ਲੁਧਿਆਣਾ:ਬਾਲੀਵੁੱਡ ਫਿਲਮ 'ਐਨੀਮਲ' ਅੱਜ 1 ਦਸੰਬਰ ਨੂੰ ਵਿਸ਼ਵ ਭਰ ਦੇ ਵਿੱਚ ਰਿਲੀਜ਼ ਹੋ ਗਈ ਹੈ, ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਆਪਣੇ ਗਾਣਿਆਂ ਕਰਕੇ ਕਾਫੀ ਚਰਚਾ ਵਿੱਚ ਰਹੀ ਹੈ। ਫਿਲਮ ਦੇ ਇੱਕ ਗੀਤ 'ਅਰਜਨ ਵੈਲੀ' ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਹ ਗਾਣਾ ਟਰੈਂਡਿੰਗ 'ਤੇ ਚੱਲ ਰਿਹਾ ਹੈ ਅਤੇ ਲਗਾਤਾਰ ਲੋਕ ਇਸ ਨੂੰ ਸਰਚ ਕਰ ਰਹੇ ਹਨ। ਪਰ, ਕੀ ਤੁਸੀਂ ਜਾਣਦੇ ਹੋ ਕਿ ਆਖਰਕਾਰ ਕੌਣ ਸੀ ਅਰਜਨ ਵੈਲੀ? ਦਰਅਸਲ ਅਰਜੁਨ ਵੈਲੀ ਲੁਧਿਆਣਾ ਦੇ ਨਾਲ ਲੱਗਦੇ ਪਿੰਡ ਰੁੜਕਾ ਦਾ ਰਹਿਣ ਵਾਲਾ ਸੀ ਅਤੇ ਪੰਜਾਬੀ ਲੋਕ ਗੀਤਾਂ ਦੇ ਵਿੱਚ ਅਕਸਰ ਹੀ ਅਰਜਨ ਵੈਲੀ ਦਾ ਨਾਂ ਆਉਂਦਾ ਹੈ।
ਕੌਣ ਸੀ ਅਰਜਨ ਵੈਲੀ:ਲੁਧਿਆਣਾ ਦੇ ਪਿੰਡ ਰੁੜਕਾ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਅਰਜਨ ਦਾ ਜਨਮ ਲੁਧਿਆਣਾ ਪਿੰਡ ਰੁੜਕਾ ਵਿੱਚ ਹੋਇਆ ਸੀ। ਉਹ 6 ਫੁੱਟ ਦਾ ਲੰਬ-ਸਲੰਬਾ ਗੱਭਰੂ ਸੀ, ਜਿਸ ਨੇ ਆਪਣੇ ਗੰਡਾਸੇ ਨਾਲ ਅੰਗਰੇਜ਼ਾਂ ਨੂੰ ਭਾਜੜਾਂ ਪਾ ਦਿੱਤੀਆਂ ਸੀ। ਬੇਇਨਸਾਫੀ ਨੂੰ ਰੋਕਣ ਦੇ ਲਈ ਉਸ ਨੇ ਇੱਕ ਪੁਲਿਸ ਅਧਿਕਾਰੀ ਦੀ ਬਾਂਹ ਵੀ ਵੱਢ ਦਿੱਤੀ ਸੀ। ਕਮਜ਼ੋਰ ਲੋਕਾਂ ਦੇ ਨਾਲ 'ਅਰਜਨ ਵੈਲੀ' ਕਦੇ ਵੀ ਕੋਈ ਲੜਾਈ ਝਗੜਾ ਨਹੀਂ ਕਰਦਾ ਸੀ।
ਦੱਸ ਦਈਏ ਕਿ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਰਜਨ ਵੈਲੀ ਦਾ ਸਿੱਖ ਇਤਿਹਾਸ ਨਾਲ ਸੰਬੰਧ ਹੈ। ਉਹ ਸਿੱਖ ਫੌਜੀ ਕਮਾਂਡਰ ਹਰੀ ਸਿੰਘ ਨਲਵਾ ਦੇ ਪੁੱਤਰ ਅਰਜਨ ਸਿੰਘ ਨਲਵਾ ਸਨ।
- Sandeep Reddy Vanga Interview: ਰਣਵੀਰ ਸਿੰਘ ਨੇ ਠੁਕਰਾ ਦਿੱਤੀ ਸੀ ਫਿਲਮ 'ਕਬੀਰ ਸਿੰਘ', 'ਐਨੀਮਲ' ਦੇ ਨਿਰਦੇਸ਼ਕ ਨੇ ਕੀਤਾ ਖੁਲਾਸਾ
- Animal Review On X: ਰਣਬੀਰ ਕਪੂਰ ਦੇ ਜ਼ਬਰਦਸਤ ਐਕਸ਼ਨ ਸੀਨਜ਼ ਦੇਖ ਕੇ ਹੈਰਾਨ ਰਹਿ ਗਏ ਯੂਜ਼ਰਸ, ਬੋਲੇ-1000 ਕਰੋੜ ਲੋਡਿੰਗ...
- Alia Bhatt Reviews Ranbir Animal: 'ਐਨੀਮਲ' ਨੂੰ ਮਿਲਿਆ ਆਲੀਆ ਭੱਟ ਦਾ ਪਹਿਲਾਂ ਰਿਵਿਊ, ਬੋਲੀ-'ਖਤਰਨਾਕ'