ਪੰਜਾਬ

punjab

ETV Bharat / entertainment

Rashmika Mandanna Deepfake: ਰਸ਼ਮੀਕਾ ਮੰਡਾਨਾ ਦੇ ਡੀਪਫੇਕ ਵੀਡੀਓ 'ਤੇ ਸਰਕਾਰ ਸਖਤ, ਕਿਸੇ ਦਾ ਨਕਲੀ ਵੀਡੀਓ ਬਣਾਉਣ 'ਤੇ ਲੱਗੇਗਾ ਮੋਟਾ ਜ਼ੁਰਮਾਨਾ - ਡੀਪਫੇਕ ਵਾਇਰਲ ਵੀਡੀਓ

ਰਸ਼ਮਿਕਾ ਮੰਡਾਨਾ ਦੇ ਡੀਪਫੇਕ ਵੀਡੀਓ 'ਤੇ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ। ਆਈਟੀ ਮੰਤਰਾਲੇ ਨੇ ਸੋਸ਼ਲ ਮੀਡੀਆ ਲਈ ਨਵੇਂ ਨਿਯਮਾਂ ਦੇ ਨਾਲ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ।

Rashmika Mandanna Deepfake
Rashmika Mandanna Deepfake

By ETV Bharat Entertainment Team

Published : Nov 7, 2023, 4:30 PM IST

ਹੈਦਰਾਬਾਦ:ਸਾਊਥ ਸਿਨੇਮਾ ਦੀ ਸੁਪਰਹਿੱਟ ਅਦਾਕਾਰਾ ਰਸ਼ਮਿਕਾ ਮੰਡਾਨਾ ਦੇ ਡੀਪਫੇਕ ਵਾਇਰਲ ਵੀਡੀਓ ਨੂੰ ਲੈ ਕੇ ਵਿਵਾਦ ਗਰਮਾ ਗਿਆ ਹੈ। ਇਸ ਸੰਬੰਧ ਵਿੱਚ ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰਾਲੇ ਨੇ ਅੱਜ ਮੰਗਲਵਾਰ 7 ਨਵੰਬਰ ਨੂੰ ਸਖ਼ਤ ਕਾਰਵਾਈ ਕੀਤੀ ਹੈ ਅਤੇ ਸੋਸ਼ਲ ਮੀਡੀਆ ਕੰਪਨੀਆਂ ਲਈ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ।

ਸੂਤਰਾਂ ਮੁਤਾਬਕ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ 'ਚ ਇਲੈਕਟ੍ਰਾਨਿਕਸ ਅਤੇ ਆਈ.ਟੀ ਐਕਟ 2000 ਦੀ ਧਾਰਾ 66ਡੀ ਸਮੇਤ ਮੌਜੂਦਾ ਨਿਯਮਾਂ ਨੂੰ ਦੁਹਰਾਉਂਦੇ ਹੋਏ ਕਿਹਾ ਗਿਆ ਹੈ ਕਿ ਕੰਪਿਊਟਰ ਸਰੋਤਾਂ ਦੀ ਵਰਤੋਂ ਕਰਕੇ ਧੋਖਾਧੜੀ ਕਰਨ ਵਾਲਿਆਂ ਨੂੰ 3 ਸਾਲ ਤੱਕ ਦੀ ਸਜ਼ਾ ਹੋਵੇਗੀ ਅਤੇ 1 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਭਰਨਾ ਪਵੇਗਾ।

ਨਿਯਮਾਂ ਉਤੇ ਮਾਰੋ ਝਾਤ:3 (1) (ਬੀ) (VII) ਦੇ ਤਹਿਤ ਸਾਰੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਿਯਮਾਂ ਅਤੇ ਨਿੱਜਤਾ ਦੀ ਪਾਲਣਾ ਕਰਨ ਦੀ ਲੋੜ ਹੋਵੇਗੀ ਅਤੇ ਨਾਲ ਹੀ ਡੀਪ ਫੇਕ ਵਰਗੇ ਸਮਾਜ ਵਿਰੋਧੀ ਵੀਡੀਓ ਪੋਸਟ ਕਰਨ 'ਤੇ ਵੀ ਰੋਕ ਲਗਾਉਣੀ ਪਵੇਗੀ। ਨਿਯਮ 3 (2) (ਬੀ) ਦੇ ਤਹਿਤ ਕਿਸੇ ਵੀ ਵਿਵਾਦਿਤ ਸਮੱਗਰੀ ਦੀ ਸ਼ਿਕਾਇਤ 'ਤੇ ਇਸਨੂੰ 24 ਘੰਟਿਆਂ ਦੇ ਅੰਦਰ ਸੋਸ਼ਲ ਮੀਡੀਆ ਤੋਂ ਹਟਾਉਣਾ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ 6 ਨਵੰਬਰ ਨੂੰ ਡੀਪਫੇਕ ਦਾ ਮਾਮਲਾ ਉਦੋਂ ਸਾਹਮਣੇ ਆਇਆ ਸੀ, ਜਦੋਂ ਸਾਊਥ ਦੀ ਸੁਪਰਹਿੱਟ ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਹ ਅਸਲੀ ਵੀਡੀਓ ਸੋਸ਼ਲ ਮੀਡੀਆ ਇੰਫਲੂਸਰ ਜ਼ਾਰਾ ਪਟੇਲ ਦਾ ਹੈ, ਜਿਸ ਦੀ ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਡਾਨਾ ਦੇ ਚਿਹਰੇ ਨਾਲ ਵੀਡੀਓ ਪਾ ਕੇ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਰਸ਼ਮਿਕਾ ਨੂੰ ਕਾਫੀ ਦੁੱਖ ਹੋਇਆ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਅਮਿਤਾਭ ਬੱਚਨ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਅਤੇ ਅਦਾਕਾਰਾ ਦਾ ਸਮਰਥਨ ਕੀਤਾ।

ਅਮਿਤਾਭ ਦੇ ਨਾਲ-ਨਾਲ ਅਦਾਕਾਰਾ ਮ੍ਰਿਣਾਲ ਠਾਕੁਰ ਅਤੇ ਦੱਖਣ ਦੇ ਅਦਾਕਾਰ ਨਾਗਾ ਚੈਤੰਨਿਆ ਦੇ ਨਾਲ-ਨਾਲ ਅਦਾਕਾਰਾ ਦੇ ਪ੍ਰਸ਼ੰਸਕਾਂ ਨੇ ਵੀ ਉਸ ਨੂੰ ਕਾਫੀ ਸਮਰਥਨ ਦਿੱਤਾ, ਜੋ ਹੁਣ ਤੱਕ ਜਾਰੀ ਹੈ। ਹਰ ਪਾਸੇ ਤੋਂ ਸਮਰਥਨ ਮਿਲਣ ਤੋਂ ਬਾਅਦ ਰਸ਼ਮੀਕਾ ਸੁਰੱਖਿਅਤ ਅਤੇ ਸਹਿਜ ਮਹਿਸੂਸ ਕਰ ਰਹੀ ਹੈ। ਰਸ਼ਮੀਕਾ ਨੇ ਅਮਿਤਾਭ ਬੱਚਨ, ਮ੍ਰਿਣਾਲ ਠਾਕੁਰ, ਨਾਗਾ ਚੈਤੰਨਿਆ ਸਮੇਤ ਆਪਣੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ, ਜੋ ਇਸ ਘੜੀ ਵਿੱਚ ਉਸਦੇ ਨਾਲ ਖੜੇ ਹਨ।

ABOUT THE AUTHOR

...view details