ਚੰਡੀਗੜ੍ਹ: ਗਿੱਪੀ ਗਰੇਵਾਲ, ਬਿਨੂੰ ਢਿੱਲੋਂ ਅਤੇ ਕਰਮਜੀਤ ਅਨਮੋਲ ਸਟਾਰਰ ਪੰਜਾਬੀ ਫਿਲਮ 'ਮੌਜਾਂ ਹੀ ਮੌਜਾਂ' ਆਖਿਰਕਾਰ ਅੱਜ 20 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। 'ਕੈਰੀ ਆਨ ਜੱਟਾ 3' ਦੇ ਨਿਰਦੇਸ਼ਕ ਅਤੇ ਲੇਖਕ ਕ੍ਰਮਵਾਰ ਸਮੀਪ ਕੰਗ ਅਤੇ ਨਰੇਸ਼ ਕਥੂਰੀਆ ਦੁਆਰਾ ਨਿਰਦੇਸ਼ਿਤ ਕੀਤੀ ਅਤੇ ਲਿਖੀ ਇਹ ਫਿਲਮ ਕਾਫੀ ਸਮੇਂ ਚਰਚਾ ਵਿੱਚ ਸੀ। ਇਸ ਫਿਲਮ ਤੋਂ ਵੀ 'ਕੈਰੀ ਆਨ ਜੱਟਾ 3' ਜਿੰਨੀਆਂ ਹੀ ਉਮੀਦਾਂ ਹਨ। ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਇਹ ਫਿਲਮ ਵੀ 'ਕੈਰੀ ਆਨ ਜੱਟਾ 3' ਜਿੰਨੇ ਬਜਟ ਉਤੇ ਹੀ ਬਣਾਈ ਗਈ ਹੈ।
ਹੁਣ ਉਦਯੋਗ ਟਰੈਕਰ ਸੈਕਨਿਲਕ ਦੇ ਸ਼ੁਰੂਆਤੀ ਅੰਕੜੇ (Maujaan Hi Maujaan Box Office Collection) ਆ ਗਏ ਹਨ, ਜੋ ਇਹ ਦੱਸਦੇ ਹਨ ਕਿ ਫਿਲਮ 'ਮੌਜਾਂ ਹੀ ਮੌਜਾਂ' ਪਹਿਲੇ ਦਿਨ ਯਾਨੀ ਕਿ ਸ਼ੁੱਕਰਵਾਰ 20 ਅਕਤੂਬਰ ਨੂੰ ਕਰੋੜਾਂ ਵਿੱਚ ਕਮਾਈ ਕਰ ਸਕਦੀ ਹੈ ਭਾਵ ਕਿ ਫਿਲਮ ਦੇ ਪਹਿਲੇ ਦਿਨ ਦੀ ਕਮਾਈ 1.50 ਕਰੋੜ ਰੁਪਏ ਹੋ ਸਕਦੀ ਹੈ। ਜੇਕਰ ਪਹਿਲੇ ਦਿਨ ਦੀ ਕਮਾਈ ਨੂੰ 'ਕੈਰੀ ਆਨ ਜੱਟਾ 3 ਨਾਲ ਮਿਲਾ ਕੇ ਦੇਖੀਏ ਤਾਂ ਇਹ ਕਮਾਈ ਉਸ ਮੁਤਾਬਕ ਕਾਫੀ ਘੱਟ ਹੈ, ਕਿਉਂਕਿ 'ਕੈਰੀ ਆਨ ਜੱਟਾ 3' ਨੇ ਪਹਿਲੇ ਦਿਨ ਪੂਰੇ ਭਾਰਤ ਵਿੱਚੋਂ ਲਗਭਗ 4.55 ਕਰੋੜ ਦੀ ਕਮਾਈ ਕੀਤੀ ਸੀ, ਜੋ ਕਿ ਪੰਜਾਬੀ ਸਿਨੇਮਾ ਦੀ ਸਭ ਤੋਂ ਜਿਆਦਾ ਪਹਿਲੇ ਦਿਨ ਕਮਾਈ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ।
- Singham Again: ਰੋਹਿਤ ਸ਼ੈੱਟੀ ਦੀ ਫਿਲਮ 'ਸਿੰਘਮ ਅਗੇਨ' ਦਾ ਹਿੱਸਾ ਬਣੇ ਟਾਈਗਰ ਸ਼ਰਾਫ, ਜਾਣੋ ਕਿਸ ਕਿਰਦਾਰ 'ਚ ਆਉਣਗੇ ਨਜ਼ਰ
- Priyanka Chopra: ਕੌਣ ਹੈ ਇਹ ਛੋਟੀ ਬੱਚੀ, ਜਿਸ ਨੂੰ ਮਿਸ ਵਰਲਡ 2000 ਨੇ ਆਪਣੀਆਂ ਸ਼ੁੱਭਕਾਮਨਾਵਾਂ ਦੇ ਨਾਲ ਦਿੱਤਾ ਪਿਆਰ
- Raj Kundra And Shilpa Shetty: ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੇ ਰਿਸ਼ਤੇ ਵਿੱਚ ਆਈ ਦੂਰੀ? ਅਦਾਕਾਰਾ ਦੇ ਪਤੀ ਟਵੀਟ ਕਰਕੇ ਬੋਲੇ- 'ਅਸੀਂ ਵੱਖ ਹੋ ਗਏ ਹਾਂ...'