Year Ender 2023: 'ਕਿਸੀ ਕਾ ਭਾਈ ਕਿਸੀ ਕੀ ਜਾਨ' ਤੋਂ ਲੈ ਕੇ 'ਆਦਿਪੁਰਸ਼' ਤੱਕ, ਇਸ ਸਾਲ ਜ਼ਬਰਦਸਤ ਫਲਾਪ ਹੋਈਆਂ ਬਾਲੀਵੁੱਡ ਦੀਆਂ ਇਹ ਫਿਲਮਾਂ
Flop Films Of The Year 2023: ਸਾਲ 2023 ਵਿੱਚ ਕਈ ਹਿੱਟ ਫਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜ ਦਿੱਤੇ। ਪਰ ਕੁਝ ਫਿਲਮਾਂ ਵੱਡੇ ਸਟਾਰ ਹੋਣ ਦੇ ਬਾਵਜੂਦ ਬਾਕਸ ਆਫਿਸ 'ਤੇ ਜ਼ਿਆਦਾ ਕਮਾਲ ਨਹੀਂ ਕਰ ਸਕੀਆਂ। ਆਓ ਤੁਹਾਨੂੰ ਦੱਸਦੇ ਹਾਂ ਇਸ ਸਾਲ 10 ਅਜਿਹੀਆਂ ਫਿਲਮਾਂ ਬਾਰੇ ਜੋ ਪ੍ਰਸ਼ੰਸਕਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰ ਸਕੀਆਂ।
By ETV Bharat Entertainment Team
Published : Dec 19, 2023, 5:23 PM IST
ਮੁੰਬਈ (ਬਿਊਰੋ):ਸਾਲ 2023 ਫਿਲਮ ਇੰਡਸਟਰੀ ਲਈ ਕਾਫੀ ਅਹਿਮ ਰਿਹੈ, ਜਿਸ 'ਚ ਸ਼ਾਹਰੁਖ, ਸਲਮਾਨ, ਕੰਗਨਾ ਵਰਗੇ ਵੱਡੇ ਸਿਤਾਰਿਆਂ ਦੀਆਂ ਫਿਲਮਾਂ ਰਿਲੀਜ਼ ਹੋਈਆਂ। ਕੁਝ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਜਦੋਂ ਕਿ ਕੁਝ ਬਾਕਸ ਆਫਿਸ 'ਤੇ ਫਲਾਪ ਹੋ ਗਈਆਂ। ਜਿਸ ਵਿੱਚ ਕਈ ਸੁਪਰਸਟਾਰਾਂ ਦੀਆਂ ਫਿਲਮਾਂ ਸ਼ਾਮਲ ਹਨ। ਆਓ ਜਾਣਦੇ ਹਾਂ ਉਨ੍ਹਾਂ ਫਿਲਮਾਂ ਬਾਰੇ ਜਿਨ੍ਹਾਂ ਤੋਂ ਪ੍ਰਸ਼ੰਸਕਾਂ ਦੇ ਨਾਲ-ਨਾਲ ਨਿਰਮਾਤਾਵਾਂ ਨੂੰ ਵੀ ਕਾਫੀ ਉਮੀਦਾਂ ਸਨ। ਪਰ ਉਹ ਫਿਲਮਾਂ ਵੱਡੀਆਂ ਫਲਾਪ ਸਾਬਤ ਹੋਈਆਂ।
- ਕਿਸੀ ਕਾ ਭਾਈ ਕਿਸੀ ਕੀ ਜਾਨ: ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਹਰ ਸਾਲ ਈਦ 'ਤੇ ਕੁਝ ਨਾ ਕੁਝ ਧਮਾਕਾ ਕਰਦੇ ਹਨ। ਪਰ ਇਸ ਸਾਲ ਅਪ੍ਰੈਲ 'ਚ ਰਿਲੀਜ਼ ਹੋਈ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਕੁਝ ਖਾਸ ਕਮਾਲ ਨਹੀਂ ਕਰ ਸਕੀ। ਥੀਏਟਰ ਤੋਂ ਬਾਅਦ ਇਸਨੂੰ OTT ਪਲੇਟਫਾਰਮ ਜ਼ੀ 5 'ਤੇ ਰਿਲੀਜ਼ ਕੀਤਾ ਗਿਆ। ਜਿੱਥੇ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਦੇਖਣ ਨੂੰ ਮਿਲਿਆ। ਫਿਲਮ ਦਾ ਨਿਰਦੇਸ਼ਨ ਫਰਹਾਦ ਸਾਮਜੀ ਨੇ ਕੀਤਾ ਹੈ।
- ਕੁੱਤੇ: ਅਰਜੁਨ ਕਪੂਰ, ਤੱਬੂ, ਨਸੀਰੂਦੀਨ ਸ਼ਾਹ, ਕੋਂਕਣਾ ਸੇਨ ਸ਼ਰਮਾ ਵਰਗੇ ਕਲਾਕਾਰਾਂ ਵਾਲੀ ਸਸਪੈਂਸ ਥ੍ਰਿਲਰ ਫਿਲਮ 'ਕੁੱਤੇ' ਕੁਝ ਖਾਸ ਕਮਾਲ ਨਹੀਂ ਕਰ ਸਕੀ। ਕੁੱਤੇ ਇੱਕ ਐਕਸ਼ਨ ਕ੍ਰਾਈਮ ਫਿਲਮ ਹੈ ਜੋ ਆਸਮਾਨ ਭਾਰਦਵਾਜ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਵਿਸ਼ਾਲ ਭਾਰਦਵਾਜ ਨੇ ਫਿਲਮ ਦਾ ਸੰਗੀਤ ਅਤੇ ਬੈਕਗਰਾਊਂਡ ਸਕੋਰ ਤਿਆਰ ਕੀਤਾ ਹੈ। ਕੁੱਤੇ ਜਨਵਰੀ 2023 ਵਿੱਚ ਰਿਲੀਜ਼ ਹੋਈ ਸੀ।
- ਜ਼ਵਿਗਾਟੋ: ਮੇਕਰਸ ਨੂੰ ਕਪਿਲ ਸ਼ਰਮਾ ਦੀ ਜ਼ਵਿਗਾਟੋ ਤੋਂ ਬਹੁਤ ਉਮੀਦਾਂ ਸਨ ਕਿਉਂਕਿ ਉਨ੍ਹਾਂ ਦੀ ਸ਼ਖਸੀਅਤ ਦੇ ਉਲਟ ਕਪਿਲ ਨੇ ਇਸ ਫਿਲਮ ਵਿੱਚ ਗੰਭੀਰ ਭੂਮਿਕਾ ਨਿਭਾਈ ਹੈ। ਪਰ ਇਹ ਫਿਲਮ ਵੀ ਚੱਲ ਨਾ ਸਕੀ ਅਤੇ ਫਲਾਪ ਸਾਬਤ ਹੋਈ। ਜ਼ਵਿਗਾਟੋ ਨੂੰ ਇਸ ਸਾਲ ਮਾਰਚ ਵਿੱਚ ਰਿਲੀਜ਼ ਕੀਤਾ ਗਿਆ ਸੀ। ਇਸ 'ਚ ਕਪਿਲ ਨੇ ਡਿਲੀਵਰੀ ਬੁਆਏ ਦੀ ਭੂਮਿਕਾ ਨਿਭਾਈ ਹੈ।
- Year Ender 2023: 'ਜਮਾਲ ਕੁਡੂ' ਤੋਂ ਲੈ ਕੇ 'ਝੂਮੇ ਜੋ ਪਠਾਨ' ਤੱਕ, ਸਾਲ ਦੇ 10 ਸਭ ਤੋਂ ਹਿੱਟ ਗੀਤ, ਜਾਣੋ ਕਿਸ ਨੂੰ ਮਿਲੇ ਸਭ ਤੋਂ ਵੱਧ ਵਿਊਜ਼
- Srk Thanks Diljit Dosanjh: ਸ਼ਾਹਰੁਖ ਖਾਨ ਨੇ ਕੀਤੀ ਦਿਲਜੀਤ ਦੁਸਾਂਝ ਦੀ ਤਾਰੀਫ਼, ਜਾਣੋ ਕੀ ਬੋਲੇ ਕਿੰਗ ਖਾਨ
- Year Ender 2023: ਇਸ ਸਾਲ ਨੇ ਬਦਲੀ ਇੰਨਾ ਸਿਤਾਰਿਆਂ ਦੀ ਕਿਸਮਤ, ਇੱਕ ਨੂੰ ਮਿਲੀ 32 ਫਿਲਮਾਂ ਤੋਂ ਬਾਅਦ ਹਿੱਟ ਫਿਲਮ
-
ਭੀੜ: ਭੀੜ ਇੱਕ ਸਮਾਜਿਕ ਸਿਆਸੀ ਡਰਾਮਾ ਹੈ ਜਿਸਦਾ ਨਿਰਦੇਸ਼ਨ ਅਨੁਭਵ ਸਿਨਹਾ ਨੇ ਕੀਤਾ ਹੈ। ਫਿਲਮ 'ਚ ਰਾਜਕੁਮਾਰ ਰਾਓ ਅਤੇ ਭੂਮੀ ਪੇਡਨੇਕਰ ਮੁੱਖ ਭੂਮਿਕਾਵਾਂ 'ਚ ਹਨ। ਇਸ ਤੋਂ ਇਲਾਵਾ ਦੀਆ ਮਿਰਜ਼ਾ, ਕ੍ਰਿਤਿਕਾ ਕਾਮਰਾ, ਆਸ਼ੂਤੋਸ਼ ਰਾਣਾ ਅਤੇ ਕਈ ਹੋਰ ਸਹਾਇਕ ਭੂਮਿਕਾਵਾਂ ਨਿਭਾਅ ਰਹੇ ਹਨ। ਇਸ ਫਿਲਮ ਨੂੰ 2023 ਦੀਆਂ ਫਲਾਪ ਫਿਲਮਾਂ ਵਿੱਚ ਵੀ ਰੱਖਿਆ ਗਿਆ ਸੀ। ਭੀੜ ਮਾਰਚ ਵਿੱਚ ਰਿਲੀਜ਼ ਹੋਈ ਸੀ।
-
ਆਦਿਪੁਰਸ਼: ਰਾਮਾਇਣ ਤੋਂ ਪ੍ਰੇਰਿਤ ਓਮ ਰਾਉਤ ਦੀ ਫਿਲਮ 'ਆਦਿਪੁਰਸ਼' ਬਾਕਸ ਆਫਿਸ 'ਤੇ ਸੁਪਰਫਲਾਪ ਸਾਬਤ ਹੋਈ। ਫਿਲਮ ਨੂੰ ਖਰਾਬ VFX ਅਤੇ ਬੇਤੁਕੇ ਸੰਵਾਦਾਂ ਕਾਰਨ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਫਿਲਮ 'ਚ ਪ੍ਰਭਾਸ, ਕ੍ਰਿਤੀ, ਸੰਨੀ ਸਿੰਘ ਅਤੇ ਸੈਫ ਅਲੀ ਖਾਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।
-
ਦਿ ਵੈਕਸੀਨ ਵਾਰ: ਕੋਵਿਡ 19 ਦੇ ਪਿਛੋਕੜ 'ਤੇ ਆਧਾਰਿਤ ਫਿਲਮ 'ਦਿ ਵੈਕਸੀਨ ਵਾਰ' ਪੁਲਕਿਤ ਸਮਰਾਟ ਦੀ 'ਫੁਕਰੇ 3' ਦੇ ਨਾਲ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਪਰ ਇਹ ਫਿਲਮ ਕੁਝ ਖਾਸ ਨਹੀਂ ਕਰ ਸਕੀ। ਫਿਲਮ ਦਾ ਨਿਰਦੇਸ਼ਨ ਵਿਵੇਕ ਅਗਨੀਹੋਤਰੀ ਨੇ ਕੀਤਾ ਹੈ।
-
ਮਿਸ਼ਨ ਰਾਣੀਗੰਜ: ਅਕਸ਼ੈ ਕੁਮਾਰ, ਪਰਿਣੀਤੀ ਚੋਪੜਾ ਸਟਾਰਰ ਫਿਲਮ 'ਮਿਸ਼ਨ ਰਾਣੀਗੰਜ' ਇੱਕ ਬਾਇਓਪਿਕ ਫਿਲਮ ਹੈ। ਚੰਗੀ ਪ੍ਰਮੋਸ਼ਨ ਦੇ ਬਾਵਜੂਦ ਫਿਲਮ ਕੁੱਝ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ। ਮਿਸ਼ਨ ਰਾਣੀਗੰਜ ਨੂੰ ਅਕਤੂਬਰ ਵਿੱਚ ਜਾਰੀ ਕੀਤਾ ਗਿਆ ਸੀ।
-
ਥੈਂਕ ਯੂ ਫਾਰ ਕਮਿੰਗ: ਫੀਮੇਲ ਆਰਗੈਜ਼ਮ ਵਰਗੇ ਬੋਲਡ ਵਿਸ਼ੇ 'ਤੇ ਆਧਾਰਿਤ ਫਿਲਮ 'ਥੈਂਕ ਯੂ ਫਾਰ ਕਮਿੰਗ' ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋ ਗਈ। ਭੂਮੀ ਪੇਡਨੇਕਰ, ਸ਼ਹਿਨਾਜ਼ ਗਿੱਲ, ਡੌਲੀ ਸਿੰਘ, ਕੁਸ਼ਾ ਕਪਿਲਾ, ਸ਼ਿਬਾਨੀ ਬੇਦੀ ਸਟਾਰਰ ਇਸ ਫਿਲਮ ਨੂੰ ਏਕਤਾ ਕਪੂਰ ਅਤੇ ਰੀਆ ਕਪੂਰ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਇਹ ਫਿਲਮ ਅਕਤੂਬਰ 'ਚ ਰਿਲੀਜ਼ ਹੋਈ ਸੀ।
-
ਗਣਪਥ: 'ਗਣਪਥ' ਇੱਕ ਐਕਸ਼ਨ-ਥ੍ਰਿਲਰ ਫਿਲਮ ਹੈ, ਜਿਸ ਵਿੱਚ ਟਾਈਗਰ ਸ਼ਰਾਫ, ਕ੍ਰਿਤੀ ਸੈਨਨ ਅਤੇ ਅਮਿਤਾਭ ਬੱਚਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਵੱਡੇ ਬਜਟ ਅਤੇ ਸਟਾਰ ਕਾਸਟ ਹੋਣ ਦੇ ਬਾਵਜੂਦ ਇਹ ਫਿਲਮ ਬਾਕਸ ਆਫਿਸ 'ਤੇ ਅਸਫਲ ਰਹੀ। ਗਣਪਥ ਅਕਤੂਬਰ 'ਚ ਰਿਲੀਜ਼ ਹੋਈ ਸੀ।
-
ਤੇਜਸ: ਏਅਰ ਫੋਰਸ ਮਿਸ਼ਨ 'ਤੇ ਆਧਾਰਿਤ ਕੰਗਨਾ ਰਣੌਤ ਸਟਾਰਰ ਫਿਲਮ ਤੇਜਸ ਤੋਂ ਨਿਰਮਾਤਾਵਾਂ ਅਤੇ ਦਰਸ਼ਕਾਂ ਨੂੰ ਬਹੁਤ ਉਮੀਦਾਂ ਸਨ। ਪਰ ਭਾਰੀ ਪ੍ਰਮੋਸ਼ਨ ਤੋਂ ਬਾਅਦ ਵੀ ਇਹ ਫਿਲਮ ਬਾਕਸ ਆਫਿਸ 'ਤੇ ਕੋਈ ਕਮਾਲ ਨਹੀਂ ਕਰ ਸਕੀ ਅਤੇ ਤੇਜਸ ਫਲਾਪ ਸਾਬਤ ਹੋਈ। ਇਹ ਫਿਲਮ 27 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।