ਲਾਸ ਏਂਜਲਸ: ਹਾਲੀਵੁੱਡ ਮਿਊਜ਼ਿਕ ਇੰਡਸਟਰੀ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਮਰਹੂਮ ਡਾਂਸ ਆਈਕਨ ਮਾਈਕਲ ਜੈਕਸਨ ਦੀ ਪਹਿਲੀ ਪਤਨੀ ਲੀਜ਼ਾ ਮੈਰੀ ਪ੍ਰੈਸਲੇ ਦੀ 54 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਨੂੰ 12 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਲਾਸ ਏਂਜਲਸ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪਰ, ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੁਖਦਾਈ ਖਬਰ ਦੀ ਜਾਣਕਾਰੀ ਲੀਜ਼ਾ ਦੀ ਮਾਂ ਪ੍ਰਿਸਿਲਾ ਪ੍ਰੈਸਲੇ ਨੇ ਜਾਰੀ ਕੀਤੀ ਹੈ।
ਲੀਜ਼ਾ ਦੀ ਮਾਂ ਦਾ ਬਿਆਨ: ਲੀਜ਼ਾ ਦੀ ਮਾਂ ਪ੍ਰਿਸਿਲਾ ਪ੍ਰਿਸਲੇ ਨੇ ਇਸ ਦੁਖਦ ਖ਼ਬਰ 'ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ 'ਦੁਖੀ ਮਨ ਨਾਲ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਬੁਰੀ ਖ਼ਬਰ ਸਾਂਝੀ ਕਰਨ ਜਾ ਰਹੀ ਹਾਂ, ਮੇਰੀ ਖੂਬਸੂਰਤ ਬੇਟੀ ਲੀਜ਼ਾ ਮੈਰੀ ਹੁਣ ਸਾਡੇ ਵਿਚਕਾਰ ਨਹੀਂ ਰਹੀ ਹੈ।'
ਇਸ ਦੇ ਨਾਲ ਹੀ ਖਬਰਾਂ ਮੁਤਾਬਕ ਪਰਿਵਾਰ ਨੇ ਵੀ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਲੀਜ਼ਾ ਦੀ ਮੌਤ ਨਾਲ ਪਰਿਵਾਰ ਸਦਮੇ 'ਚ ਹੈ ਅਤੇ ਇਸ ਦੁੱਖ ਦੀ ਘੜੀ 'ਚ ਉਨ੍ਹਾਂ ਦੀ ਨਿੱਜਤਾ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ।