ਪੰਜਾਬ

punjab

ETV Bharat / entertainment

Koffee With Karan 8: 'ਕੌਫੀ ਵਿਦ ਕਰਨ 8' 'ਚ ਕਿਆਰਾ ਨੇ ਪਤੀ ਸਿਧਾਰਥ ਬਾਰੇ ਖੋਲ੍ਹੇ ਕਈ ਰਾਜ਼, ਵਿੱਕੀ ਨੇ ਕੈਟਰੀਨਾ ਬਾਰੇ ਦੱਸੀਆਂ ਦਿਲਚਸਪ ਗੱਲਾਂ - ਵਿੱਕੀ ਕੌਸ਼ਲ ਅਤੇ ਕਿਆਰਾ ਅਡਵਾਨੀ

Koffee With Karan 8 New Promo: ਹਾਲ ਹੀ 'ਚ ਕੌਫੀ ਵਿਦ ਕਰਨ ਦਾ ਨਵਾਂ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ 'ਚ ਵਿੱਕੀ ਕੌਸ਼ਲ ਅਤੇ ਕਿਆਰਾ ਅਡਵਾਨੀ ਕੁਝ ਦਿਲਚਸਪ ਕਹਾਣੀਆਂ ਸਾਂਝੀਆਂ ਕਰਦੇ ਨਜ਼ਰ ਆਏ ਹਨ।

Koffe With Karan 8 New Promo
Koffe With Karan 8 New Promo

By ETV Bharat Entertainment Team

Published : Dec 4, 2023, 4:55 PM IST

ਮੁੰਬਈ: ਕਿਆਰਾ ਅਡਵਾਨੀ ਅਤੇ ਵਿੱਕੀ ਕੌਸ਼ਲ 'ਕੌਫੀ ਵਿਦ ਕਰਨ 8' ਦੇ ਅਗਲੇ ਐਪੀਸੋਡ 'ਚ ਪ੍ਰਸ਼ੰਸਕਾਂ ਦਾ ਮੰਨੋਰੰਜਨ ਕਰਨ ਲਈ ਤਿਆਰ ਹਨ। ਮੇਕਰਸ ਨੇ ਸੋਸ਼ਲ ਮੀਡੀਆ 'ਤੇ ਨਵਾਂ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ 'ਚ ਦੋਵੇਂ ਸਿਤਾਰੇ ਸ਼ੋਅ 'ਚ ਆਪਣੀ ਨਿੱਜੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਗੱਲਾਂ ਸਾਂਝੀਆਂ ਕਰਦੇ ਨਜ਼ਰ ਆਏ ਹਨ।

ਉਲੇਖਯੋਗ ਹੈ ਕਿ ਰਾਣੀ ਮੁਖਰਜੀ ਅਤੇ ਕਾਜੋਲ ਤੋਂ ਬਾਅਦ ਕਰਨ ਜੌਹਰ 'ਕੌਫੀ ਵਿਦ ਕਰਨ 8' ਦੇ ਨਵੇਂ ਮਹਿਮਾਨ ਹਨ ਕਿਆਰਾ ਅਡਵਾਨੀ ਅਤੇ ਵਿੱਕੀ ਕੌਸ਼ਲ। ਅੱਜ 4 ਦਸੰਬਰ ਨੂੰ ਰਿਲੀਜ਼ ਹੋਏ ਇੱਕ ਨਵੇਂ ਪ੍ਰੋਮੋ ਵਿੱਚ ਦੋਵੇਂ ਸਿਤਾਰੇ ਆਪਣੇ ਪਾਰਟਨਰਜ਼ ਨਾਲ ਆਪਣੇ ਰਿਸ਼ਤਿਆਂ ਬਾਰੇ ਗੱਲ ਕਰਦੇ ਨਜ਼ਰ ਆਏ ਹਨ।

ਇੱਥੇ ਕੀਤਾ ਸੀ ਸਿਧਾਰਥ ਨੇ ਕਿਆਰਾ ਨੂੰ ਪ੍ਰਪੋਜ਼: ਕਿਆਰਾ ਅਡਵਾਨੀ ਕਰਨ ਜੌਹਰ ਨਾਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦੀ ਨਜ਼ਰ ਆਵੇਗੀ। ਇਸ ਦੌਰਾਨ ਕਰਨ ਨੇ ਕਿਆਰਾ ਨੂੰ ਕਿਹਾ ਹੈ ਕਿ ਪਿਛਲੀ ਵਾਰ ਜਦੋਂ ਉਸ ਨੇ ਵਿੱਕੀ ਦੀ ਇੰਟਰਵਿਊ ਕੀਤੀ ਸੀ ਤਾਂ ਤੁਹਾਡਾ ਪਤੀ ਸਿਧਾਰਥ ਮਲਹੋਤਰਾ ਨਾਲ ਸੋਫੇ 'ਤੇ ਸੀ। ਇਸ 'ਤੇ ਕਿਆਰਾ ਅਡਵਾਨੀ ਨੇ ਹੱਸਦੇ ਹੋਏ ਕਿਹਾ, 'ਹਾਂ ਹਾਂ ਅਸੀਂ ਦੋਵੇਂ ਰੋਮ ਤੋਂ ਵਾਪਸ ਆਏ ਸੀ। ਜਿੱਥੇ ਸਿਧਾਰਥ ਨੇ ਮੈਨੂੰ ਰੋਮਾਂਟਿਕ ਤਰੀਕੇ ਨਾਲ ਪ੍ਰਪੋਜ਼ ਕੀਤਾ ਸੀ।'

ਇਸ ਤੋਂ ਬਾਅਦ ਕਿਆਰਾ ਨਾਲ ਸ਼ੋਅ 'ਚ ਪਹੁੰਚੇ ਵਿੱਕੀ ਕੌਸ਼ਲ ਨੇ ਇਹ ਖੁਲਾਸਾ ਕੀਤਾ ਕਿ ਕੈਟਰੀਨਾ ਕੈਫ ਉਸ ਨੂੰ ਕੀ ਕਹਿ ਕੇ ਬੁਲਾਉਂਦੀ ਹੈ। ਉਸ ਨੇ ਦੱਸਿਆ, 'ਬਾਬੂ, ਬੇਬੀ।' ਕੌਫੀ ਸ਼ਾਟਸ ਰਾਊਂਡ ਦੌਰਾਨ ਕਰਨ ਪੁੱਛਦਾ ਹੈ ਕਿ ਕੀ ਤੁਸੀਂ ਕਦੇ ਆਪਣੇ ਪਾਰਟਨਰ ਦੇ ਫੋਨ 'ਚ ਝਾਤੀ ਮਾਰੀ ਹੈ, ਤਾਂ ਕਿਆਰਾ ਅਤੇ ਵਿੱਕੀ ਇਸ ਦਾ ਮਜ਼ੇਦਾਰ ਜਵਾਬ ਦਿੰਦੇ ਹਨ।

ਉਲੇਖਯੋਗ ਹੈ ਕਿ ਕਰਨ ਜੌਹਰ ਹੌਟ ਸਟਾਰ ਸਪੈਸ਼ਲਜ਼ 'ਕੌਫੀ ਵਿਦ ਕਰਨ 8' ਦੇ ਮੇਜ਼ਬਾਨ ਵਜੋਂ ਬਾਲੀਵੁੱਡ ਸਿਤਾਰਿਆਂ ਦੀ ਇੱਕ ਤਾਜ਼ਾ ਤਸਵੀਰ ਦੇ ਨਾਲ ਵਾਪਸੀ ਕਰਦਾ ਹੈ। ਇਸ ਵਾਰ ਸੰਨੀ ਦਿਓਲ, ਬੌਬੀ ਦਿਓਲ, ਸਾਰਾ ਅਲੀ ਖਾਨ, ਅਨੰਨਿਆ ਪਾਂਡੇ, ਆਲੀਆ ਭੱਟ, ਕਰੀਨਾ ਕਪੂਰ ਖਾਨ, ਰਾਣੀ ਮੁਖਰਜੀ, ਕਾਜੋਲ, ਅਜੇ ਦੇਵਗਨ, ਰੋਹਿਤ ਸ਼ੈੱਟੀ,ਵਰੁਣ ਧਵਨ, ਸਿਧਰਥ ਅਤੇ ਹੋਰ ਸਿਤਾਰੇ ਕੌਫੀ ਕਾਊਚ ਦਾ ਹਿੱਸਾ ਬਣੇ ਹਨ।

ABOUT THE AUTHOR

...view details