ਮੁੰਬਈ (ਬਿਊਰੋ): 'ਭੂਲ ਭੁਲਾਇਆ 2' ਦੀ ਬੰਪਰ ਸਫਲਤਾ ਤੋਂ ਹੈਰਾਨ ਹੋਏ ਕਾਰਤਿਕ ਆਰੀਅਨ ਨੇ ਸੋਸ਼ਲ ਮੀਡੀਆ 'ਤੇ ਇਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਅਦਾਕਾਰ ਮੁੰਬਈ 'ਚ ਭਾਰੀ ਬਾਰਿਸ਼ ਦੌਰਾਨ ਫੁੱਟਬਾਲ ਖੇਡਦੇ ਨਜ਼ਰ ਆ ਰਹੇ ਹਨ। ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਹੁੰਦੇ ਹੀ ਪ੍ਰਸ਼ੰਸਕਾਂ ਨੇ ਉਸ ਦਾ ਕੁਮੈਂਟ ਬਾਕਸ ਤਾਰੀਫ ਨਾਲ ਭਰ ਦਿੱਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕਾਰਤਿਕ ਨੇ ਮੁੰਬਈ ਦੀ ਭਾਰੀ ਬਾਰਿਸ਼ ਵਿੱਚ ਫੁੱਟਬਾਲ ਖੇਡਦੇ ਹੋਏ ਇੱਕ ਵੀਡੀਓ ਸ਼ੇਅਰ ਕਰਕੇ ਇੱਕ ਮਜ਼ਾਕੀਆ ਕੈਪਸ਼ਨ ਦਿੱਤਾ ਹੈ।
ਉਸਨੇ ਲਿਖਿਆ 'ਬਾਰਿਸ਼ ਅਤੇ ਫੁੱਟਬਾਲ ਦੋਵੇਂ ਇਕੱਠੇ ਮੇਰੇ ਪਸੰਦ ਦਾ। ਵੀਡੀਓ 'ਚ ਕਾਰਤਿਕ ਨੇ ਨੀਲੇ ਰੰਗ ਦੀ ਜਰਸੀ ਪਾਈ ਹੋਈ ਹੈ। ਉਸ ਦੇ ਨਾਲ ਪੂਰੀ ਟੀਮ ਹੈ, ਜਿਸ 'ਚ ਉਹ ਮਸਤੀ ਨਾਲ ਫੁੱਟਬਾਲ ਖੇਡ ਰਿਹਾ ਹੈ। ਹਾਲ ਹੀ 'ਚ ਕਾਰਤਿਕ ਆਰੀਅਨ ਨੇ ਕਿਹਾ ਸੀ ਕਿ ਭਾਵੇਂ ਟੀਮ ਨੂੰ ਉਨ੍ਹਾਂ ਦੀ ਫਿਲਮ 'ਭੂਲ ਭੁਲਾਇਆ 2' ਦੀ ਵਪਾਰਕ ਸਫਲਤਾ 'ਤੇ ਭਰੋਸਾ ਸੀ, ਪਰ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਇਹ ਫਿਲਮ ਹਿੰਦੀ ਫਿਲਮ ਇੰਡਸਟਰੀ 'ਚ ਬਾਕਸ ਆਫਿਸ ਦੀਆਂ ਸੰਭਾਵਨਾਵਾਂ ਨੂੰ ਮੁੜ ਸੁਰਜੀਤ ਕਰੇਗੀ ਅਤੇ ਇੰਨਾ ਵੱਡਾ ਅੰਕੜਾ ਹਾਸਲ ਕਰੇਗੀ।