ਫਰੀਦਕੋਟ:ਮਨੋਰੰਜਨ ਜਗਤ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ। ਟੀਵੀ ਸੀਰੀਅਲ ਅਤੇ ਫਿਲਮਾਂ ਵਿੱਚ ਕੰਮ ਕਰਨ ਵਾਲੇ ਅਦਾਕਾਰ ਮੰਗਲ ਢਿੱਲੋਂ ਦਾ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦੇ ਕਰੀਬੀ ਦੋਸਤਾਂ ਦਾ ਕਹਿਣਾ ਹੈ ਕਿ ਉਹ ਕਰੀਬ ਇੱਕ ਮਹੀਨੇ ਤੋਂ ਲੁਧਿਆਣਾ ਦੇ ਕੈਂਸਰ ਹਸਪਤਾਲ ਵਿੱਚ ਦਾਖਲ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਸੀ। ਦੱਸਿਆ ਜਾ ਰਿਹਾ ਹੈ ਕਿ ਇਲਾਜ ਦੌਰਾਨ ਐਤਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਬਾਲੀਵੁੱਡ ਅਦਾਕਾਰ ਯਸ਼ਪਾਲ ਸ਼ਰਮਾ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਆਪਣੀ ਫੇਸਬੁੱਕ ਪੋਸਟ ਰਾਹੀਂ ਦੱਸਿਆ ਕਿ ਮੰਗਲ ਢਿੱਲੋਂ ਹੁਣ ਸਾਡੇ 'ਚ ਨਹੀਂ ਰਹੇ।
Mangal Dhillon Passed Away: ਨਹੀਂ ਰਹੇ ਮਸ਼ਹੂਰ ਅਦਾਕਾਰ ਮੰਗਲ ਢਿੱਲੋਂ, ਕੈਂਸਰ ਨਾਲ ਸਨ ਪੀੜਤ - Mangal Dhillon got recognition from this TV serial
ਫਿਲਮਾਂ ਅਤੇ ਟੀਵੀ ਸੀਰੀਅਲਾਂ ਦੇ ਮਸ਼ਹੂਰ ਅਦਾਕਾਰ ਮੰਗਲ ਢਿੱਲੋਂ ਦਾ ਦਿਹਾਂਤ ਹੋ ਗਿਆ ਹੈ। ਉਹ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੇ ਸੀ। ਅਦਾਕਾਰ ਯਸ਼ਪਾਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਮੰਗਲ ਢਿੱਲੋਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਮੰਗਲ ਢਿੱਲੋਂ ਦਾ ਕਰੀਅਰ:ਤੁਹਾਨੂੰ ਦੱਸ ਦੇਈਏ ਕਿ ਮੰਗਲ ਢਿੱਲੋਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਫੀ ਮਸ਼ਹੂਰ ਸੀ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਕਈ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਵੀ ਕੀਤਾ। ਉਹ ਪੰਜਾਬ ਦੇ ਫਰੀਦਕੋਟ ਦੇ ਰਹਿਣ ਵਾਲੇ ਸੀ। ਉਨ੍ਹਾਂ ਦਾ ਜਨਮ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵੰਡਰ ਜਟਾਣਾ ਵਿਖੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੇ ਚੌਥੀ ਜਮਾਤ ਤੱਕ ਪੰਜ ਗ੍ਰਾਮੀਣ ਕਲਾਂ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹ ਆਪਣੇ ਪਿਤਾ ਨਾਲ ਉੱਤਰ ਪ੍ਰਦੇਸ਼ ਚਲੇ ਗਏ। ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਪੰਜਾਬ ਵਾਪਸ ਆ ਗਏ। ਗ੍ਰੈਜੂਏਸ਼ਨ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਵਿੱਚ ਥੀਏਟਰ ਵਿੱਚ ਕੰਮ ਕੀਤਾ ਅਤੇ 1979 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਭਾਰਤੀ ਥੀਏਟਰ ਵਿਭਾਗ ਵਿੱਚ ਦਾਖਲਾ ਲਿਆ ਅਤੇ 1980 ਵਿੱਚ ਐਕਟਿੰਗ ਵਿੱਚ ਆਪਣਾ ਡਿਪਲੋਮਾ ਪੂਰਾ ਕੀਤਾ।
- Gauhar Khan ਨੇ ਆਪਣੇ ਨਵਜੰਮੇ ਬੱਚੇ ਦੇ ਨਾਂ ਦਾ ਕੀਤਾ ਐਲਾਨ, ਪਤੀ ਜ਼ੈਦ ਦਰਬਾਰ ਅਤੇ ਬੇਟੇ ਨਾਲ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
- Jassie Gill Son: ਪੂਰੇ ਤਿੰਨ ਮਹੀਨਿਆਂ ਦਾ ਹੋਇਆ ਜੱਸੀ ਗਿੱਲ ਦਾ ਲਾਡਲਾ, ਰੱਖਿਆ ਇਹ ਨਾਂ
- Kangana Ranaut: ਰਣਬੀਰ ਕਪੂਰ ਦੇ 'ਰਾਮ' ਬਣਨ 'ਤੇ ਬੌਖਲਾਈ ਕੰਗਨਾ, ਬੋਲੀ-'ਇੱਕ ਪਤਲਾ ਚਿੱਟਾ ਚੂਹਾ'
ਮੰਗਲ ਢਿੱਲੋ ਨੂੰ ਇਸ ਟੀਵੀ ਸੀਰੀਅਲ ਤੋਂ ਮਿਲੀ ਪਛਾਣ:ਮੰਗਲ ਢਿੱਲੋਂ ਨੂੰ ਆਪਣਾ ਪਹਿਲਾ ਬ੍ਰੇਕ 1986 ਵਿੱਚ ਮਿਲਿਆ ਅਤੇ ਟੀਵੀ ਸੀਰੀਅਲ ਕਥਾ ਸਾਗਰ ਵਿੱਚ ਉਨ੍ਹਾਂ ਨੇ ਕੰਮ ਕੀਤਾ। ਪਰ ਉਨ੍ਹਾਂ ਨੂੰ ਇਸ ਸਾਲ ਆਏ ਸਭ ਤੋਂ ਮਸ਼ਹੂਰ ਸੀਰੀਅਲ ਬੁਨੀਆਦ ਤੋਂ ਪਛਾਣ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਸਮਤ, ਦਿ ਗ੍ਰੇਟ ਮਰਾਠਾ, ਮੁਜਰੀਮ ਹਾਜ਼ਿਰ, ਰਿਸ਼ਤਾ ਮੌਲਾਨਾ ਆਜ਼ਾਦ, ਨੂਰਜਹਾਂ ਵਰਗੇ ਕਈ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ। ਟੀਵੀ ਵਿੱਚ ਕੰਮ ਕਰਦੇ ਹੋਏ ਉਨ੍ਹਾਂ ਨੂੰ ਫਿਲਮਾਂ ਦੇ ਆਫਰ ਵੀ ਮਿਲਣ ਲੱਗੇ। ਉਹ ਪਹਿਲੀ ਵਾਰ 1988 ਵਿੱਚ ਆਈ ਫਿਲਮ ਖੂਨ ਭਾਰੀ ਮਾਂਗ ਵਿੱਚ ਨਜ਼ਰ ਆਏ ਸਨ। ਇਸ ਵਿੱਚ ਉਨ੍ਹਾਂ ਨੇ ਇੱਕ ਵਕੀਲ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਖਮੀ ਔਰਤ, ਦਯਾਵਾਨ, ਆਜ਼ਾਦ ਦੇਸ਼ ਕੇ ਗੁਲਾਮ, ਪਿਆਰ ਕਾ ਦੇਵਤਾ, ਅਕੇਲਾ, ਦਿਲ ਤੇਰਾ ਆਸ਼ਿਕ, ਦਲਾਲ, ਵਿਸ਼ਵਾਤਮਾ, ਨਿਸ਼ਾਨਾ ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੇ ਜ਼ਿਆਦਾਤਰ ਫਿਲਮਾਂ 'ਚ ਖਲਨਾਇਕ ਦੀ ਭੂਮਿਕਾ ਨਿਭਾਈ। ਉਹ ਆਖਰੀ ਵਾਰ 2017 ਵਿੱਚ ਆਈ ਫਿਲਮ ਤੂਫਾਨ ਸਿੰਘ ਵਿੱਚ ਨਜ਼ਰ ਆਏ ਸਨ।