ਮੁੰਬਈ: ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀ ਪਤਨੀ, ਅਦਾਕਾਰਾ ਅਤੇ ਭਾਜਪਾ ਨੇਤਾ ਕਿਰਨ ਖੇਰ ਕੋਰੋਨਾ ਪਾਜ਼ੀਟਿਵ ਹੋ ਗਈ ਹੈ। ਅਦਾਕਾਰਾ ਨੇ ਪਿਛਲੇ ਸੋਮਵਾਰ (20 ਮਾਰਚ) ਨੂੰ ਸੋਸ਼ਲ ਮੀਡੀਆ 'ਤੇ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਬੀਜੇਪੀ ਸਾਂਸਦ ਨੇ ਇਸ ਸਬੰਧ ਵਿੱਚ ਇੱਕ ਟਵੀਟ ਜਾਰੀ ਕੀਤਾ ਸੀ। ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਕਿਰਨ ਖੇਰ ਬਲੱਡ ਕੈਂਸਰ ਦਾ ਸ਼ਿਕਾਰ ਹੋਈ ਸੀ। ਜਾਣੋ ਹੁਣ ਅਦਾਕਾਰਾ ਦੀ ਸਿਹਤ ਕਿਵੇਂ ਹੈ।
ਕਿਰਨ ਖੇਰ ਨੇ ਇੱਕ ਟਵੀਟ ਜਾਰੀ ਕਰਕੇ ਲਿਖਿਆ 'ਮੈਂ ਕੋਰੋਨਾ ਸੰਕਰਮਿਤ ਹੋ ਗਈ ਹਾਂ, ਜੋ ਵੀ ਮੈਨੂੰ ਪਿਛਲੇ ਸਮੇਂ ਵਿੱਚ ਮਿਲੇ ਹਨ, ਉਨ੍ਹਾਂ ਦਾ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਨੁਪਮ ਖੇਰ ਆਪਣੇ ਜਿਗਰੀ ਦੋਸਤ ਸਤੀਸ਼ ਕੌਸ਼ਿਕ ਦੀ ਪ੍ਰਾਰਥਨਾ ਸਭਾ ਵਿੱਚ ਮੌਜੂਦ ਹਨ। ਬੀਤੀ ਰਾਤ ਉਨ੍ਹਾਂ ਅਦਾਕਾਰਾ ਦੀ ਤਸਵੀਰ 'ਤੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਅਦਾਕਾਰਾ ਇਸ ਬੀਮਾਰੀ ਦਾ ਸ਼ਿਕਾਰ ਹੋ ਗਈ ਸੀ:ਦੱਸ ਦੇਈਏ ਕਿ ਤਿੰਨ ਸਾਲ ਪਹਿਲਾਂ ਅਦਾਕਾਰਾ ਬਾਰੇ ਖਬਰ ਆਈ ਸੀ ਕਿ ਉਹ ਮਲਟੀਪਲ ਮਾਈਲੋਮਾ ਨਾਮ ਦੀ ਬੀਮਾਰੀ ਦਾ ਸ਼ਿਕਾਰ ਹੋ ਗਈ ਹੈ। ਇਸ ਨੂੰ ਬਲੱਡ ਕੈਂਸਰ ਦੀ ਇੱਕ ਕਿਸਮ ਕਿਹਾ ਜਾਂਦਾ ਹੈ। ਹਾਲਾਂਕਿ, ਕਿਰਨ ਨੇ ਇਸ ਦਾ ਇਲਾਜ ਕਰਵਾ ਕੇ ਲੜਾਈ ਜਿੱਤ ਲਈ। ਕਿਰਨ ਦੇ ਕੈਂਸਰ ਤੋਂ ਠੀਕ ਹੋਣ ਤੋਂ ਬਾਅਦ ਉਸ ਦੇ ਪਤੀ ਅਨੁਪਮ ਨੇ ਇਸ ਦੀ ਜਾਣਕਾਰੀ ਦਿੱਤੀ ਸੀ। ਕਿਰਨ ਖੇਰ 'ਚ ਫਿਲਹਾਲ ਕੋਰੋਨਾ ਦੇ ਹਲਕੇ ਲੱਛਣ ਦੱਸੇ ਜਾ ਰਹੇ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਕਮਰੇ 'ਚ ਆਰਾਮ ਕਰ ਰਹੀ ਹੈ।
ਜਾਣੋ ਕਿਰਨ ਖੇਰ ਬਾਰੇ:ਕਿਰਨ ਖੇਰ ਨੇ ਸਾਲ 1983 'ਚ ਫਿਲਮ 'ਆਸਰਾ ਪਿਆਰ ਦਾ' ਨਾਲ ਫਿਲਮਾਂ 'ਚ ਡੈਬਿਊ ਕੀਤਾ ਸੀ। ਇਹ ਪੰਜਾਬੀ ਫਿਲਮ ਇੰਡਸਟਰੀ ਵਿੱਚ ਉਸਦੀ ਸ਼ੁਰੂਆਤ ਸੀ, ਜਿੱਥੇ ਉਸਨੇ ਪੰਜ ਸਾਲ ਕੰਮ ਕੀਤਾ। ਇਸ ਤੋਂ ਬਾਅਦ ਸਾਲ 1988 'ਚ ਅਦਾਕਾਰਾ ਨੇ ਫਿਲਮ ਪੇਸਟਨਜੀ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਬਾਲੀਵੁੱਡ ਵਿੱਚ ਕਿਰਨ ਖੇਰ ਦਾ ਸਿੱਕਾ ਚੱਲਿਆ ਅਤੇ ਉਸਨੇ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ। ਕਿਰਨ ਨੇ ਬਾਲੀਵੁੱਡ ਵਿੱਚ ਐਂਟਰੀ ਕਰਨ ਤੋਂ ਪਹਿਲਾਂ ਸਾਲ 1985 ਵਿੱਚ ਅਦਾਕਾਰ ਅਨੁਪਮ ਖੇਰ ਨਾਲ ਵਿਆਹ ਕੀਤਾ ਸੀ। ਇਸ ਵਿਆਹ ਤੋਂ ਜੋੜੇ ਦੀ ਕੋਈ ਔਲਾਦ ਨਹੀਂ ਹੈ ਪਰ ਕਿਰਨ ਦੇ ਪਹਿਲੇ ਵਿਆਹ ਤੋਂ ਇਕ ਪੁੱਤਰ ਸ਼ਿਕੰਦਰ ਖੇਰ ਸੀ, ਜੋ ਆਪਣੀ ਮਾਂ ਅਦਾਕਾਰਾ ਨਾਲ ਹੀ ਰਹਿੰਦਾ ਹੈ।
ਇਹ ਵੀ ਪੜ੍ਹੋ:Rani Mukerji Birthday: ਐਕਟਿੰਗ ਤੋਂ ਲੈ ਕੇ ਖੂਬਸੂਰਤੀ ਤੱਕ, ਰਾਣੀ ਮੁਖਰਜੀ ਦੇ ਸਾਹਮਣੇ ਨਹੀਂ ਟਿਕ ਸਕੀ ਕੋਈ ਅਦਾਕਾਰਾ, ਜਾਣੋ 'ਮਰਦਾਨੀ' ਬਾਰੇ ਇਹ ਖਾਸ ਗੱਲਾਂ