ਫਰੀਦਕੋਟ:ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਡੇਵਿਡ ਧਵਨ ਵੱਲੋਂ ਨਿਰਦੇਸ਼ਿਤ ਕੀਤੀ ਗਈ ਅਤੇ ਸਾਲ 1995 ਵਿਚ ਰਿਲੀਜ਼ ਹੋਈ ਬਹੁ-ਚਰਚਿਤ ਫ਼ਿਲਮ ‘ਯਾਰਾਨਾਂ’ ਦੇ ਸੁਪਰਹਿੱਟ ਆਈਟਮ ਗੀਤ ਨੂੰ ਇੱਕ ਵਾਰ ਫਿਰ ਰੀਕ੍ਰਿਏਟ ਕਰਕੇ ਸੰਗੀਤਕ ਮਾਰਕੀਟ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਚਾਰ ਚੰਨ ਲਾਉਣ ਵਿੱਚ ਹਿੰਦੀ ਸਿਨੇਮਾਂ ਦੀ ਅਦਾਕਾਰਾ ਸੰਨੀ ਲਿਓਨ ਅਹਿਮ ਭੂਮਿਕਾ ਨਿਭਾਵੇਗੀ। ‘ਜੀ ਮਿਊਜ਼ਿਕ’ ਲੇਬਲ ਵੱਲੋਂ ਕੱਲ 8 ਅਕਤੂਬਰ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮਾਂ ਅਤੇ ਚੈਨਲਾਂ 'ਤੇ ਰਿਲੀਜ਼ ਕੀਤੇ ਜਾ ਰਹੇ ਇਸ ਗੀਤ ਦਾ ਫ਼ਿਲਮਾਂਕਣ ਬਹੁਤ ਹੀ ਬੇਹਤਰੀਣ ਅਤੇ ਸ਼ਾਨਦਾਰ ਸੈੱਟਸ 'ਤੇ ਪੂਰਾ ਕੀਤਾ ਗਿਆ ਹੈ।
Mera Piya Ghar Aaya 2.0 Song Out Tomorrow: ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਦੇ ਇਸ ਗੀਤ ਨੂੰ ਰੀਕ੍ਰਿਏਟ ਕਰਕੇ ਮੁੜ ਕੀਤਾ ਜਾਵੇਗਾ ਰਿਲੀਜ਼, ਸੰਨੀ ਲਿਓਨ ਆਵੇਗੀ ਨਜ਼ਰ - ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਡੇਵਿਡ ਧਵਨ
Mera Piya Ghar Aaya Song: ਸਾਲ 1995 ਵਿੱਚ ਰਿਲੀਜ਼ ਹੋ ਚੁੱਕੀ ਬਹੁ-ਚਰਚਿਤ ਫ਼ਿਲਮ ‘ਯਾਰਾਨਾਂ’ ਦੇ ਸੁਪਰਹਿੱਟ ਆਈਟਮ ਗੀਤ ਨੂੰ ਇੱਕ ਵਾਰ ਫਿਰ ਰੀਕ੍ਰਿਏਟ ਕਰਕੇ ਸੰਗੀਤਕ ਮਾਰਕੀਟ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ। ਪਹਿਲਾ ਇਸ ਗੀਤ 'ਚ ਮਾਧੁਰੀ ਦੀਕਸ਼ਿਤ ਨਜ਼ਰ ਆਈ ਸੀ। ਜਦਕਿ ਹੁਣ ਰੀਕ੍ਰਿਏਟ ਕੀਤੇ ਗਏ ਗੀਤ 'ਚ ਸੰਨੀ ਲਿਓਨ ਨਜ਼ਰ ਆਵੇਗੀ। ਇਹ ਗੀਤ ਕੱਲ ਰਿਲੀਜ਼ ਹੋਣ ਜਾ ਰਿਹਾ ਹੈ।
Published : Oct 7, 2023, 4:59 PM IST
ਐਮ.ਟੀ.ਵੀ ਦੇ ਸ਼ੋਅ ਸਪਿਲਟਸਵਿਲਾ ਦੁਆਰਾ ਚਰਚਾ ਦਾ ਕੇਂਦਰਬਿੰਦੂ ਬਣੀ ਅਦਾਕਾਰਾ ਸੰਨੀ ਲਿਓਨ ਅੱਜਕਲ ਆਪਣੇ ਸਮਾਜਿਕ ਕਾਰਜ਼ਾਂ ਨੂੰ ਲੈ ਕੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵਿੱਚ ਬੇਸਹਾਰਾ ਲੜਕੀਆਂ ਨੂੰ ਗੋਦ ਲੈ ਕੇ ਉਨਾਂ ਦੀ ਪਰਵਿਸ਼ ਕਰਨਾ ਵੀ ਮੁੱਖ ਹੈ। ਹਿੰਦੀ ਫ਼ਿਲਮ ਇੰਡਸਟਰੀ ਵਿੱਚ ਇੰਨ੍ਹੀ ਦਿਨ੍ਹੀ ਚੁਣਿੰਦਾ ਫ਼ਿਲਮਾਂ ਅਤੇ ਪ੍ਰੋਜੋਕਟਸ ਕਰਨ ਨੂੰ ਤਰਜ਼ੀਹ ਦੇ ਰਹੀ ਅਦਾਕਾਰਾ ਅਨੁਸਾਰ ਉਨ੍ਹਾ ਦੇ ਨਵੇਂ ਰਿਲੀਜ਼ ਹੋ ਰਹੇ ਇਸ ਸੰਗੀਤਕ ਵੀਡੀਓ ਦਾ ਨਿਰਦੇਸ਼ਕ ਵਿਜੇ ਏ ਗਾਗੁਲੀ ਦੁਆਰਾ ਕੀਤਾ ਗਿਆ ਹੈ, ਜਦਕਿ ਇਸ ਦੀ ਗਾਇਕਾ ਨੀਤੀ ਮੋਹਨ ਹੈ। ਉਨ੍ਹਾਂ ਵੱਲੋਂ ਰੀਮੇਕ ਗੀਤ ਨੂੰ ਬਹੁਤ ਹੀ ਸੁਰੀਲੇ ਅਤੇ ਮਨਮੋਹਕ ਅੰਦਾਜ਼ ਵਿੱਚ ਗਾਇਆ ਗਿਆ ਹੈ। ਜਿਕਰ ਕਰਨਾ ਬਣਦਾ ਹੈ ਕਿ ਹਿੰਦੀ ਸਿਨੇਮਾਂ ਸੰਗੀਤ ਗਲਿਆਰਿਆਂ ਵਿੱਚ ਧੂਮ ਮਚਾ ਦੇਣ ਵਿੱਚ ਸਫ਼ਲ ਰਹੇ ਇਸਦੇ ਅਸਲ ਗੀਤ ਦਾ ਸੰਗੀਤ ਅਨੂ ਮਲਿਕ ਵੱਲੋਂ ਤਿਆਰ ਕੀਤਾ ਗਿਆ ਸੀ ਅਤੇ ਇਸ ਦੇ ਬੋਲ ਮਾਇਆ ਗੋਵਿੰਦ ਨੇ ਲਿਖ਼ੇ ਸਨ। ਇਸ ਗੀਤ ਨੂੰ ਆਵਾਜ਼ਾਂ ਕਵਿਤਾ ਕ੍ਰਿਸ਼ਨਾਮੂਰਤੀ, ਸਪਨਾ ਮੁਖ਼ਰਜ਼ੀ, ਉਦਿਤ ਨਰਾਇਣ ਅਤੇ ਵਿਨੋਦ ਰਾਠੌਰ ਆਦਿ ਜਿਹੇ ਗਾਇਕਾਂ ਨੇ ਦਿੱਤੀਆਂ ਸਨ।
- Yo Yo Honey Singh's new song: ਹਨੀ ਸਿੰਘ ਦਾ ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਗੀਤ 'ਕਾਲਾ ਸਟਾਰ ਬੈਕ ਫ਼ਾਰ ਦਾ ਸੈਕੰਢ ਚੈਪਟਰ', ਸੋਨਾਕਸ਼ੀ ਸਿਨਹਾ ਨਾਲ ਆਉਣਗੇ ਨਜ਼ਰ
- Actress Wamiqa Gabbi: ਪਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ ’ਚ ਵੀ ਮਜ਼ਬੂਤ ਪੈੜ੍ਹਾ ਸਿਰਜਣ ਵੱਲ ਵੱਧ ਰਹੀ ਅਦਾਕਾਰਾ ਵਾਮਿਕਾ ਗੱਬੀ, ਹਿੰਦੀ ਫਿਲਮ 'ਖੁਫ਼ਿਆ' ਨੂੰ ਵੀ ਮਿਲ ਰਿਹਾ ਭਰਵਾਂ ਹੁੰਗਾਰਾ
- Hira Mandi: ਵੈਬ-ਸੀਰੀਜ਼ ‘ਹੀਰਾ ਮੰਡੀ’ ਨਾਲ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੇ ਅਦਾਕਾਰ ਫਰਦੀਨ ਖਾਨ, ਪਹਿਲੀ ਵਾਰ ਨੇੈਗੇਟਿਵ ਕਿਰਦਾਰ 'ਚ ਆਉਣਗੇ ਨਜ਼ਰ
ਮੁੜ ਰਿਲੀਜ਼ ਕੀਤੇ ਜਾ ਰਹੇ ਇਸ ਗੀਤ ਵਿੱਚ ਕੀਤੀ ਫ਼ੀਚਰਿੰਗ ਸਬੰਧੀ ਗੱਲ ਕਰਦਿਆਂ ਅਦਾਕਾਰਾ ਸੰਨੀ ਲਿਓਨ ਨੇ ਦੱਸਿਆ ਕਿ ਮਿਊਜ਼ਿਕ ਵੀਡੀਓ ਵਿੱਚ ਕੰਮ ਕਰਨਾ ਉਸ ਦੀ ਤਰਜ਼ੀਹਤ ਵਿੱਚ ਕਦੇ ਵੀ ਸ਼ਾਮਿਲ ਨਹੀਂ ਰਿਹਾ, ਪਰ ਜਦ ਇਸ ਗੀਤ ਸਬੰਧਤ ਮਿਊਜ਼ਿਕ ਵੀਡੀਓ ਦਾ ਪ੍ਰੋਪੋਜ਼ਲ ਉਸ ਅੱਗੇ ਰੱਖਿਆ ਗਿਆ, ਤਾਂ ਉਸ ਨੇ ਇਸ ਨੂੰ ਕਰਨ ਵਿਚ ਜਰ੍ਹਾ ਵੀ ਹਿਚਕਿਚਾਹਟ ਨਹੀਂ ਦਿਖਾਈ। ਇਸ ਗੀਤ ਨੂੰ ਕਰਨ ਦਾ ਇੱਕ ਅਹਿਮ ਕਾਰਨ ਮਾਧੁਰੀ ਦੀਕਸ਼ਿਤ ਵਰਗੀ ਬੇਹਤਰੀਣ ਅਦਾਕਾਰਾ ਪ੍ਰਤੀ ਉਸ ਦਾ ਸਨੇਹ ਅਤੇ ਸਤਿਕਾਰ ਵੀ ਮੰਨਿਆਂ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਵੱਲੋਂ ਉਨ੍ਹਾਂ ਨੇ ਇਸ ਮਿਊਜ਼ਿਕ ਵੀਡੀਓ ਲਈ ਸੋ ਫੀਸਦੀ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਕਰ ਸਕਦੀ ਹਾਂ ਕਿ ਦਰਸ਼ਕ ਅਤੇ ਚਾਹੁਣ ਵਾਲੇ ਇਸ ਨੂੰ ਜਰੂਰ ਪਸੰਦ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਜੋਕਟ ਨਾਲ ਜੁੜਨਾ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਦਰਸ਼ਕਾਂ ਵੱਲੋਂ ਇਸ ਗੀਤ ਦੇ ਟੀਜ਼ਰ ਨੂੰ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਰਿਲੀਜ਼ ਦੇ ਥੋੜੇ ਸਮੇਂ ਬਾਅਦ ਹੀ ਇਹ ਟੀਜ਼ਰ ਲੱਖਾਂ ਦੀ ਵਿਊਵਰਸ਼ਿਪ ਹਾਸਿਲ ਕਰਨ ਵਿਚ ਸਫ਼ਲ ਰਿਹਾ ਹੈ।