ਚੰਡੀਗੜ੍ਹ: 'ਮਾਨਸਾ ਦਾ ਮੁੰਡਾ' ਦੇ ਨਾਂ ਨਾਲ ਮਸ਼ਹੂਰ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਮੌਤ ਅਜੇ ਵੀ ਰਹੱਸ ਬਣੀ ਹੋਈ ਹੈ। ਆਪਣੀ ਕਾਲੀ ਥਾਰ 'ਚ ਘਰੋਂ ਬਾਹਰ ਨਿਕਲੇ ਸਿੱਧੂ 'ਤੇ 30 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਰਿਪੋਰਟ ਅਨੁਸਾਰ ਗਾਇਕ ਦੇ 24 ਗੋਲੀਆਂ ਲੱਗੀਆਂ ਸਨ। ਉਨ੍ਹਾਂ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਉਨ੍ਹਾਂ ਦੇ ਪਿੰਡ ਮੂਸੇਵਾਲਾ ਵਿਖੇ ਇੱਕ ਲੱਖ ਤੋਂ ਵੱਧ ਲੋਕ ਪੁੱਜੇ ਹੋਏ ਸਨ। ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਸਨ।
ਅੱਜ ਭਾਵੇਂ ਗਾਇਕ ਦੀ ਮੌਤ ਨੂੰ ਇੱਕ ਸਾਲ ਹੋ ਗਿਆ ਹੈ, ਪਰ ਕੋਈ ਵੀ ਅਜਿਹਾ ਦਿਨ ਨਹੀਂ ਹੋਣਾ, ਜਿਸ ਦਿਨ ਉਸ ਦੇ ਪ੍ਰਸ਼ੰਸਕਾਂ, ਦੋਸਤਾਂ ਜਾਂ ਮਾਤਾ-ਪਿਤਾ ਨੇ ਗਾਇਕ ਨੂੰ ਯਾਦ ਨਾ ਕੀਤਾ ਹੋਵੇ। ਉਹਨਾਂ ਦੇ ਪਿੰਡ ਰੋਜ਼ਾਨਾ ਅਨੇਕਾਂ ਲੋਕ ਜਾਂਦੇ ਹਨ ਅਤੇ ਆਪਣੀਆਂ ਅੱਖਾਂ ਦਾ ਪਾਣੀ ਵਹਾ ਕੇ ਆ ਜਾਂਦੇ ਹਨ। ਹਰ ਕੋਈ ਇਹੀ ਕਹਿੰਦਾ ਹੈ ਕਿ ਆਖੀਰ ਕਿਉਂ ਇੱਕ ਮਾਂ ਤੋਂ ਪੁੱਤਰ ਅਤੇ ਪੰਜਾਬੀ ਮੰਨੋਰੰਜਨ ਜਗਤ ਤੋਂ ਇੱਕ ਚੰਗਾ ਗਾਇਕ ਖੋਹ ਲਿਆ ਗਿਆ?
- Salman Khan: ਇਸ ਵਿਦੇਸ਼ੀ ਸੁੰਦਰੀ ਨੇ ਕੀਤਾ ਸਲਮਾਨ ਨੂੰ ਵਿਆਹ ਲਈ ਪਰਪੋਜ਼, 'ਭਾਈਜਾਨ' ਨੇ ਦਿੱਤਾ ਇਹ ਜੁਆਬ
- Ashish Vidyarthi: ਆਸ਼ੀਸ਼ ਵਿਦਿਆਰਥੀ ਕਿਉਂ ਹੋਏ ਆਪਣੀ ਪਹਿਲੀ ਪਤਨੀ ਤੋਂ ਅਲੱਗ? ਵੀਡੀਓ ਸ਼ੇਅਰ ਕਰਕੇ ਅਦਾਕਾਰ ਨੇ ਦੱਸੇ ਇਹ ਕਾਰਨ
- Akkad Bakkad Bambey Bo: ਪੰਜਾਬੀ ਫਿਲਮ ‘ਅੱਕੜ ਬੱਕੜ ਬੰਬੇ ਬੋ’ ਦੀ ਸ਼ੂਟਿੰਗ ਸ਼ੁਰੂ, ਰੋਇਲ ਸਿੰਘ ਕਰਨਗੇ ਨਿਰਦੇਸ਼ਨ
ਹੁਣ ਇਥੇ ਅਸੀਂ ਗਾਇਕ ਨਾਲ ਸੰਬੰਧਿਤ ਅਜਿਹੀ ਚੀਜ਼ ਲੈ ਕੇ ਆ ਰਹੇ ਹਾਂ, ਜੋ ਯਕੀਨਨ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਜਾਣਨ ਦੀ ਲੋੜ ਹੈ। ਤੁਸੀਂ ਜਦੋਂ ਜਦੋਂ ਵੀ ਗਾਇਕ ਦੇ ਗੀਤ ਸੁਣੇ ਹੋਣਗੇ ਤਾਂ ਸ਼ਾਇਦ ਤੁਹਾਡਾ ਧਿਆਨ ਗਾਇਕ ਦੇ ਗੁੱਟ ਉਤੇ ਗਿਆ ਹੋਵੇਗਾ। ਜੀ ਹਾਂ...ਗੁੱਟ ਉਤੇ ਬੰਨੀ ਘੜੀ। ਗਾਇਕ ਨੂੰ ਮਹਿੰਗੀਆਂ ਮਹਿੰਗੀਆਂ ਘੜੀਆਂ ਪਹਿਨਣ ਦਾ ਸ਼ੋਕ ਸੀ। ਘੜੀਆਂ ਤੋਂ ਇਲਾਵਾ ਉਸ ਦੇ ਗੀਤਾਂ 'ਚ ਤੁਹਾਨੂੰ ਕਈ ਲਗਜ਼ਰੀ ਗੱਡੀਆਂ ਦੀ ਵਰਤੋਂ ਵੀ ਦੇਖਣ ਨੂੰ ਮਿਲੀ ਸੀ। ਮਰਹੂਮ ਗਾਇਕ ਨੂੰ ਲਗਜ਼ਰੀ ਗੱਡੀਆਂ ਦਾ ਬਹੁਤ ਸ਼ੌਕ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕਾਰ ਕਲੈਕਸ਼ਨ 'ਚ ਕਈ ਲਗਜ਼ਰੀ ਕਾਰਾਂ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ। ਹੁਣ ਇਥੇ ਅਸੀਂ ਗਾਇਕ ਦੀਆਂ ਸਭ ਤੋਂ ਜਿਆਦਾ ਪਸੰਦ ਦੀਆਂ ਦੋ ਘੜੀਆਂ ਅਤੇ ਕਾਰਾਂ ਦੀ ਕੀਮਤ ਲੈ ਕੇ ਆਏ ਹਾਂ।
ਕਿੰਨੀ ਕੀਮਤ ਦੀ ਹੈ ਘੜੀ: ਹੁਣ ਇਥੇ ਜੇਕਰ ਬਰੈਂਡਿੰਡ ਘੜੀ ਦੀ ਕੀਮਤ ਦੀ ਗੱਲ ਕਰੀਏ ਤਾਂ ਰੋਲੈਕਸ ਸਕਾਏ-ਡਿਵੈਲਰ ਦੀ ਕੀਮਤ 35,00,000 ਹੈ, ਇਸ ਦਾ ਰੰਗ ਗੋਲਡਨ ਅਤੇ ਚਿੱਟਾ ਹੈ। ਹੁਣ ਇਥੇ ਜੇਕਰ ਗਾਇਕ ਦੀ ਇੱਕ ਹੋਰ ਘੜੀ ਦੀ ਗੱਲ ਕਰੀਏ, ਇਹ ਘੜੀ ਕਾਰਟੀਅਰ ਕੰਪਨੀ ਦੀ ਹੈ, ਜਿਸ ਦੀ ਕੀਮਤ 32,00,000 ਹੈ। ਜੇਕਰ ਦੋਨਾਂ ਦੀ ਕੀਮਤ ਮਿਲਾਈਏ ਤਾਂ ਇਹਨਾਂ ਦੀ ਕੀਮਤ 67,00,000 ਹੋ ਜਾਂਦੀ ਹੈ।
ਸਿੱਧੂ ਮੂਸੇਵਾਲਾ ਦੀਆਂ ਗੱਡੀਆਂ ਦੀ ਕੀਮਤ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਹਮਰ ਐਚ2 ਦੀ ਸਵਾਰੀ ਕਰਦੇ ਹੋਏ ਕਈ ਵਾਰ ਦੇਖਿਆ ਜਾ ਚੁੱਕਾ ਸੀ। ਇਸ ਗੱਡੀ ਦੀ ਐਕਸ-ਸ਼ੋਰੂਮ ਕੀਮਤ ਲਗਭਗ 75 ਲੱਖ ਰੁਪਏ ਸੀ। ਇਸ ਤੋਂ ਇਲਾਵਾ ਉਹਨਾਂ ਕੋਲ Ford Mustang ਵੀ ਸੀ ਜਿਸ ਦੀ ਕੀਮਤ 85.98 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਉਹਨਾਂ ਕੋਲ ਜੋ ਮਰਸੀਡੀਜ਼ ਸੀ, ਜੋ 4.4 ਸੈਕਿੰਡ ਵਿੱਚ 0-100 ਕਿਲੋਮੀਟਰ ਦੀ ਰਫਤਾਰ ਫੜ ਸਕਦੀ ਹੈ, ਉਸ ਦੀ ਕੀਮਤ ਲਗਭਗ 2 ਕਰੋੜ ਰੁਪਏ ਹੈ।