ਮੁੰਬਈ (ਬਿਊਰੋ): ਸਲਮਾਨ ਖਾਨ ਦੀ ਨਵੀਂ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਇਹ ਫਿਲਮ ਅੱਜ (21 ਅਪ੍ਰੈਲ) ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਸਵੇਰ ਤੋਂ ਹੀ ਫਿਲਮ ਦੇ ਪਹਿਲੇ ਦਿਨ ਦਾ ਪਹਿਲਾਂ ਸ਼ੋਅ ਦੇਖਣ ਲਈ ਸਿਨੇਮਾਘਰਾਂ ਦੇ ਬਾਹਰ ਭੀੜ ਲੱਗੀ ਹੋਈ ਹੈ। ਇਸ ਦੇ ਨਾਲ ਹੀ ਫਿਲਮ ਦੇ ਸ਼ੁਰੂਆਤੀ ਰਿਵਿਊ ਵੀ ਆਉਣੇ ਸ਼ੁਰੂ ਹੋ ਗਏ ਹਨ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫਿਲਮ ਪਹਿਲੇ ਦਿਨ 12 ਤੋਂ 18 ਕਰੋੜ ਦੀ ਕਮਾਈ ਕਰ ਸਕਦੀ ਹੈ। 'ਕਿਸੀ ਕਾ ਭਾਈ ਕਿਸੀ ਕੀ ਜਾਨ' ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪ੍ਰਸ਼ੰਸਕ ਸਲਮਾਨ ਖਾਨ ਦੇ ਧਮਾਕੇਦਾਰ ਐਂਟਰੀ ਸੀਨ ਨੂੰ ਕਾਫੀ ਪਸੰਦ ਕਰ ਰਹੇ ਹਨ। ਚਾਰ ਸਾਲ ਬਾਅਦ ਸਲਮਾਨ ਖਾਨ ਨੂੰ ਵੱਡੇ ਪਰਦੇ 'ਤੇ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਸੀਟੀਆਂ ਵਜਾਉਂਦੇ ਅਤੇ ਤਾੜੀਆਂ ਮਾਰਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ।
ਇੱਕ ਯੂਜ਼ਰ ਨੇ ਥਿਏਟਰ ਦੇ ਅੰਦਰ ਦਾ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ 'ਸਲਮਾਨ ਖਾਨ ਦੇ ਪ੍ਰਸ਼ੰਸਕ ਤਿਆਰ ਹੋ ਜਾਓ, ਇਹ ਫਿਲਮ ਸ਼ੁੱਧ ਐਕਸ਼ਨ ਨਾਲ ਭਰਪੂਰ ਪਰਿਵਾਰਕ ਡਰਾਮਾ ਹੈ ਅਤੇ ਯਕੀਨਨ ਤੁਸੀਂ ਲੋਕ ਵੱਡੇ ਪਰਦੇ 'ਤੇ ਇਸ ਦਾ ਆਨੰਦ ਲੈਣ ਜਾ ਰਹੇ ਹੋ।'