Lata Mangeshkar Death Anniversary ਹੈਦਰਾਬਾਦ:ਲਤਾ ਦੀਦੀ ਨੂੰ ਦੇਸ਼ ਦਾ ਜਵਾਨ ਅਤੇ ਬੁੱਢਾ, ਬੱਚਾ ਹਰ ਕੋਈ ਜਾਣਦਾ ਹੈ। ਉਸ ਦੇ ਗੀਤਾਂ ਨੂੰ ਸੁਣਨ ਵਾਲਾ ਕੋਈ ਵੀ ਉਸਨੂੰ ਭੁੱਲ ਨਹੀਂ ਸਕੇਗਾ। ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਸ ਨੇ ਲਤਾ ਮੰਗੇਸ਼ਕਰ ਦਾ ਗੀਤ ਨਾ ਸੁਣਿਆ ਹੋਵੇ। ਭਾਵੇਂ ਅੱਜ ਲਤਾ ਨਹੀਂ ਹਨ ਪਰ ਆਪਣੀ ਆਵਾਜ਼ ਦੇ ਜਾਦੂ ਨਾਲ ਅੱਜ ਵੀ ਹਰ ਕਿਸੇ ਦੇ ਦਿਲ 'ਤੇ ਰਾਜ ਕਰ ਕਰਦੀ ਹੈ।
ਅੱਜ ਉਸ ਕੋਇਲ ਗਾਇਕਾ ਲਤਾ ਮੰਗੇਸਕਰ ਦੀ ਪਹਿਲੀ ਬਰਸੀ ਹੈ। ਇਸ ਦਿਨ ਲਤਾ ਦੀਦੀ ਸਭ ਨੂੰ ਅਲਵਿਦਾ ਕਹਿ ਕੇ ਚਲੀ ਗਈ। ਉਨ੍ਹਾਂ ਨੇ 92 ਸਾਲ ਦੀ ਉਮਰ 'ਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਰੀ ਸਾਹ ਲਿਆ ਸੀ। ਲਤਾ ਦੀਦੀ ਦੀ ਪਹਿਲੀ ਬਰਸੀ ਦੇ ਮੌਕੇ 'ਤੇ ਉੱਘੇ ਮੂਰਤੀਕਾਰ ਸੁਦਰਸ਼ਨ ਪਟਨਾਇਕ ਨੇ ਪੁਰੀ ਬੀਚ 'ਤੇ ਰੇਤ ਕਲਾ ਰਾਹੀਂ ਆਵਾਜ਼ ਦੀ ਮਹਾਰਾਣੀ ਨੂੰ ਸ਼ਰਧਾਂਜਲੀ ਦਿੱਤੀ। 'ਮੇਰੀ ਆਵਾਜ਼ ਹੀ ਮੇਰੀ ਪਹਿਚਾਨ ਹੈ' ਸ਼ਿਲਪੀ ਸੁਦਰਸ਼ਨ ਦੁਆਰਾ ਰੇਤ ਕਲਾ ਵਿੱਚ ਲਿਖੀ ਗਈ ਹੈ।
ਤੁਹਾਨੂੰ ਦੱਸ ਦਈਏ ਗਾਇਕਾ ਨੇ ਆਪਣੇ 8 ਦਹਾਕਿਆਂ ਦੇ ਕਰੀਅਰ ਵਿੱਚ 36 ਭਾਸ਼ਾਵਾਂ ਵਿੱਚ 50,000 ਤੋਂ ਵੱਧ ਗੀਤ ਗਾਏ ਹਨ। ਉਸਨੇ ਬਹੁਤ ਸਾਰੀਆਂ ਅਦਾਕਾਰਾਂ ਲਈ ਗੀਤ ਗਾਏ ਹਨ। ਹਾਲਾਂਕਿ ਜਦੋਂ ਲਤਾ ਦੀਦੀ 33 ਸਾਲ ਦੀ ਸੀ, ਕਿਸੇ ਨੇ ਉਨ੍ਹਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਇਹ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ।
3 ਮਹੀਨੇ ਤੱਕ ਮੰਜੇ ਤੋਂ ਨਹੀਂ ਉਠ ਸਕੀ ਸੀ ਲਤਾ ਦੀਦੀ:1963 'ਚ ਕਿਸੇ ਨੇ ਲਤਾ ਨੂੰ ਜ਼ਹਿਰ ਦੇ ਦਿੱਤਾ। ਇੱਕ ਇੰਟਰਵਿਊ ਵਿੱਚ ਉਸਨੇ ਇਸ ਗੱਲ਼ ਦਾ ਖੁਲਾਸਾ ਕੀਤਾ ਸੀ ਅਤੇ ਕਿਹਾ ਸੀ "ਮੈਂ ਬਿਸਤਰ ਤੋਂ ਉੱਠ ਨਹੀਂ ਸਕਦੀ ਸੀ। ਮੈਂ 3 ਮਹੀਨੇ ਤੱਕ ਬਿਸਤਰੇ 'ਤੇ ਰਹੀ। ਮੈਂ 3 ਮਹੀਨਿਆਂ ਤੱਕ ਇਲਾਜ ਜਾਰੀ ਰੱਖਿਆ। ਮੈਂ ਦੱਸ ਸਕਦੀ ਹਾਂ ਕਿ ਮੈਨੂੰ ਮਾਰਨ ਦੀ ਸਾਜ਼ਿਸ਼ ਕਿਸਨੇ ਰਚੀ ਪਰ ਸਬੂਤਾਂ ਦੀ ਘਾਟ ਕਾਰਨ ਸੱਚਾਈ ਸਾਹਮਣੇ ਨਹੀਂ ਆ ਸਕੀ। ਲਤਾ, ਜਿਸ ਨੇ 150 ਤੋਂ ਵੱਧ ਗੀਤ ਗਾਏ ਹਨ ਜਿਨ੍ਹਾਂ ਵਿੱਚ 'ਸਤਯਮ ਸ਼ਿਵਮ ਸੁੰਦਰਮ', 'ਓ ਦਿਲ ਏ ਨਾਦਾਨ' ਸ਼ਾਮਲ ਹਨ।
ਇਹ ਵੀ ਪੜ੍ਹੋ: Sidharth Kiara Wedding: ਸੂਰਿਆਗੜ੍ਹ ਪੈਲੇਸ 'ਚ ਪੰਛੀ ਵੀ ਨਹੀਂ ਮਾਰ ਸਕੇਗੀ ਖੰਭ, ਸਖ਼ਤ ਸੁਰੱਖਿਆ ਪ੍ਰਬੰਧ