ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਮਨੋਜ ਵਾਜਪਾਈ ਨੇ ਮੰਨੋਰੰਜਨ ਜਗਤ ਨੂੰ ਇਕ ਤੋਂ ਵੱਧ ਕੇ ਇਕ ਫਿਲਮਾਂ ਅਤੇ ਸੀਰੀਜ਼ ਦਿੱਤੀਆਂ ਹਨ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਮਨੋਜ ਵਾਜਪਾਈ ਨੇ ਆਪਣੀ ਰਿਟਾਇਰਮੈਂਟ ਯੋਜਨਾਵਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਇਹ ਵੀ ਖੁਲਾਸਾ ਕੀਤਾ ਕਿ ਉਹ ਫਿਲਮਾਂ ਛੱਡਣ ਤੋਂ ਬਾਅਦ ਮੁੰਬਈ ਵਿੱਚ ਨਹੀਂ ਰਹਿਣਾ ਚਾਹੁੰਦੇ ਹਨ। ਅਦਾਕਾਰ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਆਪਣੇ ਸੰਨਿਆਸ ਬਾਰੇ ਗੱਲ ਕੀਤੀ। ਦਹਾਕੇ ਪਹਿਲਾਂ ਮਨੋਜ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਿਹਾਰ ਤੋਂ ਮੈਕਸੀਮਮ ਸਿਟੀ ਮੁੰਬਈ ਆਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ।
ਜਦੋਂ ਉਨ੍ਹਾਂ ਤੋਂ ਸੰਨਿਆਸ ਲੈਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਮੁੰਬਈ ਨੂੰ ਬਹੁਤ ਪਿਆਰ ਕਰਦੇ ਹਨ ਪਰ ਫਿਲਮਾਂ ਛੱਡਣ ਤੋਂ ਬਾਅਦ ਉਹ ਇੱਥੇ ਰਹਿਣਾ ਪਸੰਦ ਨਹੀਂ ਕਰਨਗੇ। ਸਗੋਂ ਉਨ੍ਹਾਂ ਨੂੰ ਪਹਾੜ ਜ਼ਿਆਦਾ ਪਸੰਦ ਹਨ, ਇਸ ਲਈ ਉਹ ਪਹਾੜਾਂ 'ਤੇ ਜਾਣਾ ਚਾਹੁੰਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕਿੱਥੇ ਰਹਿਣਾ ਪਸੰਦ ਕਰਨਗੇ ਤਾਂ ਉਨ੍ਹਾਂ ਕਿਹਾ "ਪਹਾੜ 'ਤੇ ਇੱਕ ਛੋਟੀ ਜਿਹੀ ਜਗ੍ਹਾ, ਇੱਕ ਛੋਟਾ ਜਿਹਾ ਘਰ।' 'ਮੈਂ ਮਹਿਲ ਵਿੱਚ ਨਹੀਂ ਰਹਿਣਾ ਚਾਹੁੰਦਾ, ਮੈਂ ਇੱਥੇ ਆਪਣਾ ਬੁਢਾਪਾ ਬਿਤਾਉਣਾ ਨਹੀਂ ਚਾਹਾਂਗਾ। ਮੁੰਬਈ ਮੇਰੀ ਬੇਟੀ ਲਈ ਸ਼ਹਿਰ ਹੋਵੇਗਾ, ਮੇਰੇ ਲਈ ਨਹੀਂ'।
- 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਨਿਰਮਾਤਾ ਸਮੇਤ ਤਿੰਨ ਲੋਕਾਂ ਖਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ
- Adipurush Collection Day 5: ਵਿਰੋਧ ਪ੍ਰਦਰਸ਼ਨਾਂ ਵਿਚਾਲੇ ਬਾਕਸ ਆਫਿਸ 'ਤੇ 'ਆਦਿਪੁਰਸ਼' ਦਾ ਸੰਘਰਸ਼ ਜਾਰੀ, ਪੰਜਵੇਂ ਦਿਨ ਕੀਤੀ ਮੁੱਠੀ ਭਰ ਕਮਾਈ
- ਅਮੀਸ਼ਾ ਪਟੇਲ ਦੀ ਅੱਜ ਰਾਂਚੀ ਕੋਰਟ 'ਚ ਹੋਵੇਗੀ ਪੇਸ਼ੀ, ਅਦਾਲਤ ਨੇ ਸਰੀਰਕ ਤੌਰ 'ਤੇ ਪੇਸ਼ ਹੋਣ ਦਾ ਦਿੱਤਾ ਸੀ ਹੁਕਮ