ਹੈਦਰਾਬਾਦ: ਬਾਲੀਵੁੱਡ ਦੀ ਮਸ਼ਹੂਰ ਜੋੜੀ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਵਿਆਹ ਤੋਂ ਬਾਅਦ ਆਪਣੇ ਕੰਮ ਵਿੱਚ ਰੁੱਝ ਗਏ ਹਨ। ਜਿੱਥੇ ਦੋਵੇਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਕਰਦੇ ਨਜ਼ਰ ਆ ਰਹੇ ਹਨ, ਉੱਥੇ ਹੀ ਦੋਵੇਂ ਕਈ ਈਵੈਂਟਸ 'ਤੇ ਇਕੱਠੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਅਦਾਕਾਰਾ ਦੀ ਹਾਲ ਹੀ 'ਚ ਸ਼ੇਅਰ ਕੀਤੀ ਗਈ ਤਸਵੀਰ 'ਤੇ ਪਤੀ ਸਿਧਾਰਥ ਮਲਹੋਤਰਾ ਦੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ।
ਸ਼ਨੀਵਾਰ ਨੂੰ ਕਿਆਰਾ ਨੇ ਇੰਸਟਾਗ੍ਰਾਮ 'ਤੇ ਗੁਲਾਬੀ ਜੰਪਸੂਟ ਵਿੱਚ ਆਪਣੀਆ ਤਸਵੀਰਾਂ ਸਾਂਝੀਆ ਕੀਤੀਆ। ਇਹ ਤਸਵੀਰਾਂ ਮਹਿਲਾ ਪ੍ਰੀਮੀਅਰ ਲੀਗ ਦੇ ਉਦਘਾਟਨ ਸਮਾਰੋਹ ਦੀਆਂ ਸਨ। ਕਿਆਰਾ ਅਡਵਾਨੀ ਨੇ WPL 2023 ਦੇ ਉਦਘਾਟਨੀ ਸਮਾਰੋਹ ਵਿੱਚ ਕ੍ਰਿਤੀ ਸੈਨਨ ਅਤੇ AP ਢਿੱਲੋਂ ਦੇ ਨਾਲ ਪਰਫਾਰਮ ਕੀਤਾ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਅਦਾਕਾਰਾ ਨੇ ਆਪਣੇ ਪ੍ਰਦਰਸ਼ਨ ਦੇ ਇਸ ਲੁੱਕ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਹ ਗੁਲਾਬੀ ਚਮਕਦਾਰ ਜੰਪਸੂਟ ਵਿੱਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਚਾਂਦੀ ਦੇ ਬੂਟ ਪਹਿਨੇ ਨਜ਼ਰ ਆ ਰਹੀ ਹੈ। ਇਸ ਤਸਵੀਰ ਦੇ ਨਾਲ ਅਦਾਕਾਰਾ ਨੇ ਲਿਖਿਆ, 'ਮੈਂ ਅੱਜ ਰਾਤ ਗੁਲਾਬੀ ਮਹਿਸੂਸ ਕਰ ਰਹੀ ਹਾਂ।'
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਨ ਤੋਂ ਬਾਅਦ ਹੀ ਪ੍ਰਸ਼ੰਸਕਾਂ ਦੀਆ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆ ਹਨ। ਪਰ ਧਿਆਨ ਖਿੱਚਣ ਵਾਲੀ ਟਿੱਪਣੀ ਅਦਾਕਾਰਾ ਦੇ ਪਤੀ ਸਿਧਾਰਥ ਮਲਹੋਤਰਾ ਦੀ ਹੈ। ਦਰਅਸਲ, ਅਦਾਕਾਰਾ ਦੀ ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਸਿਡ ਨੇ ਲਿਖਿਆ, 'ਪੇਂਟ ਮੀ ਪਿੰਕ'। ਇਸ ਦੇ ਨਾਲ ਅਦਾਕਾਰ ਨੇ ਫਾਇਰ ਇਮੋਜੀ ਵੀ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਪਤਨੀ ਦੀ ਤਸਵੀਰ 'ਤੇ ਕੀਤੀ ਗਈ ਟਿੱਪਣੀ 'ਤੇ ਅਦਾਕਾਰ ਦੇ ਪ੍ਰਸ਼ੰਸਕਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਦਿਲ ਦੇ ਇਮੋਜੀ ਸ਼ੇਅਰ ਕੀਤੇ ਹਨ।