ਹੈਦਰਾਬਾਦ: ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ 'ਦਿ ਕੇਰਲਾ ਸਟੋਰੀ' ਸਿਨੇਮਾਘਰਾਂ 'ਚ ਆਉਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਸੀ। ਫਿਲਮ ਦੀ ਕਹਾਣੀ ਕੇਰਲ ਦੀਆਂ ਚਾਰ ਕੁੜੀਆਂ ਦੇ ਧਰਮ ਪਰਿਵਰਤਨ 'ਤੇ ਆਧਾਰਿਤ ਹੈ, ਜਿਸ ਕਾਰਨ ਕਈ ਲੋਕਾਂ ਨੇ ਇਸ ਦੀ ਰਿਲੀਜ਼ ਦਾ ਵਿਰੋਧ ਕੀਤਾ ਸੀ ਪਰ ਆਖਿਰਕਾਰ ਫਿਲਮ ਸਿਨੇਮਾਘਰਾਂ 'ਚ ਪਹੁੰਚ ਗਈ ਹੈ, ਹਾਲਾਂਕਿ ਚੱਲ ਰਿਹਾ ਵਿਵਾਦ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜੇਕਰ ਤੁਸੀਂ ਵੀ ਇਹ ਫਿਲਮ ਦੇਖਣ ਬਾਰੇ ਸੋਚ ਰਹੇ ਹੋ ਤਾਂ ਇਸ ਤੋਂ ਪਹਿਲਾਂ ਜਾਣੋ ਫਿਲਮ ਦੀ ਕਹਾਣੀ ਕੀ ਹੈ?
ਇਹ ਹੈ ਫਿਲਮ ਦੀ ਪੂਰੀ ਕਹਾਣੀ:ਫਿਲਮ ਨਿਰਦੇਸ਼ਕ ਸੁਦੀਪਤੋ ਸੇਨ ਦੁਆਰਾ ਨਿਰਦੇਸ਼ਿਤ 'ਦਿ ਕੇਰਲਾ ਸਟੋਰੀ' ਸ਼ਾਲਿਨੀ, ਨੀਮਾ ਅਤੇ ਗੀਤਾਂਜਲੀ ਨਾਮ ਦੀਆਂ ਕੁੜੀਆਂ 'ਤੇ ਅਧਾਰਤ ਹੈ, ਜੋ ਨਰਸਾਂ ਬਣਨ ਦੇ ਸੁਪਨੇ ਨਾਲ ਘਰ ਤੋਂ ਦੂਰ ਇੱਕ ਕਾਲਜ ਆਉਂਦੀਆਂ ਹਨ, ਜਿੱਥੇ ਉਨ੍ਹਾਂ ਦੀ ਮੁਲਾਕਾਤ ਆਸਿਫਾ ਨਾਲ ਹੁੰਦੀ ਹੈ। ਆਸਿਫਾ ਇੱਕ ਕੱਟੜਪੰਥੀ ਹੈ ਅਤੇ ਜਿਵੇਂ-ਜਿਵੇਂ ਕਹਾਣੀ ਅੱਗੇ ਵਧਦੀ ਹੈ, ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਕੁੜੀਆਂ ਨੂੰ ISIS ਵਿੱਚ ਭੇਜਣ ਦਾ ਕੰਮ ਕਰਦੀ ਹੈ। ਫਿਲਮ ਦਿਖਾਉਂਦੀ ਹੈ ਕਿ ਕਿਵੇਂ ਆਸਿਫਾ ਆਪਣੇ ਸਾਥੀਆਂ ਦੀ ਮਦਦ ਨਾਲ ਤਿੰਨ ਕੁੜੀਆਂ ਦਾ ਬ੍ਰੇਨਵਾਸ਼ ਕਰਦੀ ਹੈ ਅਤੇ ਉਨ੍ਹਾਂ ਨੂੰ ਆਪਣਾ ਧਰਮ ਬਦਲਣ ਲਈ ਮਨਾਉਂਦੀ ਹੈ।
- ਐਂਕਰਿੰਗ ਤੋਂ ਬਾਅਦ ਹੁਣ ਸਿਲਵਰ ਸਕਰੀਨ 'ਤੇ ਡੈਬਿਊ ਕਰੇਗੀ ਸਾਇਰਾ, ਰੌਸ਼ਨ ਪ੍ਰਿੰਸ ਦੇ ਨਾਲ ਨਿਭਾ ਰਹੀ ਹੈ ਕਿਰਦਾਰ
- ਇੱਕ ਪਾਸੇ ਬੈਨ ਅਤੇ ਦੂਜੇ ਪਾਸੇ ਟੈਕਸ ਮੁਕਤ ਹੋਈ 'ਦਿ ਕੇਰਲ ਸਟੋਰੀ'
- Adipurush Trailer: ਰਿਲੀਜ਼ ਹੋਇਆ ਫਿਲਮ 'ਆਦਿਪੁਰਸ਼' ਦਾ ਟ੍ਰੇਲਰ, ਸ਼ਕਤੀਸ਼ਾਲੀ ਯੋਧੇ ਦੇ ਰੂਪ 'ਚ ਨਜ਼ਰ ਆਏ ਅਦਾਕਾਰ ਪ੍ਰਭਾਸ
ਆਸਿਫਾ ਆਪਣੀ ਯੋਜਨਾ ਵਿੱਚ ਕਾਮਯਾਬ ਹੋ ਜਾਂਦੀ ਹੈ ਅਤੇ ਤਿੰਨ ਕੁੜੀਆਂ ਵਿੱਚੋਂ ਸ਼ਾਲਿਨੀ ਸਭ ਤੋਂ ਪਹਿਲਾਂ ਮੋਹਿਤ ਹੋ ਜਾਂਦੀ ਹੈ ਅਤੇ ਆਪਣਾ ਧਰਮ ਬਦਲਦੀ ਹੈ ਅਤੇ ਹੁਣ ਫਾਤਿਮਾ ਬਣ ਗਈ ਹੈ। ਇੰਨਾ ਹੀ ਨਹੀਂ ਸ਼ਾਲਿਨੀ ਨੂੰ ਆਸਿਫਾ ਦੇ ਇਕ ਦੋਸਤ ਨਾਲ ਵੀ ਪਿਆਰ ਹੋ ਜਾਂਦਾ ਹੈ। ਇਸ ਤੋਂ ਬਾਅਦ ਦੋਵੇਂ ਵਿਆਹ ਕਰ ਲੈਂਦੇ ਹਨ। ਇਸ ਤੋਂ ਬਾਅਦ ਫਿਲਮ ਦੀ ਕਹਾਣੀ 'ਚ ਜ਼ਬਰਦਸਤ ਮੋੜ ਆਉਂਦਾ ਹੈ ਅਤੇ ਫਾਤਿਮਾ ਬਣ ਚੁੱਕੀ ਸ਼ਾਲਿਨੀ ਆਪਣੇ ਬੱਚੇ ਨਾਲ ਇਰਾਕ-ਸੀਰੀਆ ਸਰਹੱਦ 'ਤੇ ਨਜ਼ਰ ਆਉਂਦੀ ਹੈ। ਇਹ ਕੀ ਹੋਇਆ ਅਤੇ ਕਿਵੇਂ ਹੋਇਆ, ਇਹ ਫਿਲਮ ਇਸ ਦੀ ਕਹਾਣੀ ਬਿਆਨ ਕਰਦੀ ਹੈ। ਹਾਲਾਂਕਿ ਨੀਮਾ ਅਤੇ ਗੀਤਾਂਜਲੀ ਸ਼ਾਲਿਨੀ ਦੀ ਤਰ੍ਹਾਂ ISIS 'ਚ ਨਹੀਂ ਗਈਆਂ ਪਰ ਭਾਰਤ 'ਚ ਰਹਿੰਦਿਆਂ ਉਨ੍ਹਾਂ ਨੂੰ ਨਤੀਜੇ ਭੁਗਤਣੇ ਪਏ।
ਦੱਸ ਦੇਈਏ ਕਿ 'ਦਿ ਕੇਰਲ ਸਟੋਰੀ' ਨੂੰ ਤਿੰਨ ਕੁੜੀਆਂ ਦੀ ਕਹਾਣੀ ਨੂੰ 32 ਹਜ਼ਾਰ ਲੜਕੀਆਂ ਦੀ ਕਹਾਣੀ ਦੱਸਣ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਹੈ। ਦੇਸ਼ ਦੇ ਕਈ ਸੂਬਿਆਂ 'ਚ ਅਜੇ ਵੀ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਫਿਲਮ ਦੀ ਕਮਾਈ:ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਯਾਨੀ 5 ਮਈ ਨੂੰ ਰਿਲੀਜ਼ ਹੋਈ 'ਦਿ ਕੇਰਲਾ ਸਟੋਰੀ' ਨੇ ਪਹਿਲੇ ਦਿਨ 8.3 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਦੂਜੇ ਦਿਨ 11.22 ਕਰੋੜ, ਤੀਜੇ ਦਿਨ ਯਾਨੀ 7 ਮਈ ਨੂੰ ਫਿਲਮ ਨੇ 16 ਕਰੋੜ ਦਾ ਕਾਰੋਬਾਰ ਕੀਤਾ। ਚੌਥੇ ਦਿਨ ਯਾਨੀ 8 ਮਈ ਨੂੰ ਸ਼ੁਰੂਆਤੀ ਅੰਕੜਿਆਂ ਮੁਤਾਬਕ ਫਿਲਮ ਨੇ 10.50 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਕੁੱਲ ਮਿਲਾ ਕੇ ਫਿਲਮ ਨੇ 4 ਦਿਨਾਂ 'ਚ ਕੁੱਲ 45.75 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।