ਹੈਦਰਾਬਾਦ: ਸਾਊਥ ਸੁਪਰਸਟਾਰ ਯਸ਼ ਦੀ ਫਿਲਮ 'ਕੇਜੀਐਫ: ਚੈਪਟਰ 2' ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ। ਇਹ ਫਿਲਮ 14 ਅਪ੍ਰੈਲ ਨੂੰ ਰਿਲੀਜ਼ ਹੋਈ ਸੀ। ਉਦੋਂ ਤੋਂ ਫਿਲਮ ਦੀ ਕਮਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਪ੍ਰਸ਼ਾਂਤ ਨੀਲ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਕੇਜੀਐਫ-2' ਦੇ ਨਾਂ ਹੁਣ ਇਕ ਹੋਰ ਰਿਕਾਰਡ ਜੁੜ ਗਿਆ ਹੈ। ਟ੍ਰੇਡ ਐਨਾਲਿਸਟਸ ਮੁਤਾਬਕ 'KGF-2' ਹਿੰਦੀ ਸਿਨੇਮਾ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਦੂਜੀ ਫਿਲਮ ਬਣ ਗਈ ਹੈ। ਇਸ ਲੜਾਈ 'ਚ ਇਸ ਨੇ ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਫਿਲਮ 'ਦੰਗਲ' ਨੂੰ ਧੂੜ ਚਟਾ ਦਿੱਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਦੱਸਿਆ ਹੈ ਕਿ 'KGF-2' ਨੇ ਹਿੰਦੀ ਸਿਨੇਮਾ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਆਮਿਰ ਖਾਨ ਸਟਾਰਰ ਬਲਾਕਬਸਟਰ ਫਿਲਮ 'ਦੰਗਲ' ਅਤੇ SS ਰਾਜਾਮੌਲੀ ਦੀ ਹਾਲ ਹੀ 'ਚ ਰਿਲੀਜ਼ ਹੋਈ 'RRR' ਨੂੰ ਪਿੱਛੇ ਛੱਡ ਦਿੱਤਾ ਹੈ।
ਹਿੰਦੀ ਸੰਸਕਰਣ ਵਿੱਚ ਫਿਲਮ ਦੀ ਕਮਾਈ:ਤੁਹਾਨੂੰ ਦੱਸ ਦੇਈਏ ਕਿ 'ਬਾਹੂਬਲੀ-2' ਨੇ ਹਿੰਦੀ ਵਰਜ਼ਨ 'ਚ ਕੁੱਲ 510.99 ਕਰੋੜ ਦੀ ਕਮਾਈ ਕੀਤੀ ਹੈ, ਜਦਕਿ 'RRR' ਨੇ 360.31 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਅਜਿਹੇ 'ਚ ਰੌਕਿੰਗ ਸਟਾਰ ਯਸ਼ ਦੀ ਫਿਲਮ 'ਕੇਜੀਐੱਫ-2' ਨੇ ਹਿੰਦੀ ਵਰਜ਼ਨ 'ਚ 391.65 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫਿਲਮ 'ਬਾਹੂਬਲੀ-2' ਹਿੰਦੀ ਵਰਜ਼ਨ 'ਚ ਕਮਾਈ ਦੇ ਮਾਮਲੇ 'ਚ ਸਿਖਰ 'ਤੇ ਹੈ।