ਇੰਦੌਰ— ਬਾਲੀਵੁੱਡ ਅਭਿਨੇਤਰੀ ਮਹਿਮਾ ਚੌਧਰੀ ਨੇ ਸ਼ਨੀਵਾਰ (4 ਫਰਵਰੀ) ਨੂੰ ਕਿਹਾ ਕਿ ਉਹ ਕੈਂਸਰ ਨਾਲ ਲੜਨ ਦੌਰਾਨ ਅਭਿਨੇਤਾ ਸੰਜੇ ਦੱਤ ਅਤੇ ਟੈਨਿਸ ਖਿਡਾਰਨ ਮਾਰਟਿਨਾ ਨਵਰਾਤਿਲੋਵਾ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਬੀਮਾਰੀ ਨਾਲ ਲੜਨ ਦੇ ਬਾਵਜੂਦ ਆਪਣੇ ਨਿਯਮਿਤ ਪੇਸ਼ੇ 'ਚ ਸਰਗਰਮ ਰਹੀ।ਵਿਸ਼ਵ ਕੈਂਸਰ ਦਿਵਸ 'ਤੇ ਇੰਦੌਰ ਦੇ ਇਕ ਨਿੱਜੀ ਹਸਪਤਾਲ ਦੇ ਇਕ ਪ੍ਰੋਗਰਾਮ ਦੌਰਾਨ ਮਹਿਮਾ ਚੌਧਰੀ ਨੇ ਕਿਹਾ, 'ਮੈਂ ਬੈੱਡ ਰੈਸਟ 'ਤੇ ਸੰਜੇ ਦੱਤ ਨੂੰ ਹੈਰਾਨੀ ਵਾਲੀਆਂ ਅੱਖਾਂ ਨਾਲ ਦੇਖਦੀ ਸੀ ਅਤੇ ਸੋਚਦੀ ਸੀ ਕਿ ਇਹ ਕਿੰਨਾ ਸ਼ਾਨਦਾਰ ਹੈ ਕਿ ਉਹ ਕੈਂਸਰ ਨਾਲ ਲੜਾਈ ਦੌਰਾਨ ਵੀ ਫਿਲਮ ਸ਼ੂਟ ਵਾਲੀ ਹਰ ਥਾਂ 'ਤੇ ਜਾ ਰਹੇ ਹਨ।ਫਿਲਮਾਂ ਦੀ ਸ਼ੂਟਿੰਗ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਹਿੱਟ ਫਿਲਮਾਂ ਵੀ ਦੇ ਰਿਹਾ ਹਨ।ਜਦ ਕਿ ਟੈਨਿਸ ਖਿਡਾਰੀ ਮਾਰਟੀਨਾ ਨਵਰਾਤੀਲੋਵਾ ਅਪ੍ਰੇਸ਼ਨ ਤੋਂ ਦੋ ਹਫਤੇ ਬਾਅਦ ਹੀ ਟੈਨਿਸ ਕੋਰਟ ਵਿੱਚ ਵਾਪਸੀ ਕਰਕੇ ਇੱਕ ਮੁਕਾਬਲੇ ਵਿੱਚ ਹਿੱਸਾ ਲਿਆ ਸੀ।
ਫਿਲਮੀ ਕਰੀਅਰ ਦੀ ਸ਼ੁਰੂਆਤ:ਮਹਿਮਾ ਚੌਧਰੀ (49) ਨੇ ਸੁਭਾਸ਼ ਘਈ ਦੀ ਫਿਲਮ 'ਪਰਦੇਸ' (1997) ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੇ ਕਿਹਾ, 'ਮੈਂ ਦੱਤ ਅਤੇ ਨਵਰਾਤੀਲੋਵਾ ਦੀਆਂ ਇਨ੍ਹਾਂ ਕਹਾਣੀਆਂ ਤੋਂ ਪ੍ਰੇਰਿਤ ਸੀ ਅਤੇ ਮੈਂ ਸੋਚਿਆ ਕਿ ਜੇਕਰ ਇਹ ਲੋਕ ਕੈਂਸਰ ਨਾਲ ਲੜਦੇ ਹੋਏ ਮਜ਼ਬੂਤ ਰਹਿ ਸਕਦੇ ਹਨ ਅਤੇ ਆਪਣੇ ਨਿਯਮਤ ਪੇਸ਼ੇ ਵਿਚ ਸਰਗਰਮ ਰਹਿ ਸਕਦੇ ਹਨ, ਤਾਂ ਮੈਂ ਕਿਉਂ ਨਹੀਂ ਕਰ ਸਕਦੀ?ਫਿਰ ਮੈਂ ਫੈਸਲਾ ਕੀਤਾ ਕਿ ਮੈਂ ਵੀ ਇਹੀ ਭਾਵਨਾ ਅਪਣਾਉਣੀ ਹੈ। ਮਹਿਮਾ ਚੌਧਰੀ ਨੇ ਕਿਹਾ ਕਿ ਅੱਜ ਕੱਲ੍ਹ ਉਹ ਲੋਕ ਵੀ ਕੈਂਸਰ ਦੇ ਮਰੀਜ਼ ਦੀ ਮਦਦ ਲਈ ਉਸ ਦੇ ਨਾਲ ਖੜ੍ਹੇ ਹੋ ਜਾਂਦੇ ਹਨ ਜੋ ਉਸ ਦੇ ਦੋਸਤ ਵੀ ਨਹੀਂ ਹੁੰਦੇ।