ਮੁੰਬਈ:ਬਾਲੀਵੁੱਡ ਕਪਲ ਸਿਧਾਰਥ ਮਲਹੋਤਰਾ ਅਤੇ ਕਿਆਰਾ 7 ਫਰਵਰੀ (ਮੰਗਲਵਾਰ) ਨੂੰ ਜੈਸਲਮੇਰ ਕੇ ਸੂਰਜਗੜ ਪੈਲੇਸ ਵਿੱਚ ਪਰਿਵਾਰ ਅਤੇ ਕਰੀਬੀਆਂ ਦੀ ਮੌਜੂਦਗੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ। ਵਿਆਹ ਦੇ ਇੱਕ ਦਿਨ ਬਾਅਦ ਬੁਧਵਾਰ ਨੂੰ ਇਹ ਜੋੜੀ ਆਪਣੇ ਪਰਿਵਾਰ ਦੇ ਨਾਲ ਜੈਸਲਮੇਰ ਤੋਂ ਦਿੱਲੀ ਲਈ ਰਵਾਨਾ ਹੋਈ। ਇਸ ਕੱਪਲ ਨੇ ਰੈੱਡ ਕਲਰ ਦੇ ਆਊਟ ਫਿਟ ਵਿੱਚ ਇੰਦਰਾ ਗਾਂਧੀ ਏਅਰਪੋਰਟ 'ਤੇ ਸਪੌਟ ਕੀਤਾ। ਇਸ ਆਊਟ ਫਿਟ ਵਿੱਚ ਸਿਧਾਰਥ-ਕਿਆਰਾ ਕਾਫ਼ੀ ਪਿਆਰੇ ਲੱਗ ਰਹੇ ਸਨ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਰੈੱਡ ਆਊਟਫਿਟ: ਜੈਸਲਮੇਰ ਤੋਂ ਵੈਸਟਰਨ ਆਊਟ ਫਿਟ ਵਿੱਚ ਨਿਕਲੀ ਇਹ ਜੋੜੀ ਦਿੱਲੀ ਵਿੱਚ ਰੈੱਡ ਏਥਨਿਕ ਆਊਟ ਫਿਟ ਵਿੱਚ ਦਿਖਾਈ ਦਿੱਤੀ। ਇਸ ਦੌਰਾਨ ਸਿਧਾਰਥ ਲਾਲ ਕੁੜਤੇ ਅਤੇ ਵਾਇਟ ਪਜਾਮਾ ਵਿਚ ਨਜ਼ਰ ਆਏ, ਸਿਧਾਰਥ ਨੇ ਆਪਣੇ ਗਲੇ ਵਿੱਚ ਸ਼ਾਲ ਵੀ ਪਾਇਆ ਹੋਇਆ ਸੀ। ਉੱਥੇ ਹੀ ਕਿਆਰਾ ਲਾਲ ਕਲਰ ਦੇ ਸਲਵਾਰ ਕਮੀਜ਼ ਅਤੇ ਜਾਲੀਦਾਰ ਦੁਪੱਟੇ ਵਿੱਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਇਸ ਆਊਟ ਫਿਟ ਨਾਲ ਕਿਆਰਾ ਨੇ ਆਪਣੀਆਂ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਸੀ।ਅਦਾਕਾਰ ਕੈਜੁਅਲ ਆਊਟਫਿਟ ਦੇ ਨਾਲ ਪਿੰਕ ਚੂੜੇ ਵਿੱਚ ਵੀ ਨਜ਼ਰ ਆਈ। ਇਸ ਦੇ ਨਾਲ ਹੀ ਗੋਲਡਨ ਸ਼ਾਇਨੀ ਹੀਲਸ ਦੇ ਨਾਲ ਉਹਨਾਂ ਨੇ ਆਪਣਾ ਲੁਕ ਪੂਰਾ ਕੀਤਾ। ਨਵੀਂ ਦੁਲਹਨ ਕਿਆਰਾ ਇਸ ਆਊਟਫਿਟ 'ਚ ਕਹਿਰ ਢਾਹ ਰਹੀ ਸੀ।