ਪੰਜਾਬ

punjab

ETV Bharat / entertainment

ਇਰਾ ਖਾਨ-ਨੂਪੁਰ ਸ਼ਿਖਰੇ ਦੀ ਹਲਦੀ ਰਸਮ ਵਿੱਚ 'ਮਰਾਠੀ' ਸੁੰਦਰੀ ਬਣਕੇ ਆਈ ਕਿਰਨ ਰਾਓ, ਦੇਖੋ ਵੀਡੀਓ - Ira Khan Nupur haldi

Ira Khan-Nupur Shikhare Wedding: ਆਮਿਰ ਖਾਨ ਅਤੇ ਰੀਨਾ ਦੱਤਾ ਦੀ ਬੇਟੀ ਇਰਾ ਖਾਨ 3 ਜਨਵਰੀ ਨੂੰ ਮਹਾਰਾਸ਼ਟਰੀਅਨ ਰੀਤੀ-ਰਿਵਾਜਾਂ ਮੁਤਾਬਕ ਫਿਟਨੈੱਸ ਟ੍ਰੇਨਰ ਨੂਪੁਰ ਸ਼ਿਖਰੇ ਨਾਲ ਵਿਆਹ ਕਰਨ ਜਾ ਰਹੀ ਹੈ। 2 ਜਨਵਰੀ ਨੂੰ ਆਮਿਰ ਖਾਨ ਦੀ ਐਕਸ ਪਤਨੀ ਕਿਰਨ ਰਾਓ ਨੂੰ ਲਾੜੇ ਦੇ ਘਰ 'ਹਲਦੀ' ਸਮਾਰੋਹ 'ਚ ਮਰਾਠੀ ਲੁੱਕ 'ਚ ਦੇਖਿਆ ਗਿਆ।

Ira Khan Nupur Shikhare haldi
Ira Khan Nupur Shikhare haldi

By ETV Bharat Entertainment Team

Published : Jan 2, 2024, 3:40 PM IST

ਮੁੰਬਈ (ਬਿਊਰੋ):ਆਮਿਰ ਖਾਨ ਅਤੇ ਰੀਨਾ ਦੱਤਾ ਦੀ ਬੇਟੀ ਇਰਾ ਖਾਨ 3 ਜਨਵਰੀ ਨੂੰ ਫਿਟਨੈੱਸ ਟ੍ਰੇਨਰ ਨੂਪੁਰ ਸ਼ਿਖਰੇ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਵਿਆਹ ਦੀਆਂ ਤਿਆਰੀਆਂ ਅਤੇ ਜਸ਼ਨ ਪੂਰੇ ਜ਼ੋਰਾਂ 'ਤੇ ਹਨ ਅਤੇ ਆਮਿਰ ਅਤੇ ਰੀਨਾ ਦੋਵਾਂ ਦੇ ਘਰਾਂ ਨੂੰ ਲਾਈਟਾਂ ਨਾਲ ਸਜਾਇਆ ਗਿਆ ਹੈ। ਹੁਣ ਆਮਿਰ ਦੀ ਐਕਸ ਪਤਨੀ ਕਿਰਨ ਰਾਓ ਨੂੰ ਨੂਪੁਰ ਸ਼ਿਖਰੇ ਦੇ ਘਰ 'ਹਲਦੀ' ਰਸਮ ਲਈ ਦੇਖਿਆ ਗਿਆ ਸੀ।

ਕਿਰਨ ਰਾਓ ਨੂੰ ਅੱਜ ਨੂਪੁਰ ਸ਼ਿਖਰੇ ਦੇ ਘਰ ਦੇਖਿਆ ਗਿਆ। ਜੋ ਇਰਾ ਖਾਨ ਦੇ ਵਿਆਹ ਤੋਂ ਪਹਿਲਾਂ ਹਲਦੀ ਰਸਮ ਲਈ ਲਾੜੇ ਦੇ ਘਰ ਪਹੁੰਚੀ। ਉਸਨੇ ਮਰਾਠੀ ਸਟਾਈਲ ਵਿੱਚ ਸਾੜ੍ਹੀ ਪਾਈ ਹੋਈ ਸੀ ਅਤੇ ਉਸਨੇ ਵਾਲਾਂ ਉਤੇ ਫੁੱਲ ਲਾਏ ਹੋਏ ਸਨ। ਇਰਾ ਖਾਨ ਅਤੇ ਨੂਪੁਰ ਸ਼ਿਖਰੇ ਦਾ ਵਿਆਹ 3 ਜਨਵਰੀ ਨੂੰ ਮਹਾਰਾਸ਼ਟਰੀ ਰੀਤੀ-ਰਿਵਾਜਾਂ ਨਾਲ ਹੋਵੇਗਾ। ਇਸ ਤੋਂ ਪਹਿਲਾਂ ਜੋੜੇ ਦੀ ਹਲਦੀ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ 'ਚ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ।

ਹਾਲ ਹੀ 'ਚ ਆਮਿਰ ਖਾਨ ਦੇ ਘਰ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ। ਜਿਸ ਵਿੱਚ ਉਸਦਾ ਘਰ ਚਮਕਦਾ ਨਜ਼ਰ ਆ ਰਿਹਾ ਹੈ। ਇਰਾ ਅਤੇ ਨੂਪੁਰ ਆਪਣੇ ਵਿਆਹ ਤੋਂ ਬਾਅਦ ਮੁੰਬਈ ਵਿੱਚ ਇੱਕ ਗ੍ਰੈਂਡ ਰਿਸੈਪਸ਼ਨ ਦੀ ਮੇਜ਼ਬਾਨੀ ਕਰਨਗੇ। ਇਸ ਰਿਸੈਪਸ਼ਨ 'ਚ ਬਾਲੀਵੁੱਡ ਹਸਤੀਆਂ ਦੇ ਆਉਣ ਦੀ ਉਮੀਦ ਹੈ। ਵਿਆਹ ਦੀ ਰਿਸੈਪਸ਼ਨ 10 ਜਨਵਰੀ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ। ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਆਈ ਹੈ।

ਤੁਹਾਨੂੰ ਦੱਸ ਦੇਈਏ ਕਿ ਨੂਪੁਰ ਆਮਿਰ ਖਾਨ ਦੇ ਫਿਟਨੈੱਸ ਕੋਚ ਵੀ ਰਹਿ ਚੁੱਕੇ ਹਨ। ਜਦੋਂ ਕਿ ਨੂਪੁਰ ਅਤੇ ਇਰਾ ਤਿੰਨ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਇੰਨੇ ਸਾਲਾਂ ਤੱਕ ਡੇਟ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਬਣਾਉਣ ਅਤੇ ਵਿਆਹ ਕਰਨ ਦਾ ਫੈਸਲਾ ਕੀਤਾ ਹੈ।

ABOUT THE AUTHOR

...view details