ਮੁੰਬਈ (ਬਿਊਰੋ): ਬਾਲੀਵੁੱਡ ਦੀ 'ਬਾਰਬੀ ਡੌਲ' ਕੈਟਰੀਨਾ ਕੈਫ ਇਨ੍ਹੀਂ ਦਿਨੀਂ ਐਕਟਰ ਪਤੀ ਵਿੱਕੀ ਕੌਸ਼ਲ ਨਾਲ ਨਿਊਯਾਰਕ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਇਹ ਜੋੜਾ ਪਿਛਲੇ ਹਫਤੇ ਤੋਂ ਅਮਰੀਕਾ ਗਿਆ ਹੋਇਆ ਹੈ, ਪਰ ਅਜੇ ਤੱਕ ਇਸ ਦਾ ਖੁਲਾਸਾ ਨਹੀਂ ਕੀਤਾ। ਹੁਣ ਕੈਟਰੀਨਾ ਨੇ ਆਪਣੀਆਂ ਤਸਵੀਰਾਂ ਰਾਹੀਂ ਖੁਲਾਸਾ ਕੀਤਾ ਹੈ ਕਿ ਉਹ ਵਿੱਕੀ ਨਾਲ ਨਿਊਯਾਰਕ 'ਚ ਮਸਤੀ ਕਰ ਰਹੀ ਹੈ। ਕੈਟਰੀਨਾ ਨੇ ਨਿਊਯਾਰਕ ਤੋਂ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਦਿਲ ਚੋਰੀ ਕੀਤਾ ਹੈ। ਇਸ ਦੇ ਨਾਲ ਹੀ ਕੈਟਰੀਨਾ ਦੀਆਂ ਤਸਵੀਰਾਂ 'ਤੇ ਉਸ ਦੇ ਸਟਾਰ ਪਤੀ ਵਿੱਕੀ ਕੌਸ਼ਲ ਦਾ ਵੀ ਦਿਲ ਆ ਗਿਆ ਹੈ। ਕੈਟਰੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ, ਨਾਲ ਹੀ ਉਨ੍ਹਾਂ ਦੇ ਪਤੀ ਵਿੱਕੀ ਕੌਸ਼ਲ ਨੇ ਵੀ ਆਪਣੀ ਪਤਨੀ ਦੀਆਂ ਤਸਵੀਰਾਂ 'ਤੇ ਪਿਆਰ ਦੀ ਵਰਖਾ ਕੀਤੀ ਹੈ।
ਨਿਊਯਾਰਕ ਤੋਂ ਕੈਟਰੀਨਾ ਕੈਫ ਦੁਆਰਾ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਅਦਾਕਾਰਾ ਨੇ ਸਕਾਈ ਕਲਰ ਦਾ ਆਫ ਸ਼ੋਲਡਰ ਟਾਪ ਪਾਇਆ ਹੋਇਆ ਹੈ। ਕੈਟਰੀਨਾ ਆਪਣੇ ਵਾਲ ਖੋਲ੍ਹ ਕੇ ਚਿਹਰੇ 'ਤੇ ਅਜਿਹੀ ਮਿੱਠੀ ਮੁਸਕਰਾਹਟ ਲੈ ਕੇ ਬੈਠੀ ਹੈ ਕਿ ਜੋ ਵੀ ਦੇਖਦਾ ਹੈ, ਉਹ ਦੇਖਦਾ ਹੀ ਰਹਿ ਜਾਂਦਾ ਹੈ।