ਹੈਦਰਾਬਾਦ: ਕਾਫੀ ਸਮੇਂ ਤੋਂ ਚਰਚਾ ਸੀ ਕਿ ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਅਤੇ ਸੰਨੀ ਦਿਓਲ ਇਕੱਠੇ ਇੱਕ ਸ਼ਾਨਦਾਰ ਫਿਲਮ ਕਰਨ ਜਾ ਰਹੇ ਹਨ। ਹੁਣ ਪ੍ਰਸ਼ੰਸਕਾਂ ਦਾ ਇੰਤਜ਼ਾਰ 3 ਅਕਤੂਬਰ ਨੂੰ ਖਤਮ ਹੋ ਗਿਆ ਹੈ, ਕਿਉਂਕਿ ਆਮਿਰ ਖਾਨ ਨੇ ਫਿਲਮ 'ਲਾਹੌਰ 1947' ਦੇ ਨਾਂ 'ਤੇ ਸੰਨੀ ਦਿਓਲ ਨਾਲ ਇੱਕ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਆਮਿਰ ਖਾਨ ਨੇ ਇਸ ਗੱਲ ਦਾ ਐਲਾਨ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਆਮਿਰ ਖਾਨ ਪ੍ਰੋਡਕਸ਼ਨ (Sunny Deol and aamir khan Lahore 1947) 'ਤੇ ਕੀਤਾ ਹੈ। ਇਸ ਫਿਲਮ ਨੂੰ ਮਸ਼ਹੂਰ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਡਾਇਰੈਕਟ ਕਰਨ ਜਾ ਰਹੇ ਹਨ।
ਆਮਿਰ ਖਾਨ ਦਾ ਪ੍ਰਸ਼ੰਸਕਾਂ ਨੂੰ ਤੋਹਫ਼ਾ: ਆਮਿਰ ਖਾਨ ਨੇ ਅੱਜ 3 ਅਕਤੂਬਰ ਨੂੰ ਫਿਲਮ ਲਾਹੌਰ 1947 ਦਾ ਐਲਾਨ ਕੀਤਾ ਅਤੇ ਲਿਖਿਆ 'ਮੈਂ ਅਤੇ ਮੇਰੀ ਆਮਿਰ ਖਾਨ ਪ੍ਰੋਡਕਸ਼ਨ ਦੀ ਪੂਰੀ ਟੀਮ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ ਅਤੇ ਉਤਸ਼ਾਹਿਤ ਹਾਂ ਕਿ ਅਸੀਂ ਸੰਨੀ ਦਿਓਲ ਨਾਲ ਫਿਲਮ ਲਾਹੌਰ 1947 ਬਣਾਉਣ ਜਾ ਰਹੇ ਹਾਂ। ਫਿਲਮ ਨੂੰ ਰਾਜਕੁਮਾਰ ਸੰਤੋਸ਼ੀ ਦੁਆਰਾ ਨਿਰਦੇਸ਼ਿਤ ਕੀਤਾ ਜਾਵੇਗਾ, ਅਸੀਂ ਬਹੁਤ ਜਲਦੀ ਇਸ 'ਤੇ ਕੰਮ ਸ਼ੁਰੂ ਕਰਾਂਗੇ ਅਤੇ ਸਾਨੂੰ ਤੁਹਾਡੇ ਆਸ਼ੀਰਵਾਦ ਦੀ ਜ਼ਰੂਰਤ ਹੈ'।
ਗਦਰ 2 ਤੋਂ ਹੋਈ ਹੈ ਸੰਨੀ ਦਿਓਲ ਦੀ ਵੱਡੀ ਵਾਪਸੀ:'ਗਦਰ 2' ਦੀ ਸ਼ਾਨਦਾਰ ਸਫਲਤਾ ਦੇ ਨਾਲ ਸੰਨੀ ਦਿਓਲ ਦੀ ਝੋਲੀ ਵਿੱਚ ਹੁਣ ਫਿਲਮਾਂ ਦਾ ਹੜ੍ਹ ਆ ਰਿਹਾ ਹੈ। 'ਗਦਰ 2' ਦੀ ਸਫਲਤਾ ਦੇ ਵਿਚਕਾਰ 'ਬਾਰਡਰ 2' ਦੀ ਚਰਚਾ ਵੀ ਤੇਜ਼ ਹੋ ਗਈ ਹੈ। ਹੁਣ ਸੰਨੀ ਅਤੇ ਆਮਿਰ ਇਕੱਠੇ ਕੰਮ ਕਰਨ ਜਾ ਰਹੇ ਹਨ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਫਿਲਮ ਲਾਹੌਰ 1947 ਵਿੱਚ ਸੰਨੀ ਨੇ ਆਮਿਰ ਖਾਨ ਦੀ ਥਾਂ ਲਈ ਹੈ, ਜਦੋਂ ਕਿ ਅਸਲੀਅਤ ਇਹ ਹੈ ਕਿ ਇਸ ਫਿਲਮ ਦੇ ਨਿਰਮਾਤਾ ਆਮਿਰ ਖਾਨ ਹਨ। ਆਮਿਰ ਖਾਨ ਨੂੰ ਬੀਤੇ ਸਮੇਂ ਵਿੱਚ ਫਿਲਮ ਲਾਲ ਸਿੰਘ ਚੱਢਾ ਵਿੱਚ ਦੇਖਿਆ ਗਿਆ ਸੀ, ਜੋ ਫਲਾਪ ਸਾਬਤ ਹੋਈ ਸੀ।
ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਤਾਰਾ ਸਿੰਘ ਉਰਫ ਸੰਨੀ ਦਿਓਲ (Sunny Deol and aamir khan Lahore 1947) ਨੇ ਸਾਲ 2023 ਵਿੱਚ ਆਪਣੀ ਫਿਲਮ ਗਦਰ 2 ਨਾਲ ਹਲਚਲ ਮਚਾ ਦਿੱਤੀ ਹੈ। ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ 500 ਕਰੋੜ ਤੋਂ ਵੱਧ ਦਾ ਕਾਰੋਬਾਰ ਕਰਕੇ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦੇ ਘਰੇਲੂ ਕਲੈਕਸ਼ਨ (523 ਕਰੋੜ) ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਸੰਨੀ ਦਿਓਲ ਅਤੇ ਰਾਜਕੁਮਾਰ ਸੰਤੋਸ਼ੀ ਦੀਆਂ ਫਿਲਮਾਂ: ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਵਿੱਚ ਰਾਜਕੁਮਾਰ ਸੰਤੋਸ਼ੀ ਅਤੇ ਸੰਨੀ ਦਿਓਲ ਦੀ ਜੋੜੀ ਨੇ 'ਘਾਇਲ', 'ਘਾਤਕ' ਅਤੇ 'ਦਾਮਿਨੀ' ਵਰਗੀਆਂ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ਹੁਣ ਇੱਕ ਵਾਰ ਫਿਰ ਲੰਬੇ ਸਮੇਂ ਬਾਅਦ ਇਹ ਜੋੜੀ ਇੱਕ ਹੋਰ ਸ਼ਾਨਦਾਰ ਫਿਲਮ ਦਰਸ਼ਕਾਂ ਨੂੰ ਦੇਣ ਜਾ ਰਹੀ ਹੈ।