ਪੰਜਾਬ

punjab

ETV Bharat / entertainment

ਕੈਟਰੀਨਾ ਕੈਫ ਦੀ ਫਿਲਮ 'ਫੋਨ ਭੂਤ' ਦੀ ਰਿਲੀਜ਼ ਡੇਟ ਆਈ ਸਾਹਮਣੇ - ਐਕਸਲ ਐਂਟਰਟੇਨਮੈਂਟ ਦੇ ਬੈਨਰ

ਹੁਣ ਕੈਟਰੀਨਾ ਕੈਫ ਨੇ ਆਪਣੀ ਅਗਲੀ ਫਿਲਮ ਫੋਨ ਭੂਤ ਦੀ ਰਿਲੀਜ਼ ਡੇਟ ਦੱਸ ਦਿੱਤੀ ਹੈ।

ਕੈਟਰੀਨਾ ਕੈਫ ਦੀ ਫਿਲਮ
ਕੈਟਰੀਨਾ ਕੈਫ ਦੀ ਫਿਲਮ

By

Published : Jun 28, 2022, 12:13 PM IST

ਹੈਦਰਾਬਾਦ: ਕੈਟਰੀਨਾ ਕੈਫ, ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਸਟਾਰਰ ਫਿਲਮ 'ਫੋਨ ਭੂਤ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਕੈਟਰੀਨਾ ਕੈਫ ਨੇ ਸੋਸ਼ਲ ਮੀਡੀਆ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਦਿੱਤੀ ਹੈ। ਇਸ ਤੋਂ ਪਹਿਲਾਂ ਫਿਲਮ ਦੇ ਸੈੱਟ ਤੋਂ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਸਨ। ਇਸ ਦੇ ਨਾਲ ਹੀ ਹਾਲ ਹੀ 'ਚ ਫਿਲਮ 'ਫੋਨ ਭੂਤ' ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਹੁਣ ਕੈਟਰੀਨਾ ਕੈਫ ਨੇ ਆਪਣੀ ਅਗਲੀ ਫਿਲਮ ਦੀ ਰਿਲੀਜ਼ ਡੇਟ ਦੱਸ ਦਿੱਤੀ ਹੈ।

ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਨਾਲ ਵਿਆਹ ਕਰਨ ਤੋਂ ਬਾਅਦ ਕੈਟਰੀਨਾ ਨੇ ਵੱਡੇ ਪਰਦੇ ਤੋਂ ਦੂਰੀ ਬਣਾ ਲਈ ਸੀ। ਇਸ ਤੋਂ ਪਹਿਲਾਂ 27 ਜੂਨ ਨੂੰ ਕੈਟਰੀਨਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰੋਜੈਕਟ ਬਾਰੇ ਵੱਡਾ ਅਪਡੇਟ ਦਿੱਤਾ ਸੀ। ਅਦਾਕਾਰਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਫਿਲਮ ਦਾ ਮੋਸ਼ਨ ਪੋਸਟਰ ਸਾਂਝਾ ਕੀਤਾ ਹੈ। ਹੁਣ ਉਨ੍ਹਾਂ ਨੇ ਫਿਲਮ ਦੀ ਪੋਸਟ ਸ਼ੇਅਰ ਕੀਤੀ ਹੈ ਅਤੇ ਲਿਖਿਆ, 7 ਅਕਤੂਬਰ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਹਾਲ ਵਿੱਚ ਆ ਰਹੇ ਹਾਂ ਫੋਨ ਭੂਤ ਦੀ ਦੁਨੀਆ ਵਿੱਚ ਤੁਹਾਡਾ ਸੁਆਗਤ ਹੈ।

ਕੈਟਰੀਨਾ ਦੇ ਪ੍ਰਸ਼ੰਸਕਾਂ ਨੂੰ ਵੀ ਇਸ ਪੋਸਟਰ ਤੋਂ ਪਤਾ ਲੱਗਾ ਹੈ ਕਿ ਰਿਲੀਜ਼ ਡੇਟ ਦਾ ਐਲਾਨ ਕੱਲ ਯਾਨੀ 28 ਜੂਨ ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਕੈਟ ਨੇ ਲਿਖਿਆ, 'ਇੱਕ ਭਿਆਨਕ ਕਾਮੇਡੀ ਆ ਰਹੀ ਹੈ। ਇਸ ਫਿਲਮ ਨਾਲ ਕੈਟਰੀਨਾ ਫਿਲਮਾਂ 'ਚ ਵਾਪਸੀ ਕਰ ਰਹੀ ਹੈ। ਹਾਲਾਂਕਿ ਉਸ ਕੋਲ ਕਈ ਵੱਡੀਆਂ ਫਿਲਮਾਂ ਹਨ ਪਰ ਫਿਲਹਾਲ 'ਫੋਨ ਭੂਤ' ਰਿਲੀਜ਼ ਲਈ ਤਿਆਰ ਹੈ।

ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਗੁਰਮੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਅਤੇ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੀ ਸ਼ੂਟਿੰਗ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ, ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਨੇ ਸਾਲ 2020 'ਚ 'ਫੋਨ ਭੂਤ' ਦੀ ਸ਼ੂਟਿੰਗ ਸ਼ੁਰੂ ਕੀਤੀ ਸੀ।

ਖਬਰਾਂ ਮੁਤਾਬਕ ਫਰਹਾਨ ਇਸ ਫਿਲਮ ਨੂੰ 15 ਜੁਲਾਈ 2022 ਨੂੰ ਹੀ ਰਿਲੀਜ਼ ਕਰਨਾ ਚਾਹੁੰਦੇ ਸਨ। ਇਸ ਦਾ ਕਾਰਨ ਇਹ ਹੈ ਕਿ ਕਈ ਸਾਲ ਪਹਿਲਾਂ 'ਜ਼ਿੰਦਗੀ ਨਾ ਮਿਲੇਗੀ ਦੁਬਾਰਾ' ਵੀ ਰਿਲੀਜ਼ ਹੋਈ ਸੀ।

ਇਹ ਵੀ ਪੜ੍ਹੋ:ਮਾਧੁਰੀ ਦੀਕਸ਼ਿਤ ਨੇ ਆਪਣੀ ਮਾਂ ਦਾ ਮਨਾਇਆ 90ਵਾਂ ਜਨਮਦਿਨ...ਤਸਵੀਰਾਂ

ABOUT THE AUTHOR

...view details