ਮੁੰਬਈ (ਬਿਊਰੋ): ਮਸ਼ਹੂਰ ਫਿਲਮਕਾਰ ਕਰਨ ਜੌਹਰ ਦੇ ਮਸ਼ਹੂਰ ਟਾਕ ਸ਼ੋਅ 'ਕੌਫੀ ਵਿਦ ਕਰਨ 8' ਦੇ ਅਗਲੇ ਐਪੀਸੋਡ ਦਾ ਪ੍ਰੋਮੋ ਅੱਜ 8 ਜਨਵਰੀ ਨੂੰ ਰਿਲੀਜ਼ ਹੋ ਗਿਆ ਹੈ। ਸ਼ੋਅ ਦੇ ਨਵੇਂ ਐਪੀਸੋਡ ਵਿੱਚ ਹਿੰਦੀ ਸਿਨੇਮਾ ਦੀਆਂ ਦੋ ਦਿੱਗਜ ਸੁੰਦਰੀਆਂ ਜ਼ੀਨਤ ਅਮਾਨ ਅਤੇ ਐਨੀਮਲ ਅਦਾਕਾਰ ਰਣਬੀਰ ਕਪੂਰ ਦੀ ਸਟਾਰ ਮਾਂ ਨੀਤੂ ਕਪੂਰ ਪਹੁੰਚੀਆਂ ਹਨ।
ਕਰਨ ਜੌਹਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਤਾਜ਼ਾ ਐਪੀਸੋਡ ਦਾ ਪ੍ਰੋਮੋ ਸ਼ੇਅਰ ਕੀਤਾ ਹੈ। ਹੁਣ ਨੀਤੂ ਅਤੇ ਜ਼ੀਨਤ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦਾ ਖੁਲਾਸਾ ਕਰਦੀਆਂ ਨਜ਼ਰ ਆਉਣਗੀਆਂ। ਪ੍ਰੋਮੋ ਦੀ ਗੱਲ ਕਰੀਏ ਤਾਂ ਆਓ ਜਾਣਦੇ ਹਾਂ ਇਹ ਦੋ ਦਿੱਗਜ ਅਦਾਕਾਰਾਂ ਕਰਨ ਨਾਲ ਕੀ ਧਮਾਕਾ ਕਰਨ ਜਾ ਰਹੀਆਂ ਹਨ।
ਪ੍ਰੋਮੋ ਦੀ ਸ਼ੁਰੂਆਤ ਅਦਾਕਾਰਾ ਨੀਤੂ ਕਪੂਰ ਦੀ ਆਵਾਜ਼ ਨਾਲ ਹੁੰਦੀ ਹੈ, ਜਿਸ ਵਿੱਚ ਉਹ ਦਿੱਗਜ ਅਦਾਕਾਰਾ ਜ਼ੀਨਤ ਅਮਾਨ ਨੂੰ ਕਹਿੰਦੀ ਹੈ, 'ਸਟਾਈਲਿਸ਼ ਅਤੇ ਸੈਕਸੀਨੈੱਸ ਦੀ ਦੁਕਾਨ, ਜ਼ੀਨਤ ਅਮਾਨ।' ਇਸ ਤੋਂ ਬਾਅਦ ਜੀਨਤ ਵੀ ਨੀਤੂ ਦੀ ਤਾਰੀਫ ਕਰਦੀ ਹੈ। ਇਸ ਤੋਂ ਬਾਅਦ ਕਰਨ ਜੌਹਰ ਕਹਿੰਦੇ ਹਨ, 'ਸ਼ੋਅ 'ਚ ਤੁਹਾਡਾ ਦੋਵਾਂ ਦਾ ਹੋਣਾ ਮੇਰੇ ਲਈ ਕਿਸਮਤ ਦੀ ਗੱਲ ਹੈ ਅਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।'