ਪੰਜਾਬ

punjab

By

Published : Apr 8, 2023, 10:50 AM IST

Updated : Apr 8, 2023, 2:14 PM IST

ETV Bharat / entertainment

Mahabir Bhullar: ਡਿੰਪਲ ਕਪਾਡੀਆ ਨਾਲ ਇਸ ਵੈੱਬ ਸੀਰੀਜ਼ 'ਚ ਨਜ਼ਰ ਆਉਣਗੇ ਪੰਜਾਬੀ ਅਦਾਕਾਰ ਮਹਾਵੀਰ ਭੁੱਲਰ, ਜਲਦ ਹੋਵੇਗੀ ਰਿਲੀਜ਼

ਡਿਜਨੀ+ਹੌਟ ਸਟਾਰ ਦੀ ਵੈੱਬ ਸੀਰੀਜ਼ ‘saas bahu aur flamingo’ ਦਾ ਨਵਾਂ ਭਾਗ ਆ ਗਿਆ ਹੈ। ਇਸ ਦਾ ਨਿਰਦੇਸ਼ਨ ਹੋਮੀ ਅਦਾਜਾਨੀਆ ਨੇ ਕੀਤਾ ਹੈ। ਇਸ ਵਿੱਚ ਡਿੰਪਲ ਕਪਾਡੀਆ, ਰਾਧਿਕਾ ਮਦਾਨ, ਅੰਗੀਰਾ ਧਰ ਅਤੇ ਈਸ਼ਾ ਤਲਵਾਰ ਤੋਂ ਇਲਾਵਾ ਪੰਜਾਬੀ ਅਦਾਕਾਰ ਮਹਾਵੀਰ ਭੁੱਲਰ ਵੀ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।

Mahabir Bhullar
Mahabir Bhullar

ਚੰਡੀਗੜ੍ਹ :ਪੰਜਾਬੀ ਸਿਨੇਮਾ ਖੇਤਰ ਦੇ ਉਮਦਾ ਅਤੇ ਪ੍ਰਭਾਵੀ ਅਦਾਕਾਰ ਵਜੋਂ ਆਪਣੀ ਸਫ਼ਲ ਹੋਂਦ ਦਾ ਪ੍ਰਗਟਾਵਾ ਲਗਾਤਾਰ ਕਰਵਾ ਰਹੇ ਦਿੱਗਜ ਅਦਾਕਾਰ ਮਹਾਵੀਰ ਭੁੱਲਰ ਹੁਣ ਇੱਕ ਹੋਰ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਨ, ਜੋ ਮਸ਼ਹੂਰ ਬਾਲੀਵੁੱਡ ਅਦਾਕਾਰਾ ਡਿੰਪਲ ਕਪਾਡੀਆ ਨਾਲ ਉਨ੍ਹਾਂ ਦੇ ਆਉਣ ਵਾਲੀ ਵੈੱਬਸੀਰੀਜ਼ ‘saas bahu aur flamingo’ ਵਿਚ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜਿਸ ਦੀ ਸਟ੍ਰੀਮਿੰਗ ਡਿਜਨੀ+ਹੌਟ ਸਟਾਰ 'ਤੇ ਜਲਦ ਸ਼ੁਰੂ ਹੋਣ ਜਾ ਰਹੀ ਹੈ।

ਡਿੰਪਲ ਕਪਾਡੀਆ ਨਾਲ ਇਸ ਵੈੱਬ ਸੀਰੀਜ਼ 'ਚ ਨਜ਼ਰ ਆਉਣਗੇ ਪੰਜਾਬੀ ਅਦਾਕਾਰ ਮਹਾਵੀਰ ਭੁੱਲਰ

ਹਿੰਦੀ ਸਿਨੇਮਾ ਦੇ ਮਸ਼ਹੂਰ ਫ਼ਿਲਮਕਾਰ ਹੋਮੀ ਅਦਾਜਾਨਿਆਂ ਦੁਆਰਾ ਨਿਰਦੇਸ਼ਿਤ ਅਤੇ ਰਾਧਿਕਾ ਮਦਾਨ, ਅੰਗਿਰਾ ਧਰ, ਇਸ਼ਾ ਤਲਵਾੜ੍ਹ ਆਦਿ ਜਿਹੇ ਮੰਨੇ ਪ੍ਰਮੰਨੇ ਸਿਤਾਰਿਆਂ ਨਾਲ ਸਜੀ ਇਸ ਵੈੱਬ ਸੀਰੀਜ਼ ਦਾ ਨਿਰਮਾਣ ਮਾਇਆਨਗਰੀ ਦੀ ਇੱਕ ਹੋਰ ਪ੍ਰਮੁੱਖ ਹਸਤੀ ਦਿਨੇਸ਼ ਵਿਜ਼ਨ ਅਤੇ ਮੈਡਾਕ ਫ਼ਿਲਮਜ਼ ਦੁਆਰਾ ਕੀਤਾ ਜਾ ਰਿਹਾ ਹੈ।

ਡਿੰਪਲ ਕਪਾਡੀਆ ਨਾਲ ਇਸ ਵੈੱਬ ਸੀਰੀਜ਼ 'ਚ ਨਜ਼ਰ ਆਉਣਗੇ ਪੰਜਾਬੀ ਅਦਾਕਾਰ ਮਹਾਵੀਰ ਭੁੱਲਰ

ਇਸ ਫਿਲਮ ਦੇ ਕਹਾਣੀਸਾਰ ਦੀ ਗੱਲ ਕਰੀਏ ਤਾਂ ਇਹ ਵੈੱਬ ਸੀਰੀਜ਼ ਸੱਸ-ਬਹੂ ਦੇ ਘਰੇਲੂ ਕਿਰਦਾਰਾਂ ਨੂੰ ਬਹੁਤ ਹੀ ਦਿਲਚਸਪੀ ਨਾਲ ਪ੍ਰਦਾਨ ਕਰਦੇ ਇਕ ਨਵੇਂ ਅਤੇ ਵਿਲੱਖਣ ਕੰਟੈਂਟ ਸਾਂਚੇ ਅਧੀਨ ਬੁਣੀ ਗਈ ਹੈ। ਹਾਲੀਆ ਫਿਲਮ ‘ਪਠਾਨ’ ਦੀ ਸੁਪਰ ਡੁਪਰ ਸਫ਼ਲਤਾ ਦਾ ਆਨੰਦ ਮਾਣ ਰਹੀ ਡਿੰਪਲ ਕਪਾਡੀਆ ਦੇ ਅਭਿਨੈ ਸਫ਼ਰ ਦਾ ਵੀ ਇਹ ਫ਼ਿਲਮ ਇਕ ਹੋਰ ਮੀਲ ਪੱਥਰ ਕਹੀ ਜਾ ਸਕਦੀ ਹੈ, ਜਿਸ ਵਿਚ ਉਨ੍ਹਾਂ ਦੀ ਅਦਾਕਾਰੀ ਦੇ ਸੁੰਦਰ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।

ਡਿੰਪਲ ਕਪਾਡੀਆ ਨਾਲ ਇਸ ਵੈੱਬ ਸੀਰੀਜ਼ 'ਚ ਨਜ਼ਰ ਆਉਣਗੇ ਪੰਜਾਬੀ ਅਦਾਕਾਰ ਮਹਾਵੀਰ ਭੁੱਲਰ

ਉਕਤ ਵੈੱਬ ਸੀਰੀਜ਼ ਦੀ ਨਿਰਮਾਣ ਟੀਮ ਅਨੁਸਾਰ ਫ਼ਿਲਮ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਮਾੜੀ ਸੋਚ ਰੱਖਦੀਆਂ ਮਹਿਲਾਵਾਂ ਜਦੋਂ ਆਪਣੀ ਆਈ 'ਤੇ ਆ ਜਾਂਦੀਆਂ ਹਨ ਤਾਂ ਉਹ ਸਾਹਮਣੇ ਆਉਣ ਵਾਲੇ ਨਾਂਹ ਪੱਖੀ ਅਤੇ ਉਨ੍ਹਾਂ ਲਈ ਅਤਿ ਨੁਕਸਾਨਜਨਕ ਨਤੀਜਿਆਂ ਦੀ ਵੀ ਪਰਵਾਹ ਨਹੀਂ ਕਰਦੀਆਂ। ਹੁਣ ਜੇਕਰ ਪੰਜਾਬੀ ਅਦਾਕਾਰ ਮਹਾਵੀਰ ਭੁੱਲਰ ਦੇ ਇਸ ਵੈੱਬ ਸੀਰੀਜ਼ ਨਾਲ ਜੁੜ੍ਹੇ ਉਨ੍ਹਾਂ ਦੇ ਮਹੱਤਵਪੂਰਨ ਪਹਿਲੂਆਂ ਦੀ ਨਜ਼ਰਸਾਨੀ ਕਰੀਏ ਤਾਂ ਉਨ੍ਹਾਂ ਦਾ ਕਿਰਦਾਰ ਅਜਿਹੇ ਪ੍ਰਭਾਵਸ਼ਾਲੀ ਵਿਅਕਤੀ ਦਾ ਹੈ, ਜੋ ਫਿਲਮ ਦੀ ਕਹਾਣੀ ਨੂੰ ਵਿਲੱਖਣ ਮੋੜ੍ਹ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਪੰਜਾਬੀ ਫ਼ਿਲਮ ਇੰਡਸਟਰੀ ਵਿਚ ਆਣ-ਬਾਨ-ਸ਼ਾਨ ਭਰਿਆ ਸਫ਼ਰ ਤੈਅ ਕਰ ਰਹੇ ਅਦਾਕਾਰ ਭੁੱਲਰ ਦੇ ਹੁਣ ਤੱਕ ਦੇ ਫ਼ਿਲਮੀ ਕਰੀਅਰ ਦਾ ਇਹ ਫਿਲਮ ਇੱਕ ਹੋਰ ਯਾਦਗਾਰੀ ਤਜ਼ਰਬਾ ਕਹੀ ਜਾ ਸਕਦੀ ਹੈ, ਜਿਸ ਵਿਚ ਪੰਜਾਬੀ ਤੋਂ ਬਾਅਦ ਹਿੰਦੀ ਸਿਨੇਮਾ ਖੇਤਰ ਵਿਚ ਵੀ ਉਨ੍ਹਾਂ ਦਾ ਪੂਰਾ ਦਬਦਬਾ ਕਾਇਮ ਹੋਣ ਅਤੇ ਦਰਸ਼ਕ ਆਧਾਰ ਹੋਰ ਵਿਸ਼ਾਲ ਹੋਣ ਦੀ ਭਰਪੂਰ ਸੰਭਾਵਨਾ ਹੈ।

ਉਕਤ ਵੈੱਬ ਸੀਰੀਜ਼ ਵਿਚ ਆਪਣੇ ਨਿਭਾਏ ਅਨੂਠੇ ਕਿਰਦਾਰ ਨੂੰ ਲੈ ਕੇ ਅਦਾਕਾਰ ਭੁੱਲਰ ਇੰਨ੍ਹੀਂ ਦਿਨ੍ਹੀਂ ਕਾਫ਼ੀ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਫਿਲਮ ਪੰਜਾਬੀ ਹੋਵੇ ਜਾਂ ਹਿੰਦੀ, ਉਨ੍ਹਾਂ ਹਮੇਸ਼ਾ ਮਿਆਰੀ ਅਤੇ ਚੁਣਿੰਦਾ ਕਿਰਦਾਰ ਅਤੇ ਪ੍ਰੋਜੈਕਟ ਕਰਨ ਨੂੰ ਹੀ ਤਰਜੀਹ ਦਿੱਤੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਵੈੱਬ ਸੀਰੀਜ਼ ਵਿਚਲੀਆਂ ਵਿਸ਼ੇਸ਼ਤਾਈਆਂ ਇਸ ਦੇ ਸਟ੍ਰਰੀਮ ਹੋਣ ਤੋਂ ਪਹਿਲਾਂ ਹੀ ਸਰਾਹਣਾ ਅਤੇ ਚਰਚਾ ਬਟੋਰ ਰਹੀਆਂ ਹਨ।

ਇਹ ਵੀ ਪੜ੍ਹੋ:Roshni Sahota Debut in Telugu: 'ਓ ਕਾਲਾ’ ਨਾਲ ਤੇਲਗੂ ਸਿਨੇਮਾ 'ਚ ਡੈਬਿਊ ਕਰੇਗੀ ਪੰਜਾਬੀ ਅਦਾਕਾਰਾ ਰੋਸ਼ਨੀ ਸਹੋਤਾ

Last Updated : Apr 8, 2023, 2:14 PM IST

ABOUT THE AUTHOR

...view details