ਹੈਦਰਾਬਾਦ: 'ਕੇਜੀਐਫ ਚੈਪਟਰ 2' ਦਾ ਬਾਕਸ ਆਫਿਸ 'ਤੇ ਦਬਦਬਾ ਜਾਰੀ ਹੈ। ਰੌਕੀ ਭਾਈ ਦੀ ਫਿਲਮ ਰਿਲੀਜ਼ ਦੇ 16ਵੇਂ ਦਿਨ ਵੀ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਕੇਜੀਐਫ ਚੈਪਟਰ 2 ਦੀ ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 29 ਅਪ੍ਰੈਲ ਨੂੰ ਰਿਲੀਜ਼ ਹੋਈਆਂ ਫ਼ਿਲਮਾਂ 'ਹੀਰੋਪੰਤੀ 2' ਅਤੇ 'ਰਨਵੇ 34' ਵੀ ਇਸ ਦੇ ਤੂਫ਼ਾਨ ਨੂੰ ਰੋਕ ਨਹੀਂ ਸਕੀਆਂ। ਫਿਲਮ ਨੇ ਬਾਕਸ ਆਫਿਸ 'ਤੇ 16ਵੇਂ ਦਿਨ ਕਮਾਈ ਦਾ ਵੱਡਾ ਅੰਕੜਾ ਪਾਰ ਕਰ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਪ੍ਰਸ਼ਾਂਤ ਨੀਲ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਵਿੱਚ ਕੰਨੜ ਅਦਾਕਾਰ ਯਸ਼ ਨੇ ਮੁੱਖ ਭੂਮਿਕਾ ਨਿਭਾਈ ਹੈ। ਜਾਣਕਾਰੀ ਮੁਤਾਬਕ ਹੁਣ ਤੱਕ ਫਿਲਮ ਚੰਗੀ ਕਮਾਈ ਕਰ ਰਹੀ ਹੈ।
KGF ਚੈਪਟਰ 2 ਨੇ 16ਵੇਂ ਦਿਨ ਸ਼ੁੱਕਰਵਾਰ ਨੂੰ 4.25 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਨੇ ਹੁਣ ਤੱਕ ਕੁੱਲ 353.06 ਕਰੋੜ ਦੀ ਕਮਾਈ ਕਰ ਲਈ ਹੈ। KGF 2 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਸੰਜੇ ਦੱਤ, ਰਵੀਨਾ ਟੰਡਨ, ਸ਼੍ਰੀਨਿਧੀ ਸ਼ੈੱਟੀ, ਅਰਚਨਾ ਜੋਇਸ ਅਤੇ ਪ੍ਰਕਾਸ਼ ਰਾਜ ਸ਼ਾਮਲ ਹਨ।