ਮੁੰਬਈ (ਬਿਊਰੋ):ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਨਾਲ ਅਦਾਕਾਰਾ ਮਲਾਇਕਾ ਅਰੋੜਾ ਦਾ ਗੀਤ 'ਤੇਰੇ ਕੀ ਖਿਆਲ' ਰਿਲੀਜ਼ ਹੋ ਗਿਆ ਹੈ। ਜਦੋਂ ਤੋਂ ਇਹ ਵੀਡੀਓ ਸ਼ੇਅਰ ਕੀਤਾ ਗਿਆ ਹੈ, ਪ੍ਰਸ਼ੰਸਕਾਂ ਵੱਲੋਂ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਦਾਕਾਰਾ ਮਲਾਇਕਾ ਅਰੋੜਾ ਅਤੇ ਗਾਇਕ ਗੁਰੂ ਰੰਧਾਵਾ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵੀਡੀਓ ਸ਼ੇਅਰ ਕੀਤੀ ਹੈ। ਸੋਸ਼ਲ ਮੀਡੀਆ 'ਤੇ ਗੀਤ ਦੇ ਰਿਲੀਜ਼ ਹੋਣ ਦੇ ਸਿਰਫ ਪੰਜ ਘੰਟਿਆਂ 'ਚ ਹੀ 300 ਹਜ਼ਾਰ ਤੋਂ ਵੱਧ ਲੋਕ ਗੀਤ ਨੂੰ ਦੇਖ ਚੁੱਕੇ ਹਨ ਅਤੇ 32 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਮਲਾਇਕਾ ਅਤੇ ਗੁਰੂ ਰੰਧਾਵਾ ਦੇ ਫੈਨਜ਼ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।
ਗੀਤ ਦੇ ਸੰਗੀਤਕਾਰ ਸੰਜੇ ਅਤੇ ਮਲਾਇਕਾ ਅਰੋੜਾ ਦੇ ਨਾਲ ਪਰਦੇ 'ਤੇ ਨਜ਼ਰ ਆਉਣ ਵਾਲੇ ਗੁਰੂ ਰੰਧਾਵਾ ਇਸ ਦੇ ਗਾਇਕ ਵੀ ਹਨ। ਇਸ ਗੀਤ 'ਚ ਗੁਰੂ ਰੰਧਾਵਾ ਦਾ ਰੋਮਾਂਟਿਕ ਅੰਦਾਜ਼ ਅਤੇ ਅਰੋੜਾ ਦਾ ਲਟਕੇ-ਝਟਕੇ ਵਾਲਾ ਡਾਂਸ ਇਕੱਠੇ ਨਜ਼ਰ ਆ ਰਹੇ ਹਨ। ਮਲਾਇਕਾ ਅਰੋੜਾ ਆਪਣੇ ਬੋਲਡ ਰੂਪ 'ਚ ਵੀਡੀਓ ਗੀਤ 'ਤੇਰਾ ਕੀ ਖਿਆਲ' 'ਚ ਆਪਣੇ ਡਾਂਸ ਨਾਲ ਸਟੇਜ ਨੂੰ ਅੱਗ ਲਗਾਉਂਦੀ ਨਜ਼ਰ ਆ ਰਹੀ ਹੈ। ਗੀਤ ਦੇ ਪਹਿਲੇ ਹਾਫ 'ਚ ਉਹ ਬਲੈਕ ਡਰੈੱਸ 'ਚ ਨਜ਼ਰ ਆ ਰਹੀ ਹੈ, ਜਦਕਿ ਦੂਜੇ ਹਾਫ 'ਚ ਮਲਾਇਕਾ ਸਿਲਵਰ ਸ਼ੀਮਰੀ ਡਰੈੱਸ 'ਚ ਕਾਫੀ ਹੌਟ ਨਜ਼ਰ ਆ ਰਹੀ ਹੈ। ਇਸ ਗੀਤ 'ਚ ਉਸ ਨੇ ਆਪਣੇ ਕਿਲਰ ਡਾਂਸ ਮੂਵ ਨਾਲ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ।