ਪੰਜਾਬ

punjab

ETV Bharat / entertainment

Sidhu Moosewala song vaar out: ਰਿਲੀਜ਼ ਹੋਇਆ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ 'ਵਾਰ' - ਸਿੱਧੂ ਮੂਸੇਵਾਲਾ ਦਾ ਗੀਤ

ਪੰਜਾਬੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹਨਾਂ ਦਾ ਦੂਜਾ ਗੀਤ 'ਵਾਰ' ਅੱਜ 8 ਨਵੰਬਰ ਨੂੰ ਰਿਲੀਜ਼ ਹੋ ਗਿਆ ਹੈ।

Etv Bharat
Etv Bharat

By

Published : Nov 8, 2022, 10:23 AM IST

Updated : Nov 8, 2022, 10:45 AM IST

ਚੰਡੀਗੜ੍ਹ: ਪਿਛਲੇ ਸਮੇਂ ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਉਰਫ਼ ਸ਼ੁੱਭਦੀਪ ਸਿੰਘ ਸਿੱਧੂ ਸਾਨੂੰ ਅਲਵਿਦਾ ਕਹਿ ਗਏ। ਦੱਸ ਦਈਏ ਕਿ ਗਾਇਕ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗਾਇਕ ਦੇ ਬਹੁਤ ਸਾਰੇ ਗੀਤ ਰਿਕਾਰਡ ਕੀਤੇ ਪਏ ਸਨ।

ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹਨਾਂ ਦਾ ਦੂਜਾ ਗੀਤ 'ਵਾਰ' ਅੱਜ ਯਾਨੀ 8 ਨਵੰਬਰ ਨੂੰ ਰਿਲੀਜ਼ ਕੀਤਾ ਗਿਆ। ਇਸ ਗੀਤ ਬਾਰੇ ਜਾਣਕਾਰੀ ਸ਼ੋਸਲ ਮੀਡੀਆ ਰਾਹੀਂ ਮਿਲੀ ਸੀ। ਮਰਹੂਮ ਗਾਇਕ ਦੇ ਇੰਸਟਾਗ੍ਰਾਮ ਪੇਜ ਉਤੇ ਗੀਤ ਦਾ ਪੋਸਟ ਸਾਂਝਾ ਕੀਤਾ ਗਿਆ ਅਤੇ ਇਹ ਗੀਤ ਦੇ ਰਿਲੀਜ਼ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ।

ਹੁਣ ਗੁਰਪੁਰਬ ਦੇ ਇਸ ਖਾਸ ਅਵਸਰ ਉਤੇ ਸਿੱਧੂ ਦਾ ਗੀਤ ਵਾਰ ਰਿਲੀਜ਼ ਹੋ ਗਿਆ ਹੈ। ਗੀਤ ਸਰਦਾਰ ਹਰੀ ਸਿੰਘ ਨਲਵਾ ਬਾਰੇ ਹੈ। ਗੀਤ ਵਿੱਚ ਜਰਨੈਲ ਦੀ ਪ੍ਰਸ਼ੰਸਾ ਕੀਤੀ ਗਈ ਹੈ। ਦੱਸ ਦਈਏ ਕਿ ਗੀਤ ਨੂੰ ਕੁੱਝ ਹੀ ਮਿੰਟਾਂ ਵਿੱਚ 1.2 ਮਿਲੀਅਨ ਵਿਊਜ਼ ਆ ਗਏ ਸਨ।

ਗੀਤ ਵਿੱਚ ਕੀ ਹੈ:ਗੀਤ ਸਰਦਾਰ ਜਰਨੈਲ ਹਰੀ ਸਿੰਘ ਨਲੂਆ ਬਾਰੇ ਹੈ, ਗੀਤ ਵਿੱਚ ਹਰੀ ਸਿੰਘ ਦੀ ਸੋਚ, ਜਿੱਤ ਅਤੇ ਨਿਡਰਤਾ ਨੂੰ ਬਿਆਨ ਕੀਤਾ। ਗਾਇਕ ਨੇ ਹਰੀ ਸਿੰਘ ਦੇ ਸਰੀਰ ਅਤੇ ਅਜ਼ਾਦ ਸੋਚ ਨੂੰ ਗੀਤ ਰਾਹੀਂ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਇਹ ਕਹਿਣ ਦੀ ਕੋਸ਼ਿਸ ਕੀਤੀ ਹੈ ਕਿ ਕਿਵੇਂ ਉਹਨਾਂ ਤੋਂ ਦੁਸ਼ਮਣ ਡਰ ਦੇ ਸਨ।

ਇਸ ਤੋਂ ਪਹਿਲਾਂ ਗਾਇਕ ਦਾ ਗੀਤ ਐਸਵਾਈਐੱਲ ਰਿਲੀਜ਼ ਹੋਇਆ ਸੀ। ਗਾਇਕ ਦੇ ਗੀਤ ਐੱਸਵਾਈਐੱਲ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਜੁੜਿਆ ਹੋਇਆ ਮੁੱਦੇ ਬਾਰੇ ਸੀ। ਗੀਤ ਵਿੱਚ ਗਾਇਕ ਮੂਸੇਵਾਲਾ ਨੇ 1990 ਦਹਾਕੇ ਦੀ ਚਰਚਿਤ ਸਖ਼ਸ਼ੀਅਤ ਬਲਵਿੰਦਰ ਜਟਾਣਾ ਦਾ ਜਿਕਰ ਕੀਤਾ ਸੀ। ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਸੀ।

ਕਿਵੇਂ ਮੌਤ ਹੋਈ:29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਮੂਸੇਵਾਲਾ 'ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ, ਜਿਸ ਕਾਰਨ ਮੂਸੇਵਾਲਾ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ ਮੁਤਾਬਿਕ ਮੂਸੇਵਾਲਾ ਦੇ ਸਰੀਰ 'ਤੇ 19 ਜ਼ਖ਼ਮ ਮਿਲੇ ਹਨ ਤੇ 7 ਗੋਲੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ ਸਨ।

ਇਹ ਵੀ ਪੜ੍ਹੋ:Gurpurab 2022: ਦਿਲਜੀਤ ਦੁਸਾਂਝ ਸਮੇਤ ਇਹਨਾਂ ਸਿਤਾਰਿਆਂ ਨੇ ਦਿੱਤੀ ਗੁਰਪੁਰਬ ਦੀ ਵਧਾਈ

Last Updated : Nov 8, 2022, 10:45 AM IST

ABOUT THE AUTHOR

...view details