ਚੰਡੀਗੜ੍ਹ: ਹਿੰਦੀ ਸਿਨੇਮਾ ਸੰਗੀਤ ਜਗਤ ‘ਚ ਮਹਾਨ ਗਾਇਕ (amit kumar upcoming song) ਵਜੋਂ ਆਪਣੀ ਹੋਂਦ ਦਾ ਲੋਹਾ ਮੰਨਵਾ ਚੁੱਕੇ ਕਿਸ਼ੋਰ ਕੁਮਾਰ ਦੇ ਹੋਣਹਾਰ ਪੁੱਤਰ ਅਤੇ ਲੀਜੈਂਡ ਗਾਇਕ ਅਮਿਤ ਕੁਮਾਰ ਲੰਮੇ ਸਮੇਂ ਬਾਅਦ ਆਪਣਾ ਸੋਲੋ ਟਰੈਕ ‘ਜੁੜਤੇ ਨਹੀਂ’ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮਜ਼ 'ਤੇ ਜਾਰੀ ਕੀਤਾ ਜਾ ਰਿਹਾ ਹੈ।
‘ਕੇ.ਬੀ.ਐਮ’ ਸੰਗੀਤਕ ਲੇਬਲ ਵੱਲੋਂ ਰਿਲੀਜ਼ ਕੀਤੇ ਜਾ ਰਹੇ ਇਸ ਗਾਣੇ ਦੀ ਆਵਾਜ਼ ਅਤੇ ਕੰਪੋਜੀਸ਼ਨ ਅਮਿਤ ਕੁਮਾਰ (Amit Kumar Songs) ਦੀ ਹੈ, ਜਿਸ ਦੇ ਗੀਤ ਉਨਾਂ ਦੀ ਮਾਤਾ ਅਤੇ ਬਾਲੀਵੁੱਡ ਦੀ ਸਾਬਕਾ ਅਤੇ ਮਸ਼ਹੂਰ ਅਦਾਕਾਰਾ ਲੀਨਾ ਚੰਦਰਾਵਰਕਰ ਦੁਆਰਾ ਰਚੇ ਗਏ ਹਨ। ਪਿਆਰ-ਸਨੇਹ ਭਰੇ ਰਿਸ਼ਤਿਆਂ ਦੀ ਬਿਆਨਗੀ ਕਰਦੇ ਇਸ ਗੀਤ ਦੇ ਮਿਊਜ਼ਿਕ ਅਰੇਜ਼ਰ ਰਮੇਸ਼ ਅਇਅਰ ਅਤੇ ਮਿਊਜ਼ਿਕ ਵੀਡੀਓ ਨਿਰਦੇਸ਼ਕ ਹਨ ਵੈਭਵ ਬੀ ਪੁਆਰ, ਜਦਕਿ ਇਸ ਵੀਡੀਓਜ਼ ਨੂੰ ਬਹੁਤ ਹੀ ਮਨਮੋਹਕ ਰੂਪ ਵਿਚ ਫਿਲਮਾਉਣ ਦੀ ਜਿੰਮੇਵਾਰੀ ਕੈਮਰਾਮੈਨ ਵਿਪੁਲ ਰਾਮਪਰੀਆ ਵੱਲੋਂ ਨਿਭਾਈ ਗਈ ਹੈ।
ਹਿੰਦੀ ਫਿਲਮ ਇੰਡਸਟਰੀ ਵਿਚ ਇਕ ਬਾਕਮਾਲ ਗਾਇਕ ਅਤੇ ਪ੍ਰੋਫਾਰਮਰ (amit kumar upcoming projects) ਵਜੋਂ ਜਾਣੇ ਜਾਂਦੇ ਅਮਿਤ ਕੁਮਾਰ ਬੇਸ਼ੁਮਾਰ ਬਾਲੀਵੁੱਡ ਫਿਲਮਾਂ ਨੂੰ ਆਪਣੇ ਉਮਦਾ ਗਾਣਿਆ ਨਾਲ ਸੁਪਰਹਿੱਟ ਬਣਾਉਣ ਵਿਚ ਅਹਿਮ ਯੋਗਦਾਨ ਪਾ ਚੁੱਕੇ ਹਨ, ਜਿੰਨ੍ਹਾਂ ਦੇ ਅਤਿ ਮਕਬੂਲ ਰਹੇ ਗਾਣਿਆਂ ਵਿਚ ‘ਕੈਸਾ ਲਗਤਾ ਹੈ’, 'ਬਾਗੀ', ‘ਯੇ ਜ਼ਮੀਂ ਗਾ ਰਹੀ ਹੈ’, ‘ਯਾਦ ਆ ਰਹੀ ਹੈ’, ‘ਮੈਂ ਜਿਸ ਦਿਨ ਭੁਲਾ ਦੂ ਤੇਰਾ ਪਿਆਰ ਦਿਲ ਸੇ’, ‘ਜਾ ਜਲਦੀ ਭਾਗ ਜਾ’, ‘ਬੋਲੇ ਚੂੜੀਆਂ’, ‘ਕਹਿਦੋ ਕਿ ਤੁਮ ਹੋ ਮੇਰੀ ਵਰਨਾ’ ਆਦਿ ਸ਼ਾਮਿਲ ਹਨ।
- Priyanka Chopra Look: ਨਿਊਯਾਰਕ 'ਚ ਇੱਕ ਈਵੈਂਟ ਦੌਰਾਨ ਪ੍ਰਿਅੰਕਾ ਚੋਪੜਾ ਨੇ ਪਾਰੀ ਕੀਤੀਆਂ ਬੋਲਡਨੈੱਸ ਦੀਆਂ ਹੱਦਾਂ, ਦੇਖੋ ਤਸਵੀਰਾਂ
- jawan Box Office Collection Day 1: ਪਹਿਲੇ ਦਿਨ 75 ਕਰੋੜ ਦਾ ਅੰਕੜਾ ਪਾਰ ਕਰ ਸਕਦੀ ਹੈ 'ਕਿੰਗ ਖਾਨ' ਦੀ ਜਵਾਨ
- Jawan Review: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ 'ਕਿੰਗ ਖਾਨ' ਦੀ 'ਜਵਾਨ', ਜਾਣੋ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ