ਪੰਜਾਬ

punjab

ETV Bharat / entertainment

ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਦੀ ਫਿਲਮ 'ਵੱਡਾ ਘਰ' ਦੀ ਰਿਲੀਜ਼ ਮਿਤੀ ਦਾ ਐਲਾਨ, ਅਗਲੇ ਸਾਲ ਮਾਰਚ 'ਚ ਹੋਵੇਗੀ ਰਿਲੀਜ਼ - pollywood news

Vadda Ghar Release Date Out: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਦੀ ਫਿਲਮ ਵੱਡਾ ਘਰ ਦੀ ਰਿਲੀਜ਼ ਮਿਤੀ ਦਾ ਐਲਾਨ ਹੋ ਗਿਆ ਹੈ, ਇਹ ਫਿਲਮ ਅਗਲੇ ਸਾਲ ਮਾਰਚ ਵਿੱਚ ਰਿਲੀਜ਼ ਹੋਵੇਗੀ।

Mandy Takhar and Jobanpreet Singh
Mandy Takhar and Jobanpreet Singh

By ETV Bharat Entertainment Team

Published : Nov 17, 2023, 11:30 AM IST

ਚੰਡੀਗੜ੍ਹ: ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਲ 2023 ਆਪਣੇ ਅੰਤ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ, ਇਸ ਲਈ ਪੰਜਾਬੀ ਫਿਲਮ ਇੰਡਸਟਰੀ 2024 ਦੇ ਆਉਣ ਦੀ ਤਿਆਰੀ ਕਰਨ ਲੱਗ ਗਈ ਹੈ। 2024 ਲਈ ਪਹਿਲਾਂ ਹੀ ਕਾਫੀ ਪ੍ਰੋਜੈਕਟਾਂ ਦਾ ਐਲਾਨ ਹੋ ਗਿਆ ਹੈ, ਇਸ ਗੱਲ ਨੂੰ ਦੇਖਦੇ ਹੋਏ ਕਹਿ ਸਕਦੇ ਹਾਂ ਕਿ ਪ੍ਰਸ਼ੰਸਕਾਂ ਦੇ ਨਾਲ-ਨਾਲ ਪਾਲੀਵੁੱਡ ਅਤੇ ਪੰਜਾਬੀ ਕਲਾਕਾਰਾਂ ਨੂੰ ਵੀ ਆਉਣ ਵਾਲੇ ਸਾਲ ਲਈ ਕਾਫੀ ਉਮੀਦਾਂ ਹਨ।

ਇਸੇ ਤਰ੍ਹਾਂ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਵੱਡਾ ਘਰ' ਵੀ ਅਗਲੇ ਸਾਲ ਰਿਲੀਜ਼ ਹੋਵੇਗੀ। 2022 ਵਿੱਚ ਐਲਾਨੀ ਗਈ ਇਸ ਫਿਲਮ ਦੀ ਹੁਣ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ ਅਤੇ ਇਸਦੇ ਨਾਲ ਹੀ ਫਿਲਮ ਦਾ ਪਹਿਲਾਂ ਪੋਸਟਰ ਵੀ ਸਾਹਮਣੇ ਆ ਗਿਆ ਹੈ।

ਜੀ ਹਾਂ, ਤੁਸੀਂ ਸਹੀ ਪੜ੍ਹਿਆ...ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਸਟਾਰਰ ਵੱਡਾ ਘਰ 22 ਮਾਰਚ 2024 ਨੂੰ ਰਿਲੀਜ਼ ਹੋਵੇਗੀ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਹ ਜੋੜੀ ਪਹਿਲਾਂ ਪੰਜਾਬੀ ਫਿਲਮ ਸਾਕ ਵਿੱਚ ਇੱਕਠੇ ਸਕ੍ਰੀਨ ਸਾਂਝੀ ਕਰ ਚੁੱਕੀ ਹੈ ਅਤੇ ਉਹ ਜਲਦੀ ਹੀ ਇੱਕ ਨਵੀਂ ਕੋਸ਼ਿਸ਼ ਨਾਲ ਵਾਪਸ ਆਵੇਗੀ।

ਹੁਣ ਪੋਸਟਰ ਦੀ ਗੱਲ ਕਰੀਏ ਤਾਂ ਇਸ ਵਿੱਚ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਫਿਲਮ ਦੇ ਟਾਈਟਲ ਤੋਂ ਲੱਗਦਾ ਹੈ ਕਿ ਇਹ ਫਿਲਮ ਇੱਕ ਰੋਮਾਂਟਿਕ ਅਤੇ ਪਰਿਵਾਰਕ ਡਰਾਮੇ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ, ਪੱਕਾ ਉਦੋਂ ਹੀ ਕਿਹਾ ਜਾ ਸਕਦਾ ਹੈ ਜਦੋਂ ਫਿਲਮ ਦਾ ਟੀਜ਼ਰ ਜਾਂ ਟ੍ਰੇਲਰ ਆ ਜਾਵੇਗਾ।

ਫਿਲਮ ਬਾਰੇ ਹੋਰ ਗੱਲ ਕਰੀਏ ਤਾਂ 'ਵੱਡਾ ਘਰ' ਜਸਬੀਰ ਗੁਣਾਚੌਰੀਆ ਪ੍ਰੋਡੋਕਸ਼ਨ ਅਤੇ ਰੌਬੀ ਐਂਡ ਲਾਡੀ ਫਿਲਮ ਪ੍ਰੋਡੋਕਸ਼ਨ ਦੇ ਲੇਬਲ ਹੇਠ ਰਿਲੀਜ਼ ਹੋਈ ਹੈ। ਫਿਲਮ ਨੂੰ ਕਮਲਜੀਤ ਸਿੰਘ ਡਾਇਰੈਕਟ ਕਰ ਰਹੇ ਹਨ, ਜਦਕਿ ਇਸ ਦੀ ਕਹਾਣੀ ਜਸਬੀਰ ਗੁਣਾਚੌਰੀਆ ਨੇ ਲਿਖੀ ਹੈ। ਫਿਲਮ ਵਿੱਚ ਅਮਰ ਨੂਰੀ, ਨਿਰਮਲ ਰਿਸ਼ੀ, ਸਰਦਾਰ ਸੋਹੀ, ਰਵਿੰਦਰ ਮੰਡ, ਭਿੰਦਾ ਔਜਲਾ, ਕਵਲੀਨ ਅਤੇ ਹੋਰ ਕਈ ਪ੍ਰਤਿਭਾਸ਼ਾਲੀ ਸਿਤਾਰੇ ਵੀ ਹਨ।

ABOUT THE AUTHOR

...view details