ਮੁੰਬਈ (ਬਿਊਰੋ): ਬਾਲੀਵੁੱਡ ਸੁਪਰਸਟਾਰ ਸੁਨੀਲ ਸ਼ੈੱਟੀ ਦੀ ਬੇਟੀ ਅਤੇ ਅਦਾਕਾਰਾ ਆਥੀਆ ਸ਼ੈੱਟੀ ਕ੍ਰਿਕਟਰ ਕੇ.ਐੱਲ. ਨਾਲ ਵਿਆਹ ਦੇ ਬੰਧਨ 'ਚ ਬੱਝਣ ਲਈ ਤਿਆਰ ਹੈ। ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਮੁੰਬਈ 'ਚ ਸੁਨੀਲ ਸ਼ੈੱਟੀ ਦੇ ਬੰਗਲੇ ਤੋਂ 23 ਜਨਵਰੀ ਨੂੰ ਵਿਆਹ ਕਰਵਾਉਣ ਦੀ ਜਾਣਕਾਰੀ ਮਿਲੀ ਹੈ। ਵਿਆਹ ਤੋਂ ਬਾਅਦ ਸੁਨੀਲ ਸ਼ੈਟੀ ਅਤੇ ਰਾਹੁਲ ਦੇ ਪਰਿਵਾਰ ਵਾਲੇ ਦੋ ਰਿਸੈਪਸ਼ਨ ਪਾਰਟੀਆਂ ਵੀ ਕਰਨਗੇ। ਹਾਲਾਂਕਿ ਕੇਐੱਲ ਰਾਹੁਲ ਅਤੇ ਆਥੀਆ ਸ਼ੈੱਟੀ ਕੋਈ ਪਹਿਲਾ ਜੋੜਾ ਨਹੀਂ ਹੈ... ਇਸ ਤੋਂ ਪਹਿਲਾਂ ਵੀ ਫਿਲਮੀ ਦੁਨੀਆ ਦੀਆਂ ਕਈ ਖੂਬਸੂਰਤ ਅਦਾਕਾਰਾਂ ਕ੍ਰਿਕਟਰਾਂ ਨੂੰ ਆਪਣਾ ਸਾਥੀ ਬਣਾ ਚੁੱਕੀਆਂ ਹਨ।
ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ: ਦੱਸ ਦੇਈਏ ਕਿ ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ 2019 ਤੋਂ ਰਿਲੇਸ਼ਨਸ਼ਿਪ ਵਿੱਚ ਹਨ। ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ ਅਤੇ ਅਕਸਰ ਇੰਸਟਾਗ੍ਰਾਮ 'ਤੇ ਇਕ-ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ 2021 ਵਿੱਚ ਆਪਣੇ ਰਿਸ਼ਤੇ ਦਾ ਐਲਾਨ ਇੰਸਟਾਗ੍ਰਾਮ 'ਤੇ ਅਧਿਕਾਰਤ ਕੀਤਾ। ਆਉਣ ਵਾਲੀ 23 ਜਨਵਰੀ ਨੂੰ ਦੋਵੇਂ ਬੁਆਏਫ੍ਰੈਂਡ ਅਤੇ ਗਰਲਫ੍ਰੈਂਡ ਤੋਂ ਸੱਤ ਫੇਰੇ ਲੈਣ ਤੋਂ ਬਾਅਦ ਪਤੀ-ਪਤਨੀ ਬਣ ਜਾਣਗੇ।
ਹਰਭਜਨ ਸਿੰਘ ਅਤੇ ਗੀਤਾ ਬਸਰਾ:ਹਰਭਜਨ ਅਤੇ ਗੀਤਾ ਦੀ ਪ੍ਰੇਮ ਕਹਾਣੀ ਵੀ ਕਮਾਲ ਦੀ ਹੈ, ਜਿੱਥੇ ਹਰਭਜਨ ਨੂੰ ਪਹਿਲੀ ਨਜ਼ਰ 'ਚ ਪਿਆਰ ਹੋ ਗਿਆ ਤਾਂ ਗੀਤਾ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦੀ ਸੀ। ਹਰਭਜਨ ਗੀਤਾ ਨਾਲ ਗੱਲ ਕਰਕੇ ਉਸ ਦਾ ਨੰਬਰ ਲੈਣ ਦੀ ਕੋਸ਼ਿਸ਼ ਕਰਦਾ ਸੀ। ਇਸ ਦੌਰਾਨ ਗੀਤਾ ਨੇ ਹਰਭਜਨ ਨੂੰ 2007 'ਚ ਟੀ-20 ਵਿਸ਼ਵ ਕੱਪ ਜਿੱਤਣ 'ਤੇ ਵਧਾਈ ਦਿੱਤੀ ਅਤੇ ਇਸ ਤੋਂ ਬਾਅਦ ਦੋਵਾਂ ਵਿਚਾਲੇ ਪਿਆਰ ਦਾ ਬੀਜ ਫੁੱਟਿਆ ਅਤੇ ਨਵੰਬਰ 2015 'ਚ ਜਲੰਧਰ ਦੇ ਇਕ ਗੁਰਦੁਆਰਾ ਸਾਹਿਬ 'ਚ ਉਨ੍ਹਾਂ ਦਾ ਵਿਆਹ ਹੋ ਗਿਆ।
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ : ਟੀਮ ਇੰਡੀਆ ਨੂੰ ਅਕਸਰ ਵੱਡੀਆਂ ਜਿੱਤਾਂ ਦਿਵਾਉਣ ਵਾਲੇ ਕ੍ਰਿਕਟਰ ਵਿਰਾਟ ਕੋਹਲੀ ਨੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਆਪਣੀ ਪਤਨੀ ਵਜੋਂ ਚੁਣਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਪਹਿਲੀ ਮੁਲਾਕਾਤ ਸ਼ੈਂਪੂ ਬ੍ਰਾਂਡ ਦੇ ਐਡ ਸ਼ੂਟ ਦੌਰਾਨ ਹੋਈ ਸੀ। 4 ਸਾਲ ਦੀ ਡੇਟਿੰਗ ਤੋਂ ਬਾਅਦ ਦਸੰਬਰ 2017 ਵਿੱਚ ਵਿਰੁਸ਼ਕਾ ਨੇ ਇੱਕ ਦੂਜੇ ਦਾ ਹੱਥ ਫੜਿਆ ਸੀ। ਇਸ ਜੋੜੇ ਨੇ ਇਟਲੀ ਵਿਚ ਵਿਆਹ ਕੀਤਾ ਸੀ।