ਫਰੀਦਕੋਟ: ਪੰਜਾਬ ਦੇ ਪੁਰਾਤਨ ਅਤੇ ਰਜਵਾੜ੍ਹਾਸ਼ਾਹੀ ਸ਼ਹਿਰਾਂ ਵਿੱਚੋਂ ਇਕ ਮੰਨੇ ਜਾਂਦੇ ਮਲੇਰਕੋਟਲਾ ਨਾਲ ਸਬੰਧਤ ਕਈ ਹੋਣਹਾਰ ਸਿਤਾਰਿਆਂ ਨੇ ਬਾਲੀਵੁੱਡ ਵਿੱਚ ਪੰਜਾਬ ਅਤੇ ਪੰਜਾਬੀਅਤ ਦਾ ਰੁਤਬਾ ਬੁਲੰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿੱਚੋਂ ਹੀ ਇੱਕ ਹਨ ਨੌਜਵਾਨ ਮਨੀਸ਼ ਵਧਵਾ, ਜੋ ਰਿਲੀਜ਼ ਹੋਣ ਜਾ ਰਹੀ ਚਰਚਿਤ ਹਿੰਦੀ ਫ਼ਿਲਮ ਗਦਰ 2 ਵਿੱਚ ਮੇਨ ਵਿਲੇਨ ਦੇ ਰੂਪ 'ਚ ਨਜ਼ਰ ਆਉਣਗੇ।
ਮਨੀਸ਼ ਵਧਵਾ ਨੇ ਅਦਾਕਾਰ ਅਮਰੀਸ਼ ਪੁਰੀ ਬਾਰੇ ਕਹੀ ਇਹ ਗੱਲ:ਛੋਟੇ ਅਤੇ ਵੱਡੇ ਪਰਦੇ ਲਈ ਕਈ ਪ੍ਰੋਜੈਕਟਾਂ ਵਿੱਚ ਕੰਮ ਕਰ ਚੁੱਕੇ ਇਹ ਪ੍ਰਤਿਭਾਸ਼ਾਲੀ ਅਦਾਕਾਰ ਆਪਣੀ ਫ਼ਿਲਮ ਦੇ ਟ੍ਰੇਲਰ ਨੂੰ ਮਿਲ ਰਹੇ ਪਿਆਰ ਤੋਂ ਬਹੁਤ ਖੁਸ਼ ਅਤੇ ਉਤਸ਼ਾਹਿਤ ਹਨ। ਉਨ੍ਹਾਂ ਨੇ ਦੱਸਿਆ ਕਿ ਬਾਲੀਵੁੱਡ ਦੇ ਦਿਗਜ਼ ਨਿਰਦੇਸ਼ਕ ਅਨਿਲ ਸ਼ਰਮਾ ਅਤੇ ਸੰਨੀ ਦਿਓਲ ਜਿਹੇ ਉੱਚਕੋਟੀ ਐਕਸ਼ਨ ਸਟਾਰ ਨਾਲ ਕੰਮ ਕਰਨਾ ਅਤੇ ਉਹ ਵੀ ਮੇਨ ਵਿਲੇਨ ਦੇ ਤੌਰ ਤੇ, ਉਨ੍ਹਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਅਮਰੀਸ਼ ਪੁਰੀ ਵਰਗੇ ਮਹਾਨ ਅਦਾਕਾਰ ਨਾਲ ਹੋ ਰਹੀ ਆਪਣੀ ਤੁਲਨਾ 'ਤੇ ਪ੍ਰਤੀਕਿਰਿਆ ਦਿੰਦੇ ਮਨੀਸ਼ ਦੱਸਦੇ ਹਨ, ‘ਗਦਰ’ ਦੇ ਪਹਿਲੇ ਭਾਗ ਵਿਚ ਸਵ. ਅਮਰੀਸ਼ ਪੁਰੀ ਜੀ ਵੱਲੋਂ ਜੋ ਕਿਰਦਾਰ ਨਿਭਾਇਆ ਗਿਆ, ਉਹ ਅਮਰ ਹੋ ਚੁੱਕਾ ਹੈ ਅਤੇ ਉਹ ਕਦੇ ਉਨਾਂ ਦੇ ਨੇੜ੍ਹੇ ਤੇੜੇ ਵੀ ਨਹੀ ਪਹੁੰਚ ਸਕਦੇ, ਪਰ ਉਨਾਂ ਨੇ ਆਪਣੇ ਵੱਲੋਂ ਇਸ ਫ਼ਿਲਮ ਲਈ ਅਦਾਕਾਰ ਦੇ ਤੌਰ 'ਤੇ 100 ਫੀਸਦੀ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ।" ਉਨ੍ਹਾਂ ਦੇ ਇਸ ਬਿਆਨ ਨੂੰ ਦੇਖਦਿਆ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਨਾਂ ਵੱਲੋਂ ਨਿਭਾਇਆ ਗਿਆ ਰੋਲ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗਾ।
Manish Wadhwa: ਗਦਰ 2 ਨਾਲ ਬਾਲੀਵੁੱਡ ’ਚ ਛਾਏ ਮਨੀਸ਼ ਵਧਵਾ, ਮੇਨ ਵਿਲੇਨ ਦੇ ਕਿਰਦਾਰ 'ਚ ਆਉਣਗੇ ਨਜ਼ਰ - Gadar 2 release date
ਮਨੀਸ਼ ਵਧਵਾ ਰਿਲੀਜ਼ ਹੋਣ ਜਾ ਰਹੀ ਚਰਚਿਤ ਹਿੰਦੀ ਫ਼ਿਲਮ ਗਦਰ 2 ਵਿੱਚ ਮੇਨ ਵਿਲੇਨ ਦੇ ਰੂਪ 'ਚ ਨਜ਼ਰ ਆਉਣਗੇ। ਇਸ ਫਿਲਮ ਰਾਹੀ ਉਨ੍ਹਾਂ ਨੇ ਬਾਲੀਵੁੱਡ 'ਚ ਪ੍ਰਸਿੱਧੀ ਹਾਸਲ ਕਰਨ ਵੱਲ ਕਦਮ ਵਧਾ ਲਏ ਹਨ।
ਅਦਾਕਾਰ ਮਨੀਸ਼ ਵਧਵਾ ਕਿਸ ਤਰ੍ਹਾਂ ਜੁੜ੍ਹੇ ਫ਼ਿਲਮ ਗਦਰ 2 ਨਾਲ?: ਫ਼ਿਲਮ ਗਦਰ ਵਿੱਚ ਆਪਣੀ ਚੋਣ ਅਤੇ ਇਸ ਫ਼ਿਲਮ ਨਾਲ ਜੁੜੇ ਆਪਣੇ ਤਜੁਰਬੇ ਸਬੰਧੀ ਗੱਲ ਕਰਦਿਆਂ ਅਦਾਕਾਰ ਮਨੀਸ਼ ਦੱਸਦੇ ਹਨ ਕਿ "ਇਕ ਦਿਨ ਅਚਾਨਕ ਹੀ ਅਨਿਲ ਸ਼ਰਮਾ ਜੀ ਦਾ ਕਾਲ ਆਇਆ, ਇਸ ਦੌਰਾਨ ਕੁਝ ਪਲ੍ਹਾਂ ਲਈ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ, ਪਰ ਜਦ ਉਨਾਂ ਦੇ ਕੋਲ ਪੁੱਜਿਆ ਤਾਂ ਅਚਾਨਕ ਹੀ ਉਨਾਂ ਨੇ ਮੈਨੂੰ ਮੇਨ ਵਿਲੇਨ ਦੇ ਰੂਪ ਵਿੱਚ ਕਾਸਟ ਕਰ ਲਿਆ ਅਤੇ ਸੰਨੀ ਦਿਓਲ ਦੀ ਆਖ਼ਰੀ ਸਹਿਮਤੀ ਲੈਣ ਲਈ ਉਨ੍ਹਾਂ ਨੂੰ ਮਿਲਣ ਲਈ ਬੁਲਾਇਆ, ਪਰ ਉਸ ਸਮੇਂ ਹੈਰਾਨੀ ਹੋਰ ਵੀ ਵਧ ਗਈ, ਜਦੋ ਸੰਨੀ ਨੇ ਵੀ ਮਿਲਦਿਆਂ ਸਾਰ ਉਨਾਂ ਨਾਲ ਇਹ ਫ਼ਿਲਮ ਕਰਨ ਲਈ ਸਹਿਮਤੀ ਦੇ ਦਿੱਤੀ। ਉਨ੍ਹਾਂ ਵੱਲੋਂ ਮਿਲੇ ਸਪੋਰਟ ਦੇ ਚਲਦਿਆਂ ਹੀ ਉਹ ਇਸ ਫ਼ਿਲਮ ਵਿੱਚ ਆਪਣਾ ਕਿਰਦਾਰ ਸਫ਼ਲਤਾਪੂਵਰਕ ਨਿਭਾਉਣ ਵਿਚ ਸਫ਼ਲ ਰਹੇ ਹਨ।
- Swara Bhaskar: ਕਿਲਕਾਰੀਆਂ ਦੀ ਗੂੰਜ ਤੋਂ ਪਹਿਲਾਂ ਸਵਰਾ ਭਾਸਕਰ ਦੇ ਘਰ ਤਿਆਰੀਆਂ ਸ਼ੁਰੂ, ਅਦਾਕਾਰਾ ਨੇ ਦਿਖਾਇਆ ਬੇਬੀ ਬੰਪ
- RRKPK Collection Day 11: ਗਲੋਬਲ ਬਾਕਸ ਆਫ਼ਿਸ 'ਤੇ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਕੀਤੀ 210 ਕਰੋੜ ਦੀ ਕਮਾਈ, ਕਰਨ ਜੌਹਰ ਨੇ ਲਿਖਿਆ Heartfelt Note
- Jawan New Poster: ਫਿਲਮ 'ਜਵਾਨ' ਦਾ ਨਵਾਂ ਪੋਸਟਰ ਸ਼ੇਅਰ ਕਰ ਬੋਲੇ ਸ਼ਾਹਰੁਖ ਖਾਨ," 30 ਦਿਨਾਂ ਬਾਅਦ ਪਤਾ ਲੱਗੇਗਾ, ਮੈਂ ਚੰਗਾ ਹਾਂ ਜਾਂ ਬੂਰਾ"
ਗਦਰ 2 ਦੇ ਟ੍ਰੇਲਰ ਨੂੰ ਮਿਲਿਆ ਪਿਆਰ:ਟੈਲੀਵਿਜ਼ਨ ਸੀਰੀਅਲ ਅਤੇ ਕਈ ਚਰਚਿਤ ਫ਼ਿਲਮਾਂ ਕਰ ਚੁੱਕੇ ਅਦਾਕਾਰ ਮਨੀਸ਼ ਦੱਸਦੇ ਹਨ ਕਿ ਫ਼ਿਲਮ ਗਦਰ 2 ਦਾ ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਦਾ ਜਿੰਨ੍ਹਾਂ ਪਿਆਰ ਅਤੇ ਸਨੇਹ ਮਿਲਣਾ ਸ਼ੁਰੂ ਹੋਇਆ ਹੈ, ਇਸ ਖੁਸ਼ੀ ਨੂੰ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਨੇ ਦੱਸਿਆ ਕਿ ਸੰਨੀ ਦਿਓਲ, ਅਮੀਸ਼ਾ ਪਟੇਲ ਤੋਂ ਲੈ ਕੇ ਨਿਰਦੇਸ਼ਕ ਅਨਿਲ ਸ਼ਰਮਾ ਅਤੇ ਇਸ ਫ਼ਿਲਮ ਦੀ ਸਾਰੀ ਟੀਮ ਹੀ ਬਹੁਤ ਕਮਾਲ ਦੀ ਰਹੀ ਹੈ। ਇਸ ਦੌਰਾਨ ਆਪਣੇ ਸੀਨੀਅਰਜ਼ ਤੋਂ ਕਾਫ਼ੀ ਕੁਝ ਸਿੱਖਣ ਅਤੇ ਸਮਝਣ ਦਾ ਅਵਸਰ ਵੀ ਮਿਲਿਆ ਹੈ।