ਚੰਡੀਗੜ੍ਹ:ਤੁਸੀਂ 'ਯਾਰ ਅਣਮੁੱਲੇ' ਫਿਲਮ ਦਾ ਜ਼ਰੂਰ ਦੇਖੀ ਹੋਣੀ ਹੈ, 'ਯਾਰ ਅਣਮੁੱਲੇ' ਫਿਲਮ ਦੀ ਇੱਕ ਪਾਤਰ ਜਿਸ ਨੇ ਸਭ ਨੂੰ ਆਪਣੀ ਵੱਲ ਖਿੱਚਿਆ, ਜੀ ਹਾਂ... ਅਸੀਂ ਗੱਲ ਕਰ ਰਹੇ ਹਾਂ, ਪ੍ਰਿਅੰਕਾ ਦੀ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਫਿਲਮ ਤੋਂ ਬਾਅਦ ਅਦਾਕਾਰਾ ਕਿਥੇ ਗਈ? ਅਦਾਕਾਰਾ ਕੀ ਕਰ ਰਹੀ ਹੈ ਅੱਜਕੱਲ੍ਹ ਆਓ ਇਥੇ ਜਾਣੀਏ...।
ਪੰਜਾਬੀ ਫਿਲਮ ਪ੍ਰੇਮੀ ਅਨੁਰਾਗ ਸਿੰਘ ਦੀ 2012 ਵਿੱਚ ਰਿਲੀਜ਼ 'ਯਾਰ ਅਣਮੁੱਲੇ' ਨੂੰ ਕਦੇ ਨਹੀਂ ਭੁੱਲਿਆ ਸਕਦਾ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਾਲਜ ਦੀ ਪ੍ਰੇਮ ਕਹਾਣੀ ਦੀ ਪੇਸ਼ਕਾਰੀ ਜੋ ਉਸ ਫਿਲਮ ਵਿੱਚ ਹੋਈ ਸੀ ਉਹ ਅੱਜ ਤੱਕ ਦੁਬਾਰਾ ਨਹੀਂ ਹੋ ਸਕੀ। ਫਿਲਮ ਨੇ ਸਭ ਦੇ ਦਿਲਾਂ ਵਿੱਚ ਖਾਸ ਜਗ੍ਹਾਂ ਬਣਾਈ।
ਫਿਲਮ ਦੇ ਹਰੇਕ ਪਾਤਰ ਦੀ ਕਹਾਣੀ ਅਤੇ ਪਾਤਰੀਕਰਨ ਅਜਿਹਾ ਸੀ ਕਿ ਇਸ ਨੇ ਦਰਸ਼ਕਾਂ ਨਾਲ ਡੂੰਘੀ ਸਾਂਝ ਬਣਾ ਲਈ। 'ਯਾਰ ਅਣਮੁੱਲੇ' ਦੀ ਗੱਲ ਕਰਦੇ ਹੋਏ ਅਸੀਂ ਉਸ ਅਦਾਕਾਰਾ ਦੀ ਗੱਲ ਕਿਵੇਂ ਨਹੀਂ ਕਰ ਸਕਦੇ? ਜਿਸ ਉਤੇ ਹਰ ਕਿਸੇ ਦਾ ਦਿਲ ਸੀ। ਹਾਂ, ਇਹ ਤੁਹਾਡੇ ਸਾਰਿਆਂ ਲਈ 'ਪ੍ਰਿਅੰਕਾ' ਉਰਫ਼ ਜੈਨੀ ਘੋਤਰਾ ਹੈ।
ਖੜਕ ਸ਼ੇਰ ਸਿੰਘ (ਹਰੀਸ਼ ਵਰਮਾ) ਨਾਲ ਪ੍ਰਿਅੰਕਾ ਦੀ ਮਜ਼ੇਦਾਰ ਅਤੇ ਪਿਆਰੀ ਪ੍ਰੇਮ ਕਹਾਣੀ ਨੇ ਸਾਰਿਆਂ ਨੂੰ ਉੱਚੀ-ਉੱਚੀ ਹਸਾ ਦਿੱਤਾ ਸੀ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਫਿਲਮ ਰਿਲੀਜ਼ ਹੋਣ ਤੋਂ ਇਕ ਦਹਾਕਾ ਬਾਅਦ ਵੀ ਲੋਕ ਉਸ ਨੂੰ ਅਤੇ ਉਸ ਦੀ ਪਹਿਲੀ ਭੂਮਿਕਾ 'ਪ੍ਰਿਅੰਕਾ' ਦੇ ਨਾਂ ਨਾਲ ਯਾਦ ਕਰਦੇ ਹਨ। ਹਾਲਾਂਕਿ ਸੁਪਰਹਿੱਟ ਫਿਲਮ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਫਿਲਮ ਨੇ ਉਦਯੋਗ ਵਿੱਚ ਉਸਦੇ ਉੱਜਵਲ ਭਵਿੱਖ ਦਾ ਵਾਅਦਾ ਕਰਦੇ ਹੋਏ ਇੱਕ ਨਵੀਂ ਪ੍ਰਤਿਭਾ ਲਈ ਰਾਹ ਪੱਧਰਾ ਕੀਤਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਅਸੀਂ ਉਸ ਨੂੰ ਦੁਬਾਰਾ ਨਹੀਂ ਦੇਖ ਸਕੇ।