ਪੰਜਾਬ

punjab

ETV Bharat / entertainment

ਹਰੀਸ਼ ਵਰਮਾ ਦੀ 'ਡਰਾਮੇ ਆਲੇ' ਤੋਂ ਲੈ ਕੇ ਦਿਲਜੀਤ ਦੀ 'ਰੰਨਾਂ 'ਚ ਧੰਨਾ' ਤੱਕ, 2024 'ਚ ਰਿਲੀਜ਼ ਹੋਣਗੀਆਂ ਇਹ ਫਿਲਮਾਂ

Punjabi Movies List 2024: ਇਥੇ ਅਸੀਂ ਪੰਜਾਬੀ ਸਿਨੇਮਾ ਦੇ ਸ਼ੌਂਕੀਨਾਂ ਲਈ 2024 ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਦੀ ਸੂਚੀ ਤਿਆਰ ਕੀਤੀ ਹੈ, ਇਸ ਸੂਚੀ ਵਿੱਚ ਅਸੀਂ ਤਿੰਨ ਨੁਕਤੇ, ਫਿਲਮ ਦੀ ਸਟਾਰ ਕਾਸਟ, ਰਿਲੀਜ਼ ਮਿਤੀ ਅਤੇ ਨਿਰਦੇਸ਼ਨ ਉਤੇ ਚਰਚਾ ਕੀਤੀ ਹੈ।

By ETV Bharat Entertainment Team

Published : Jan 6, 2024, 5:48 PM IST

Updated : Jan 6, 2024, 10:51 PM IST

Punjabi movies 2024
Punjabi movies 2024

2024 'ਚ ਰਿਲੀਜ਼ ਹੋਣਗੀਆਂ ਇਹ ਫਿਲਮਾਂ

ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਲਿਹਾਜ਼ ਨਾਲ 2023 ਦਾ ਸਾਲ ਕਾਫੀ ਚੰਗਾ ਰਿਹਾ ਹੈ। ਗੁਜ਼ਰੇ ਸਾਲ ਨੇ ਕਈ ਸਾਰੀਆਂ ਅਜਿਹੀਆਂ ਫਿਲਮਾਂ ਦਿੱਤੀਆਂ ਹਨ, ਜਿਹਨਾਂ ਨੇ ਕਾਫੀ ਸਾਰੇ ਰਿਕਾਰਡ ਤੋੜੇ ਅਤੇ ਬਣਾਏ ਹਨ। ਇਸੇ ਤਰ੍ਹਾਂ ਸਾਲ 2024 ਲਈ ਵੀ ਫਿਲਮ ਲੇਖਕਾਂ ਅਤੇ ਨਿਰਮਾਤਾਵਾਂ ਨੇ ਕਮਰ ਕੱਸ ਲਈ ਹੈ। ਇਸ ਸਾਲ ਵੀ ਵੱਖ-ਵੱਖ ਤਰ੍ਹਾਂ ਦੇ ਵਿਸ਼ੇ ਸਾਨੂੰ ਦੇਖਣ ਨੂੰ ਮਿਲਣਗੇ ਹਨ, ਜਿਵੇਂ ਕਿ ਕਾਮੇਡੀ, ਰੁਮਾਂਟਿਕ, ਐਕਸ਼ਨ ਅਤੇ ਇਤਿਹਾਸਕ। ਆਓ ਹੁਣ 2024 ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਦੀ ਸੂਚੀ ਉਤੇ ਸਰਸਰੀ ਨਜ਼ਰ ਮਾਰੀਏ।

ਮਨਸੂਬਾ:ਇਹ ਫਿਲਮ 5 ਜਨਵਰੀ ਯਾਨੀ ਕਿ ਕੱਲ੍ਹ ਸਿਨੇਮਾਘਰਾਂ ਵਿੱਚ ਦਸਤਕ ਦੇ ਚੁੱਕੀ ਹੈ, ਇਸ ਦਾ ਨਿਰਦੇਸ਼ਨ ਰਾਣਾ ਰਣਬੀਰ ਵੱਲ਼ੋਂ ਕੀਤਾ ਗਿਆ ਹੈ, ਇਸ ਫਿਲਮ ਵਿੱਚ ਮਲਕੀਤ ਰੌਣੀ, ਸਰਦਾਰ ਸੋਹੀ ਅਤੇ ਨਵਦੀਪ ਸਿੰਘ ਵਰਗੇ ਸ਼ਾਨਦਾਰ ਕਲਾਕਾਰ ਹਨ।

ਮੁੰਡਾ ਰੌਕਸਟਾਰ:ਯੁਵਰਾਜ ਹੰਸ, ਅਦਿਤੀ ਆਰਿਆ ਅਤੇ ਮੁਹੰਮਦ ਨਾਜ਼ਿਮ ਸਟਾਰਰ ਇਹ ਫਿਲਮ 12 ਜਨਵਰੀ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਸੱਤਿਆਜੀਤ ਪੁਰੀ ਵੱਲੋਂ ਕੀਤਾ ਗਿਆ ਹੈ।

ਡਰਾਮੇ ਆਲੇ:ਹਰੀਸ਼ ਵਰਮਾ ਅਤੇ ਸ਼ਰਨ ਕੌਰ ਦੀਆਂ ਮੁੱਖ ਭੂਮਿਕਾਵਾਂ ਵਾਲੀ ਫਿਲਮ ਡਰਾਮੇ ਆਲੇ 19 ਜਨਵਰੀ ਨੂੰ ਰਿਲੀਜ਼ ਹੋਣ ਲਈ ਤਿਆਰ ਹੈ, ਇਸ ਫਿਲਮ ਨੂੰ ਚੰਦਰ ਅਤੇ ਉਪਿੰਦਰ ਰੰਧਾਵਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ।

ਲੰਬੜਾਂ ਦਾ ਲਾਣਾ:ਬੱਬਲ ਰਾਏ ਅਤੇ ਸਾਰਾ ਗੁਰਪਾਲ ਦੀਆਂ ਭੂਮਿਕਾਵਾਂ ਨਾਲ ਸਜੀ ਪੰਜਾਬੀ ਫਿਲਮ ਲੰਬੜਾਂ ਦਾ ਲਾਣਾ 26 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ, ਇਸ ਫਿਲਮ ਦਾ ਨਿਰਦੇਸ਼ਨ ਤਾਜ ਨੇ ਕੀਤਾ ਹੈ।

ਸੜ ਨਾ ਰੀਸ ਕਰ: ਨੌਜਵਾਨ ਗਾਇਕ ਸ਼ਿਵਜੋਤ ਦੀ ਲੀਡ ਭੂਮਿਕਾ ਵਾਲੀ ਪੰਜਾਬੀ ਫਿਲਮ ਸੜ ਨਾ ਰੀਸ ਕਰ 2 ਫਰਵਰੀ ਨੂੰ ਰਿਲੀਜ਼ ਹੋਵੇਗੀ, ਇਸ ਫਿਲਮ ਦਾ ਨਿਰਦੇਸ਼ਨ ਮਨਦੀਪ ਸਿੰਘ ਚਾਹਲ ਵੱਲ਼ੋ ਕੀਤਾ ਗਿਆ ਹੈ, ਇਸ ਵਿੱਚ ਸ਼ਿਵਜੋਤ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ, ਰੂਬੀ ਅਨਮ, ਬਲਬੀਰ ਬੋਪਾਰਾਏ, ਬੋਬ ਖਹਿਰਾ ਵਰਗੇ ਸ਼ਾਨਦਾਰ ਕਲਾਕਾਰ ਹਨ।

ਵਾਰਨਿੰਗ 2:ਵਾਰਨਿੰਗ 2 ਵਿੱਚ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਜੋੜੀ ਇੱਕ ਵਾਰ ਫਿਰ ਤੋਂ ਇਕੱਠੀ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ਕਈ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਇਹ ਫਿਲਮ 2 ਫਰਵਰੀ ਨੂੰ ਰਿਲੀਜ਼ ਹੋਵੇਗੀ।

ਸ਼ਾਹਕੋਟ: 9 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਗੁਰੂ ਰੰਧਾਵਾ ਦੀ ਡੈਬਿਊ ਫਿਲਮ ਸ਼ਾਹਕੋਟ ਵਿੱਚ ਗਾਇਕ-ਅਦਾਕਾਰ ਦੇ ਨਾਲ ਈਸ਼ਾ ਤਲਵਾਰ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਦੇਸ਼ਨ 'ਲਵ ਪੰਜਾਬ' ਅਤੇ 'ਫਿਰੰਗੀ' ਵਰਗੀਆਂ ਹਿੱਟ ਫਿਲਮ ਦੇਣ ਵਾਲੇ ਮਸ਼ਹੂਰ ਨਿਰਦੇਸ਼ਕ ਰਾਜੀਵ ਢੀਂਗਰਾ ਨੇ ਕੀਤਾ ਹੈ।

ਖਿਡਾਰੀ:ਗੁਰਨਾਮ ਭੁੱਲਰ, ਸੁਰਭੀ ਜੋਤੀ ਅਤੇ ਕਰਤਾਰ ਚੀਮਾ ਸਟਾਰਰ ਪੰਜਾਬੀ ਫਿਲਮ ਖਿਡਾਰੀ 9 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਮਾਨਵ ਸ਼ਾਹ ਵੱਲੋਂ ਕੀਤਾ ਗਿਆ ਹੈ।

ਜੀ ਵੇ ਸੋਹਣਿਆ ਜੀ:ਪ੍ਰਸਿੱਧ ਅਦਾਕਾਰਾ ਸਿੰਮੀ ਚਾਹਲ ਅਤੇ ਇਮਰਾਨ ਅੱਬਾਸ ਦੀ ਪੰਜਾਬੀ ਫਿਲਮ 'ਜੀ ਵੇ ਸੋਹਣਿਆ ਜੀ' ਇਸ ਸਾਲ 16 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਥਾਪਰ ਦੁਆਰਾ ਕੀਤਾ ਗਿਆ ਹੈ।

ਭੋਲੇ ਓਏ:ਮਸ਼ਹੂਰ ਪੰਜਾਬੀ ਅਦਾਕਾਰ ਜਗਜੀਤ ਸੰਧੂ ਦੀ ਫਿਲਮ ਭੋਲੇ ਓਏ ਵੀ ਇਸ ਸਾਲ ਰਿਲੀਜ਼ ਹੋਣ ਲਈ ਤਿਆਰ ਹੈ, ਇਹ ਫਿਲਮ 16 ਫਰਵਰੀ ਨੂੰ ਦਸਤਕ ਦੇਵੇਗੀ। ਇਸ ਨੂੰ ਵਰਿੰਦਰ ਰਾਮਗੜ੍ਹੀਆ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ।

ਵੇਖੀ ਜਾ ਛੇੜੀ ਨਾ: ਕਾਮੇਡੀ ਡਰਾਮਾ ਫਿਲਮ 'ਵੇਖੀ ਜਾ ਛੇੜੀ ਨਾ' 23 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਕਰਮਜੀਤ ਅਨਮੋਲ, ਸੀਮਰ ਖਹਿਰਾ, ਲਵ ਗਿੱਲ, ਗੁਰਮੀਤ ਸਾਜਨ, ਮਹਾਬੀਰ ਭੁੱਲਰ, ਰੂਪੀ ਰੁਪਿੰਦਰ, ਦਲਬੀਰ ਸਿੰਘ ਵਰਗੇ ਸ਼ਾਨਦਾਰ ਕਲਾਕਾਰ ਹਨ। ਇਸ ਦਾ ਨਿਰਦੇਸ਼ਨ ਮਨਜੀਤ ਸਿੰਘ ਟੋਨੀ ਅਤੇ ਗੁਰਮੀਤ ਸਾਜਨ ਦੁਆਰਾ ਕੀਤਾ ਗਿਆ ਹੈ।

ਬਲੈਕੀਆ 2: ਦਮਦਾਰ ਅਦਾਕਾਰ ਦੇਵ ਖਰੌੜ ਸਟਾਰਰ ਪੰਜਾਬੀ ਫਿਲਮ ਬਲੈਕੀਆ 2 ਇਸ ਸਾਲ 8 ਮਾਰਚ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਨਵਨੀਅਤ ਸਿੰਘ ਦੁਆਰਾ ਕੀਤਾ ਗਿਆ ਹੈ।

ਜੱਟ ਨੂੰ ਚੁੜੇਲ ਟੱਕਰੀ: ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਸਟਾਰਰ ਆਉਣ ਵਾਲੀ ਪੰਜਾਬੀ ਫਿਲਮ ਜੱਟ ਨੂੰ ਚੁੜੇਲ ਟੱਕਰੀ 15 ਮਾਰਚ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਵਿਕਾਸ ਵਸ਼ਿਸ਼ਟ ਦੁਆਰਾ ਕੀਤਾ ਗਿਆ ਹੈ।

ਵੱਡਾ ਘਰ: ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਸਟਾਰਰ ਪੰਜਾਬੀ ਫਿਲਮ ਵੱਡਾ ਘਰ ਕਾਫੀ ਸਮੇਂ ਤੋਂ ਰਿਲੀਜ਼ ਲਈ ਪਈ ਹੈ, ਆਖਿਰਕਾਰ ਇਹ ਫਿਲਮ 22 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ।

ਰੱਬ ਦਾ ਰੇਡੀਓ 3: ਤਰਸੇਮ ਜੱਸੜ ਅਤੇ ਸਿੰਮੀ ਚਾਹਲ ਨੇ ਪੰਜਾਬੀ ਮੰਨੋਰੰਜਨ ਜਗਤ ਨੂੰ ਕਾਫੀ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ, ਇਸੇ ਤਰ੍ਹਾਂ ਇਸ ਸਾਲ ਵੀ ਇਹ ਜੋੜੀ ਰੱਬ ਦਾ ਰੇਡੀਓ 3 ਲੈ ਕੇ ਆ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਸ਼ਰਨ ਆਰਟ ਕਰਨਗੇ। ਇਹ ਫਿਲਮ 29 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਸ਼ੇਰਾਂ ਦੀ ਕੌਮ ਪੰਜਾਬੀ: ਗਿੱਪੀ ਗਰੇਵਾਲ ਅਤੇ ਸੰਜੇ ਦੱਤ ਸਟਾਰਰ ਪੰਜਾਬੀ ਫਿਲਮ ਸ਼ੇਰਾਂ ਦੀ ਕੌਮ ਪੰਜਾਬੀ ਇਸ ਸਾਲ ਅਪ੍ਰੈਲ ਮਹੀਨੇ ਦੀ 12 ਤਾਰੀਖ਼ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਸ ਫਿਲਮ ਦਾ ਨਿਰਦੇਸ਼ਨ ਖੁਦ ਗਿੱਪੀ ਗਰੇਵਾਲ ਕਰ ਰਹੇ ਹਨ।

ਸ਼ਾਇਰ: ਕਲੀ ਜੋਟਾ ਫਿਲਮ ਨਾਲ ਮਸ਼ਹੂਰ ਹੋਈ ਜੋੜੀ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਇਸ ਸਾਲ ਇੱਕ ਵਾਰ ਫਿਰ ਨਵੀਂ ਫਿਲਮ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਦੇ ਨਜ਼ਰ ਆਉਣਗੇ। ਸ਼ਾਇਰ ਨਾਂਅ ਦੀ ਇਹ ਫਿਲਮ 19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਕਰ ਰਹੇ ਹਨ।

ਪਾਰ ਚਨਾ ਦੇ:ਪਾਰ ਚਨਾ ਦੇ ਫਿਲਮ ਵਿੱਚ ਮਰਹੂਮ ਸੁਰਜੀਤ ਬਿੰਦਰਖੀਆ ਦੇ ਹੋਣਹਾਰ ਸਪੁੱਤਰ ਗੀਤਾਜ ਬਿੰਦਰਖੀਆ, ਦਿਲਪ੍ਰੀਤ ਢਿੱਲੋਂ, ਤਾਨੀਆ ਅਤੇ ਮੈਂਡੀ ਤੱਖਰ ਵਰਗੇ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ। ਇਹ ਫਿਲਮ 19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

ਫੁਰਤੀਲਾ: ਜੱਸੀ ਗਿੱਲ ਅਤੇ ਅਮਾਇਰਾ ਦਸਤੂਰ ਸਟਾਰਰ ਪੰਜਾਬੀ ਫਿਲਮ ਫੁਰਤੀਲਾ ਵੀ ਇਸ ਸਾਲ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਕਰਦੇ ਨਜ਼ਰੀ ਪੈਣਗੇ। ਇਹ ਫਿਲਮ 26 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਸ਼ਿੰਦਾ ਸ਼ਿੰਦਾ ਨੋ ਪਾਪਾ: ਗਿੱਪੀ ਗਰੇਵਾਲ ਅਤੇ ਉਸ ਦੇ ਪੁੱਤਰ ਸ਼ਿੰਦਾ ਗਰੇਵਾਲ ਦੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਵੀ ਇਸ ਸਾਲ ਰਿਲੀਜ਼ ਹੋਵੇਗੀ। ਇਹ ਫਿਲਮ 10 ਮਈ ਨੂੰ ਰਿਲੀਜ਼ ਹੋਵੇਗੀ।

ਜੁਗਨੀ 1907: ਐਮੀ ਵਿਰਕ ਅਤੇ ਕਰਮਜੀਤ ਅਨਮੋਲ ਦੀ ਮੁੱਖ ਭੂਮਿਕਾ ਵਾਲੀ ਪੰਜਾਬੀ ਫਿਲਮ ਜੁਗਨੀ 1907 ਵੀ ਇਸ ਸਾਲ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਾਰੋਂ ਨੇ ਕੀਤਾ ਹੈ, ਇਹ ਫਿਲਮ 10 ਮਈ ਨੂੰ ਰਿਲੀਜ਼ ਹੋਵੇਗੀ।

ਜੇ ਜੱਟ ਵਿਗੜ ਗਿਆ: ਮਨੀਸ਼ ਭੱਟ ਦੁਆਰਾ ਨਿਰਦੇਸ਼ਿਤ ਪੰਜਾਬੀ ਫਿਲਮ ਜੇ ਜੱਟ ਵਿਗੜ ਗਿਆ ਇਸ ਸਾਲ 17 ਮਈ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਜੈ ਰੰਧਾਵਾ ਮੁੱਖ ਕਿਰਦਾਰ ਨਿਭਾ ਰਹੇ ਹਨ।

ਰੋਜ਼ ਰੋਜ਼ੀ ਤੇ ਗੁਲਾਬ:ਨਿਰਦੇਸ਼ਨ ਮਨਵੀਰ ਬਰਾੜ ਦੁਆਰਾ ਨਿਰਦੇਸ਼ਿਤ ਕੀਤੀ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਵੀ ਇਸ ਸਾਲ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਗੁਰਨਾਮ ਭੁੱਲਰ, ਮਾਹੀ ਸ਼ਰਮਾ ਮੁੱਖ ਭੂਮਿਕਾ ਵਿੱਚ ਹਨ। ਫਿਲਮ 24 ਮਈ ਨੂੰ ਰਿਲੀਜ਼ ਹੋਵੇਗੀ।

ਕੁੜੀ ਹਰਿਆਣੇ ਵੱਲ ਦੀ: ਸੋਨਮ ਬਾਜਵਾ-ਐਮੀ ਵਿਰਕ ਸਟਾਰਰ ਪੰਜਾਬੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਇਸ ਸਾਲ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਰਾਕੇਸ਼ ਧਵਨ ਨੇ ਕੀਤਾ ਹੈ, ਫਿਲਮ 14 ਜੂਨ ਨੂੰ ਰਿਲੀਜ਼ ਹੋਵੇਗੀ।

ਜੱਟ ਐਂਡ ਜੂਲੀਅਟ 3:ਪਾਲੀਵੁੱਡ ਦੀ ਹਿੱਟ ਜੋੜੀ 'ਜੱਟ ਐਂਡ ਜੂਲੀਅਟ 3' ਵਿੱਚ ਨੀਰੂ ਬਾਜਵਾ ਅਤੇ ਦਿਲਜੀਤ ਦੁਸਾਂਝ ਮੁੱਖ ਭੂਮਿਕਾ ਨਿਭਾ ਰਹੇ ਹਨ। ਇਹ ਫਿਲਮ 28 ਜੂਨ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਜਗਦੀਪ ਸਿੱਧੂ ਨੇ ਕੀਤਾ ਹੈ।

ਜ਼ੋਰਾ ਮਲਕੀ: ਦਿਲਜੀਤ ਦੁਸਾਂਝ ਸਟਾਰਰ ਪੰਜਾਬੀ ਫਿਲਮ 'ਜ਼ੋਰਾ ਮਲਕੀ' ਵੀ ਇਸ ਸਾਲ ਦੇ ਜੂਨ ਮਹੀਨੇ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਬਾਰੇ ਵੇਰਵੇ ਅਜੇ ਲੁਕੇ ਹੋਏ ਹਨ।

ਸਿਕਸ ਈਚ:ਹਰਦੀਪ ਗਰੇਵਾਲ ਅਤੇ ਮੈਂਡੀ ਤੱਖਰ ਦੀ ਜੋੜੀ ਦੀ ਫਿਲਮ ਇਸ ਸਾਲ ਦੇ ਜੁਲਾਈ ਮਹੀਨੇ ਦੀ 12 ਤਾਰੀਖ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਪਾਲੀਵੁੱਡ ਵਿੱਚ ਨਵ ਨਿਰਦੇਸ਼ਨ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਗੈਰੀ ਖਟਰਾਓ ਵੱਲੋਂ ਕੀਤਾ ਗਿਆ ਹੈ। ਇਹ ਫਿਲਮ 12 ਜੁਲਾਈ ਨੂੰ ਰਿਲੀਜ਼ ਹੋਵੇਗੀ।

ਮਿੱਠੜੇ:ਪੰਜਾਬੀ ਫਿਲਮ 'ਮਿੱਠੜੇ' ਵੀ ਇਸ ਲਿਸਟ ਵਿੱਚ ਸ਼ਾਮਿਲ ਹੈ, ਇਹ ਫਿਲਮ 19 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਦਾ ਨਿਰਦੇਸ਼ਨ ਅਜ਼ੀਮ ਨਿਰਦੇਸ਼ਕ ਅੰਬਰਦੀਪ ਸਿੰਘ ਨੇ ਕੀਤਾ ਹੈ। ਫਿਲਮ ਵਿੱਚ ਤਾਨੀਆ, ਰੂਪੀ ਗਿੱਲ ਅਤੇ ਲਕਸ਼ਦੀਪ ਸਿੰਘ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਕੈਰੀ ਔਨ ਜੱਟੀਏ: ਸਰਗੁਣ ਮਹਿਤਾ, ਜੈਸਮੀਨ ਭਸੀਨ, ਸੁਨੀਲ ਗਰੋਵਰ ਅਤੇ ਹੋਰ ਕਾਫੀ ਸਾਰੇ ਸ਼ਾਨਦਾਰ ਅਦਾਕਾਰਾਂ ਨਾਲ ਸਜੀ ਕੈਰੀ ਔਨ ਜੱਟੀਏ ਵੀ ਇਸ ਸਾਲ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਸਪੀਮ ਕੰਗ ਦੁਆਰਾ ਕੀਤਾ ਗਿਆ ਹੈ। ਫਿਲਮ 26 ਜੁਲਾਈ ਨੂੰ ਰਿਲੀਜ਼ ਹੋਵੇਗੀ।

ਰੰਨਾਂ ’ਚ ਧੰਨਾ: ਦਿਲਜੀਤ ਦੁਸਾਂਝ, ਸੋਨਮ ਬਾਜਵਾ ਅਤੇ ਸਹਿਨਾਜ਼ ਗਿੱਲ ਸਟਾਰਰ ਪੰਜਾਬੀ ਫਿਲਮ ਰੰਨਾਂ ’ਚ ਧੰਨਾ ਵੀ ਇਸ ਸਾਲ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਾਰੋਂ ਕਰ ਰਹੇ ਹਨ, ਫਿਲਮ 2 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Last Updated : Jan 6, 2024, 10:51 PM IST

ABOUT THE AUTHOR

...view details