ਮੁੰਬਈ (ਬਿਊਰੋ): ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਭਾਵੇਂ ਅਸਲ ਜ਼ਿੰਦਗੀ 'ਚ ਹਿੱਟ ਨਾ ਰਹੀ ਹੋਵੇ ਪਰ ਰੀਲ ਲਾਈਫ 'ਚ ਇਹ ਹਿੱਟ ਰਹੀ ਹੈ। ਦਰਸ਼ਕ ਕੈਟਰੀਨਾ ਅਤੇ ਸਲਮਾਨ ਖਾਨ ਦੀ ਲਵ ਸਟੋਰੀ ਨੂੰ ਅੱਗੇ ਵੱਧਦੇ ਦੇਖਣਾ ਚਾਹੁੰਦੇ ਸਨ ਪਰ ਉਹ ਦੋਵੇਂ ਵੱਖ ਹੋ ਗਏ। ਅੱਜ ਵੀ ਇਹ ਜੋੜੀ ਪਰਦੇ 'ਤੇ ਇਕੱਠੇ ਨਜ਼ਰ ਆਉਂਦੀ ਹੈ।
ਹਾਲ ਹੀ ਵਿੱਚ ਕੈਟਰੀਨਾ ਕੈਫ ਅਤੇ ਸਲਮਾਨ ਖਾਨ ਦੀ ਫਿਲਮ ਟਾਈਗਰ 3 ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਇਹ ਫਿਲਮ ਦੀਵਾਲੀ (12 ਨਵੰਬਰ 2023) ਨੂੰ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ ਇੱਕ ਇੰਟਰਵਿਊ 'ਚ ਕੈਟਰੀਨਾ ਕੈਫ ਨੇ ਸਲਮਾਨ ਖਾਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਕੈਟਰੀਨਾ ਕੈਫ ਨੇ ਦੱਸਿਆ ਹੈ ਕਿ ਸਲਮਾਨ ਖਾਨ ਦੇ ਨਾਲ ਉਸ ਨੂੰ ਕਿਵੇਂ ਲੱਗਦਾ ਹੈ।
ਕੈਟਰੀਨਾ ਨੇ ਇੱਕ ਇੰਟਰਵਿਊ 'ਚ ਕਿਹਾ ਹੈ, 'ਸਲਮਾਨ ਖਾਨ ਨਾਲ ਮੇਰਾ ਪ੍ਰੋਫੈਸ਼ਨਲ ਸਮੀਕਰਨ ਬਹੁਤ ਵਧੀਆ ਹੈ, ਜਦੋਂ ਮੈਂ ਉਨ੍ਹਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਮੈਂ ਪੂਰੀ ਤਰ੍ਹਾਂ ਨਵੀਂ ਸੀ ਅਤੇ ਉਨ੍ਹਾਂ ਨੇ 50 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਸਨ। ਪਰ ਜਦੋਂ ਮੈਂ ਉਸ ਦੇ ਨਾਲ ਦੂਜੀ ਫਿਲਮ ਕੀਤੀ ਤਾਂ ਮੈਨੂੰ ਬਹੁਤ ਆਰਾਮਦਾਇਕ ਮਹਿਸੂਸ ਹੋਇਆ ਅਤੇ ਇੱਕ ਚੰਗਾ ਅਨੁਭਵ ਹੋਇਆ, ਸਲਮਾਨ ਖਾਨ ਇੱਕ ਸਰਪ੍ਰਾਈਜ਼ ਪੈਕੇਜ ਹੈ, ਉਸ ਦੇ ਨਾਲ ਕੰਮ ਕਰਨ ਦਾ ਮਤਲਬ ਹੈ ਕਿ ਤੁਹਾਨੂੰ ਹਰ ਰੋਜ਼ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਉਹਨਾਂ ਨਾਲ ਕੰਮ ਕਰਨ ਲਈ ਖੁੱਲ੍ਹਾ ਦਿਮਾਗ ਹੋਣਾ ਚਾਹੀਦਾ ਹੈ।