ਚੰਡੀਗੜ੍ਹ: 25 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਮਸਤਾਨੇ' ਨੇ ਪਹਿਲੇ ਦਿਨ 2.4 ਕਰੋੜ ਰੁਪਏ ਦੇ ਕਲੈਕਸ਼ਨ ਨਾਲ ਸ਼ੁਰੂਆਤ ਕੀਤੀ ਸੀ। ਹੁਣ ਫਿਲਮ ਦੇ 9ਵੇਂ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ। ਸ਼ਰਨ ਆਰਟ ਦੁਆਰਾ ਨਿਰਦੇਸ਼ਿਤ 'ਮਸਤਾਨੇ' ਫਿਲਮ 1739 ਦੀ ਸਦੀ ਉਤੇ ਸੈੱਟ ਕੀਤੀ ਗਈ ਹੈ, ਇਹ ਸਿੱਖਾਂ ਦੁਆਰਾ ਨਾਦਰ ਸ਼ਾਹ ਦੀ ਫੌਜ 'ਤੇ ਹਮਲੇ ਨੂੰ ਦਰਸਾਉਂਦੀ ਹੈ।
ਤੁਹਾਨੂੰ ਦੱਸ ਦਈਏ ਕਿ ਫਿਲਮ 'ਮਸਤਾਨੇ' ਆਪਣੇ 9ਵੇਂ ਦਿਨ ਚੱਲ ਰਹੀ ਹੈ, ਫਿਲਮ ਨੇ ਪਹਿਲਾਂ ਹਫ਼ਤਾ ਪਾਰ ਕਰਕੇ ਦੂਜੇ ਵਿੱਚ ਐਂਟਰੀ ਕਰ ਲਈ ਹੈ। Sacnilk ਦੁਆਰਾ ਰਿਪੋਰਟ ਕੀਤੀ ਗਈ ਹੈ ਕਿ 'ਮਸਤਾਨੇ' ਆਪਣੇ ਦੂਜੇ ਹਫ਼ਤੇ ਦੇ ਪਹਿਲੇ ਦਿਨ ਲਗਭਗ 1.24 ਕਰੋੜ ਕਮਾ ਸਕਦੀ ਹੈ। ਫਿਰ ਫਿਲਮ ਦਾ ਭਾਰਤ ਵਿੱਚ ਸਾਰਾ ਕਲੈਕਸ਼ਨ 18.21 ਕਰੋੜ ਹੋ ਜਾਵੇਗਾ। ਹੁਣ ਇਥੇ ਅਸੀਂ ਫਿਲਮ ਦਾ ਪੂਰਾ ਲੇਖਾ-ਜੋਖ਼ਾ ਲੈ ਕੇ ਹਾਂ, ਜਿਸ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਫਿਲਮ ਨੇ ਪੂਰੇ ਭਾਰਤ ਅਤੇ ਪੂਰੀ ਦੁਨੀਆਂ ਵਿੱਚ ਕਿੰਨੀ ਕਮਾਈ ਕਰ ਲਈ ਹੈ।
'ਮਸਤਾਨੇ' ਨੇ ਪਹਿਲੇ ਦਿਨ 2.4 ਕਰੋੜ, ਦੂਜੇ ਦਿਨ 3 ਕਰੋੜ, ਤੀਜੇ ਦਿਨ 3.8 ਕਰੋੜ, ਚੌਥੇ ਦਿਨ 1.7 ਕਰੋੜ, ਪੰਜਵੇਂ ਦਿਨ 1.5 ਕਰੋੜ, ਛੇਵੇਂ ਦਿਨ 2.2 ਕਰੋੜ, ਸੱਤਵੇਂ ਦਿਨ 1.47 ਕਰੋੜ ਦੀ ਕਮਾਈ ਕੀਤੀ ਹੈ, ਇਸ ਨਾਲ ਫਿਲਮ ਦਾ ਪਹਿਲੇ ਹਫ਼ਤੇ ਦਾ ਕਲੈਕਸ਼ਨ 16.07 ਕਰੋੜ ਹੋ ਗਿਆ ਹੈ। ਦੂਜੇ ਸ਼ੁੱਕਰਵਾਰ ਯਾਨੀ ਕਿ ਅੱਠਵੇਂ ਦਿਨ ਫਿਲਮ ਨੇ ਲਗਭਗ 1 ਕਰੋੜ ਦੀ ਕਮਾਈ ਕੀਤੀ ਹੈ ਅਤੇ ਅੱਜ ਫਿਲਮ 1.24 ਕਰੋੜ ਦੀ ਕਮਾਈ ਕਰ ਸਕਦੀ ਹੈ। ਜਿਸ ਨਾਲ ਫਿਲਮ ਦਾ ਭਾਰਤ ਵਿੱਚ ਸਾਰਾ ਕਲੈਕਸ਼ਨ 18.21 ਕਰੋੜ ਹੋ ਜਾਵੇਗਾ ਅਤੇ ਪੂਰੀ ਦੁਨੀਆਂ ਵਿੱਚ ਫਿਲਮ ਦਾ ਕਲੈਕਸ਼ਨ 35.2 ਕਰੋੜ ਹੋ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਫਿਲਮ ਵਿੱਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬਨਿੰਦਰ ਬੰਨੀ, ਹਨੀ ਮੱਟੂ, ਰਾਹੁਲ ਦੇਵ, ਅਵਤਾਰ ਗਿੱਲ ਅਤੇ ਆਰਿਫ਼ ਜ਼ਰਕੀਆ ਸਮੇਤ ਹੋਰ ਵੀ ਕਈ ਮੰਝੇ ਹੋਏ ਕਲਾਕਾਰ ਹਨ। ਦਿਲਚਸਪ ਗੱਲ ਇਹ ਹੈ ਕਿ 'ਮਸਤਾਨੇ' ਫਿਲਮ ਦੀ ਆਯੁਸ਼ਮਾਨ ਖੁਰਾਨਾ ਦੀ 'ਡ੍ਰੀਮ ਗਰਲ 2' ਨਾਲ ਟੱਕਰ ਹੋਈ ਸੀ, ਜਿਸ ਨੇ ਬਾਕਸ ਆਫਿਸ ਉਤੇ 10.69 ਕਰੋੜ ਨਾਲ ਡੈਬਿਊ ਕੀਤਾ ਸੀ।
ਤੁਹਾਨੂੰ ਦੱਸ ਦਈਏ ਕਿ 'ਮਸਤਾਨੇ' ਦਾ ਰੁਝਾਨ ਗਿੱਪੀ ਗਰੇਵਾਲ ਦੀ 'ਕੈਰੀ ਆਨ ਜੱਟਾ 3' ਨਾਲੋਂ ਘੱਟ ਦਿਖਾਈ ਦੇ ਰਿਹਾ ਹੈ। ਗਿੱਪੀ ਦੀ ਫਿਲਮ ਨੇ ਉਪਨਿੰਗ ਡੇਅ ਉਤੇ 4.55 ਕਰੋੜ ਦਾ ਚੰਗਾ ਕਲੈਕਸ਼ਨ ਕੀਤਾ ਸੀ। ਹਾਲਾਂਕਿ 'ਮਸਤਾਨੇ' ਨੂੰ ਪੰਜਾਬੀ, ਹਿੰਦੀ, ਤਾਮਿਲ, ਮਰਾਠੀ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਗਿਆ ਹੈ।