ਪੰਜਾਬ

punjab

ETV Bharat / entertainment

ਯੂਟਿਊਬ ਤੋਂ ਗਾਇਕ ਸਿੱਧੂ ਮੂਸੇਵਾਲਾ ਦਾ ਹਟਾਇਆ ਇਕ ਹੋਰ ਗੀਤ, ਜਾਣੋ ਕਾਰਨ - ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਹਟਾਇਆ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਸੇਮ ਬੀਫ਼ ਯੂਟਿਊਬ ਤੋਂ ਕਾਪੀ ਰਾਈਟ ਦਾ ਦਾਅਵਾ ਕਰਕੇ ਹਟਾਇਆ ਗਿਆ ਹੈ।

Etv Bharat
Etv Bharat

By

Published : Nov 30, 2022, 10:03 AM IST

ਚੰਡੀਗੜ੍ਹ:ਪੰਜਾਬੀ ਦੇ ਮਸ਼ਹੂਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾਂ ਨਾਲ ਸੰਬੰਧਿਤ ਇੱਕ ਖ਼ਬਰ ਸਾਹਮਣੇ ਆ ਰਹੀ ਹੈ...ਜੀ ਹਾਂ, ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਸੇਮ ਬੀਫ਼ ਨੂੰ ਕਾਪੀ ਰਾਈਟ ਕਹਿ ਕੇ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਗੀਤ ਮੂਸੇਵਾਲਾ ਅਤੇ ਬੋਹੇਮੀਆ ਵੱਲੋਂ ਗਾਇਆ ਗਿਆ ਸੀ। ਇਸ ਗੀਤ ਨੂੰ 400 ਮਿਲੀਅਨ ਵਿਊਜ਼ ਆ ਚੁੱਕੇ ਸਨ। ਇਸ ਨੂੰ ਕਾਪੀ ਰਾਈਟ ਕਿਉਂ ਕਿਹਾ ਗਿਆ ਇਸ ਬਾਰੇ ਪਤਾ ਲੱਗਣਾ ਅਜੇ ਬਾਕੀ ਹੈ, ਉਂਝ ਗੀਤ ਦੀ ਵੀਡੀਓ ਹੁਣ ਯੂਟਿਊਬ ਉਤੇ ਦਿਖਾਈ ਦੇਣੋ ਹੱਟ ਗਈ ਹੈ। ਕਾਪੀ ਰਾਈਟ ਦਾ ਦਾਅਵਾ ਕਿਸੇ ਦਿਨੇਸ਼ ਪੀ ਸ਼ਰਮਾ ਵੱਲੋ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗਾਇਕ ਦਾ ਗੀਤ ਐੱਸਵਾਈਐੱਲ ਹਟਾ ਦਿੱਤਾ ਸੀ, ਉਸ ਨੂੰ ਹਟਾਉਣ ਦੇ ਕਾਰਨ ਕੁੱਝ ਹੋਰ ਸੀ ਅਤੇ ਹੁਣ ਸੇਮ ਬੀਫ਼ ਨੂੰ ਹਟਾਉਣ ਦੇ ਕਾਰਨ ਕੁੱਝ ਹੋਰ ਦੱਸੇ ਜਾ ਰਹੇ ਹਨ।

ਕਤਲ ਤੋਂ ਬਾਅਦ ਦੋ ਗੀਤ ਰਿਲੀਜ਼: ਤੁਹਾਨੂੰ ਦੱਸ ਦਈਏ ਕਿ ਗਾਇਕ ਦੇ ਕਤਲ ਤੋਂ ਬਾਅਦ ਗਾਇਕ ਦੇ ਦੋ ਗੀਤ ਰਿਲੀਜ਼ ਹੋਏ ਹਨ, ਜਿਹਨਾਂ ਵਿੱਚ ਐੱਸਵਾਈਐੱਲ ਅਤੇ ਵਾਰ ਸ਼ਾਮਿਲ ਹੈ, ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਗਾਇਕ ਦਾ ਤੀਜਾ ਗੀਤ ਮਾਈ ਨੇਮ ਦੱਸਿਆ ਜਾ ਰਿਹਾ ਹੈ। ਜੋ ਕਿ ਰਿਲੀਜ਼ ਲਈ ਤਿਆਰ ਹੈ।

ਗਾਇਕ ਦੇ ਮਾਤਾ ਪਿਤਾ ਵਿਦੇਸ਼: ਇਸ ਤੋਂ ਪਹਿਲਾਂ ਇੱਕ ਖਬਰ ਆਈ ਸੀ ਕਿ ਗਾਇਕ ਦੇ ਮਾਤਾ ਪਿਤਾ ਵਿਦੇਸ਼ ਗਾਇਕ ਨੂੰ ਇਨਸਾਫ਼ ਦਿਵਾਉਣ ਸੰਬੰਧੀ ਕਿਸੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਗਏ ਸਨ। ਉਹਨਾਂ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ।

ਕਿਵੇਂ ਮੌਤ ਹੋਈ: 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਮੂਸੇਵਾਲਾ 'ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ, ਜਿਸ ਕਾਰਨ ਮੂਸੇਵਾਲਾ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ ਮੁਤਾਬਿਕ ਮੂਸੇਵਾਲਾ ਦੇ ਸਰੀਰ 'ਤੇ 19 ਜ਼ਖ਼ਮ ਮਿਲੇ ਹਨ ਤੇ 7 ਗੋਲੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ ਸਨ।

ਇਹ ਵੀ ਪੜ੍ਹੋ:ਸਵਰਾ ਭਾਸਕਰ ਨੇ IFFI ਜਿਊਰੀ ਮੁਖੀ ਦਾ ਕੀਤਾ ਸਮਰਥਨ, ਜਾਣੋ ਕੀ ਬੋਲੀ ਅਦਾਕਾਰਾ

ABOUT THE AUTHOR

...view details