ਪੰਜਾਬ

punjab

ETV Bharat / entertainment

Punjabi Movies In October 2023: 'ਵਾਈਟ ਪੰਜਾਬ' ਤੋਂ ਲੈ ਕੇ 'ਐਨੀ ਹਾਓ ਮਿੱਟੀ ਪਾਓ' ਤੱਕ, ਇਸ ਅਕਤੂਬਰ ਰਿਲੀਜ਼ ਹੋਣਗੀਆਂ ਇਹ ਵੱਡੀਆਂ ਪੰਜਾਬੀ ਫਿਲਮਾਂ - ਪੰਜਾਬੀ ਸਿਨੇਮਾ

Upcoming Punjabi Movies In October: ਇਸ ਅਕਤੂਬਰ ਮਹੀਨੇ ਵਿੱਚ ਕਾਫੀ ਫਿਲਮਾਂ ਰਿਲੀਜ਼ ਹੋਣਗੀਆਂ, ਜਿਸ ਵਿੱਚ ਗਿੱਪੀ ਗਰੇਵਾਲ ਦੀ 'ਮੌਜਾਂ ਹੀ ਮੌਜਾਂ' ਅਤੇ ਹਰੀਸ਼ ਵਰਮਾ ਦੀ 'ਐਨੀ ਹਾਓ ਮਿੱਟੀ ਪਾਓ' ਸ਼ਾਮਿਲ ਹੈ। ਹੁਣ ਇਸ ਨਾਲ ਸੰਬੰਧਿਤ ਅਸੀਂ ਇੱਕ ਲਿਸਟ ਤਿਆਰ ਕੀਤੀ ਹੈ, ਆਓ ਇਸ ਲਿਸਟ ਉਤੇ ਸਰਸਰੀ ਨਜ਼ਰ ਮਾਰੀਏ।

EPunjabi Movies in October 2023
Punjabi Movies in October 2023

By ETV Bharat Punjabi Team

Published : Sep 30, 2023, 1:05 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਅਕਤੂਬਰ ਦੇ ਮਹੀਨੇ ਵਿੱਚ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਲਈ ਤਿਆਰ ਹਨ। ਇੱਥੇ ਅਸੀਂ ਅਕਤੂਬਰ 2023 ਵਿੱਚ ਰਿਲੀਜ਼ ਹੋਣ ਵਾਲੀਆਂ ਹੋਣ ਵਾਲੀਆਂ ਪੰਜਾਬੀ ਫਿਲਮਾਂ ਦੀ ਇੱਕ ਵਿਸ਼ੇਸ਼ ਸੂਚੀ (Upcoming Punjabi Movies In October 2023) ਬਣਾਈ ਹੈ। ਇਸ ਲਈ ਬਿਨਾਂ ਕਿਸੇ ਰੁਕਾਵਟ ਦੇ ਆਓ ਵਿਸ਼ੇਸ਼ ਸੂਚੀ ਉਤੇ ਸਰਸਰੀ ਨਜ਼ਰ ਮਾਰੀਏ।

ਐਨੀ ਹਾਓ ਮਿੱਟੀ ਪਾਓ: 6 ਅਕਤੂਬਰ 2023 ਨੂੰ ਰਿਲੀਜ਼ ਹੋਣ ਵਾਲੀ 'ਐਨੀ ਹਾਓ ਮਿੱਟੀ ਪਾਓ' ਦਾ ਪ੍ਰਸ਼ੰਸਕ ਕਾਫੀ ਇੰਤਜ਼ਾਰ ਕਰ ਰਹੇ ਹਨ, ਇਸ ਫਿਲਮ ਵਿੱਚ ਹਰੀਸ਼ ਵਰਮਾ ਦੇ ਨਾਲ ਅਮਾਇਰਾ ਦਸਤੂਰ ਮੁੱਖ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਦੇਸ਼ਨ ਜਨਜੋਤ ਸਿੰਘ ਦੁਆਰਾ ਕੀਤਾ ਗਿਆ ਹੈ।

ਪਿੰਡ ਅਮਰੀਕਾ: 'ਐਨੀ ਹਾਓ ਮਿੱਟੀ ਪਾਓ' ਦੇ ਨਾਲ 6 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਪਿੰਡ ਅਮਰੀਕਾ' ਵੀ ਇਸ ਲਿਸਟ ਵਿੱਚ ਸ਼ਾਮਿਲ ਹੈ। ਇਸ ਫਿਲਮ ਵਿੱਚ ਅਮਰ ਨੂਰੀ, ਬੀਕੇ ਸਿੰਘ ਰੱਖੜਾ ਅਤੇ ਕੋਈ ਹੋਰ ਮੰਝੇ ਹੋਏ ਕਲਾਕਾਰ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਸਿਮਰਨ ਸਿੰਘ ਦੁਆਰਾ ਕੀਤਾ ਗਿਆ ਹੈ।

ਫੇਰ ਮਾਮਲਾ ਗੜਬੜ ਹੈ: ਨਿੰਜਾ ਅਤੇ ਪ੍ਰੀਤ ਕਮਲ ਸਟਾਰਰ ਪੰਜਾਬੀ ਫਿਲਮ 'ਫੇਰ ਮਾਮਲਾ ਗੜਬੜ ਹੈ' ਵੀ ਹਰੀਸ਼ ਵਰਮਾ ਦੀ ਫਿਲਮ ਦੇ ਨਾਲ ਹੀ 6 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਇਸ ਫਿਲਮ ਦਾ ਨਿਰਦੇਸ਼ਨ ਸਾਗਰ ਐਸ ਸ਼ਰਮਾ ਦੁਆਰਾ ਕੀਤਾ ਗਿਆ ਹੈ।

ਵਾਈਟ ਪੰਜਾਬ:ਹਾਸੇ ਮਜ਼ਾਕ ਤੋਂ ਇਲਾਵਾ ਇਸ ਲਿਸਟ ਵਿੱਚ ਕੁੱਝ ਐਕਸ਼ਨ-ਥ੍ਰਿਲਰ ਫਿਲਮਾਂ ਵੀ ਹਨ, ਇਸੇ ਤਰ੍ਹਾਂ 13 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਵਾਈਟ ਪੰਜਾਬ ਇਸ ਲਿਸਟ ਵਿੱਚ ਪਹਿਲਾਂ ਸਥਾਨ ਹਾਸਿਲ ਕਰ ਰਹੀ ਹੈ। ਇਸ ਫਿਲਮ ਨਾਲ ਗਾਇਕ ਕਾਕਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਡੈਬਿਊ ਕਰਨ ਜਾ ਰਿਹਾ ਹੈ। ਇਸ ਫਿਲਮ ਦਾ ਨਿਰਦੇਸ਼ਨ ਗੱਬਰ ਸੰਗਰੂਰ ਵੱਲੋਂ ਕੀਤਾ ਗਿਆ ਹੈ, ਇਸ ਫਿਲਮ ਵਿੱਚ ਕਾਕਾ ਤੋਂ ਇਲਾਵਾ ਕਰਤਾਰ ਚੀਮਾ, ਦਕਸ਼ ਅਜੀਤ ਸਿੰਘ ਵਰਗੇ ਮੰਝੇ ਹੋਏ ਅਦਾਕਾਰ ਹਨ।

ਚਿੜੀਆ ਦਾ ਚੰਬਾ:13 ਅਕਤੂਬਰ 2023 ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਚਿੜੀਆ ਦਾ ਚੰਬਾ' ਵੀ ਇਸ ਲਿਸਟ ਵਿੱਚ ਸ਼ਾਮਿਲ ਹੈ, ਇਸ ਫਿਲਮ ਦਾ ਨਿਰਦੇਸ਼ਨ ਪ੍ਰੇਮ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਹੈ। ਇਸ ਫਿਲਮ ਵਿੱਚ ਸ਼ਿਵਜੋਤ, ਅਮਾਇਰਾ ਦਸਤੂਰ, ਸ਼ਰਨ ਕੌਰ ਅਤੇ ਮਹਿਨਾਜ਼ ਕੌਰ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਔਰਤ ਕੇਂਦਰਿਤ ਹੈ।

ਮੌਜਾਂ ਹੀ ਮੌਜਾਂ: ਗਿੱਪੀ ਗਰੇਵਾਲ ਸਟਾਰਰ ਪੰਜਾਬੀ ਫਿਲਮ 'ਮੌਜਾਂ ਹੀ ਮੌਜਾਂ' ਵੀ ਇਸ ਲਿਸਟ ਵਿੱਚ ਸ਼ਾਮਿਲ ਹੈ। ਇਹ ਫਿਲਮ 20 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫਿਲਮ ਵਿੱਚ ਗਿੱਪੀ ਗਰੇਵਾਲ ਤੋਂ ਇਲਾਵਾ ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਤਨੂੰ ਗਰੇਵਾਲ, ਬੀਐਨ ਸ਼ਰਮਾ ਵਰਗੇ ਵੱਡੇ ਕਲਾਕਾਰ ਹਨ। ਇਸ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਦੁਆਰਾ ਕੀਤਾ ਗਿਆ ਹੈ। ਹਾਲ ਹੀ ਵਿੱਚ ਰਿਲੀਜ਼ ਹੋਏ ਫਿਲਮ ਦੇ ਟ੍ਰੇਲਰ ਨੂੰ ਕਾਫੀ ਚੰਗਾ ਹੁੰਗਾਰਾ ਮਿਲਿਆ ਹੈ।

ਸਰਦਾਰਾ ਐਂਡ ਸੰਨਜ਼: ਯੋਗਰਾਜ ਸਿੰਘ, ਰੌਸ਼ਨ ਪ੍ਰਿੰਸ ਅਤੇ ਸਰਬਜੀਤ ਚੀਮਾ ਸਟਾਰਰ ਪੰਜਾਬੀ ਫਿਲਮ 'ਸਰਦਾਰਾ ਐਂਡ ਸੰਨਜ਼' ਅਕਤੂਬਰ ਮਹੀਨੇ ਦੀ 23 ਤਾਰੀਖ਼ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਸਰਬ ਨਾਗਰਾ ਵੱਲੋਂ ਕੀਤਾ ਗਿਆ ਹੈ। ਅਜੇ ਤੱਕ ਫਿਲਮ ਦਾ ਪੋਸਟਰ ਹੀ ਸਾਹਮਣੇ ਆਇਆ ਹੈ, ਬਾਕੀ ਵੇਰਵੇ ਲੁਕੇ ਹੋਏ ਹਨ।

ਜ਼ਿੰਦਗੀ ਜ਼ਿੰਦਾਬਾਦ: ਨਿੰਜਾ, ਮੈਂਡ ਤੱਖਰ, ਸੁਖਦੀਪ ਸੁੱਖ ਅਤੇ ਅੰਮ੍ਰਿਤ ਅੰਬੀ ਦੀ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਵੀ ਇਸ ਲਿਸਟ ਵਿੱਚ ਸ਼ਾਮਿਲ ਹੈ। ਇਹ ਫਿਲਮ ਇਸ ਮਹੀਨੇ ਦੀ ਅੰਤਿਮ ਫਿਲਮ ਹੈ। ਹੁਣ ਤੱਕ ਇਸ ਫਿਲਮ ਦਾ ਇੱਕ ਗੀਤ ਰਿਲੀਜ਼ ਹੋਇਆ ਹੈ। ਪ੍ਰੇਮ ਸਿੰਘ ਸਿੱਧੂ ਦੁਆਰਾ ਨਿਰਦੇਸ਼ਿਤ ਇਹ ਫਿਲਮ 27 ਅਕਤੂਬਰ ਨੂੰ ਰਿਲੀਜ਼ ਹੋਵੇਗੀ।

ABOUT THE AUTHOR

...view details