ਪੰਜਾਬ

punjab

ETV Bharat / entertainment

Kareena Kapoor Khan: ਹੱਥਾਂ 'ਚ ਗਨ ਅਤੇ ਬੇਖੌਫ਼ ਚਿਹਰਾ, 'ਸਿੰਘਮ ਅਗੇਨ' ਤੋਂ ਦੇਖੋ ਕਰੀਨਾ ਕਪੂਰ ਦਾ ਦਮਦਾਰ ਲੁੱਕ - ਰੋਹਿਤ ਸ਼ੈੱਟੀ

Kareena Kapoor First Look Out From Singham Again: ਕਾਫੀ ਉਡੀਕੀ ਜਾ ਰਹੀ ਹਿੰਦੀ ਫਿਲਮ 'ਸਿੰਘਮ ਅਗੇਨ' ਤੋਂ ਕਰੀਨਾ ਕਪੂਰ ਖਾਨ ਦਾ ਪਹਿਲਾਂ ਲੁੱਕ ਸਾਹਮਣੇ ਆਇਆ ਹੈ। ਇਹ ਲੁੱਕ ਪ੍ਰਸ਼ੰਸਕਾਂ ਨੂੰ ਕਾਫੀ ਖਿੱਚ ਰਿਹਾ ਹੈ।

Kareena Kapoor Khan
Kareena Kapoor Khan

By ETV Bharat Entertainment Team

Published : Nov 8, 2023, 5:52 PM IST

ਹੈਦਰਾਬਾਦ:ਰੋਹਿਤ ਸ਼ੈੱਟੀ ਸਿੰਘਮ ਫਰੈਂਚਾਇਜ਼ੀ ਦੇ ਤੀਜੇ ਭਾਗ 'ਸਿੰਘਮ ਅਗੇਨ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਰੋਹਿਤ ਸ਼ੈੱਟੀ ਐਕਸ਼ਨ ਨਾਲ ਭਰਪੂਰ ਫਿਲਮ ਸਿੰਘਮ ਅਗੇਨ ਦੀ ਸਟਾਰ ਕਾਸਟ ਦੀ ਇੱਕ ਤੋਂ ਬਾਅਦ ਇੱਕ ਪਹਿਲੀ ਝਲਕ ਜਾਰੀ ਕਰ ਰਹੇ ਹਨ।

ਹਾਲ ਹੀ 'ਚ ਇਸ ਫਿਲਮ ਤੋਂ ਬਾਲੀਵੁੱਡ ਦੇ ਐਕਸ਼ਨ ਕੁਮਾਰ ਯਾਨੀ ਅਕਸ਼ੈ ਕੁਮਾਰ ਦਾ ਦਮਦਾਰ ਪਹਿਲਾਂ ਲੁੱਕ ਸਾਹਮਣੇ ਆਇਆ ਹੈ। ਆਪਣੇ ਪਹਿਲੇ ਲੁੱਕ 'ਚ ਅਕਸ਼ੈ ਕੁਮਾਰ ਹੈਲੀਕਾਪਟਰ ਦੇ ਬਾਹਰ ਅਸਮਾਨ 'ਚ ਲਟਕਦੇ ਨਜ਼ਰ ਆਏ। ਹੁਣ 8 ਨਵੰਬਰ ਨੂੰ ਰੋਹਿਤ ਸ਼ੈੱਟੀ ਨੇ ਆਪਣੀ ਫਿਲਮ ਦੀ ਲੀਡ ਅਦਾਕਾਰਾ ਕਰੀਨਾ ਕਪੂਰ ਖਾਨ ਦਾ ਪਹਿਲਾਂ ਲੁੱਕ ਸ਼ੇਅਰ ਕੀਤਾ ਹੈ। ਰੋਹਿਤ ਸ਼ੈੱਟੀ ਦੀ ਇਸ ਫਿਲਮ 'ਚ ਕਈ ਸਿਤਾਰੇ ਐਕਸ਼ਨ ਕਰਦੇ ਨਜ਼ਰ ਆਉਣਗੇ। ਪਹਿਲੇ ਲੁੱਕ ਵਿੱਚ ਕਰੀਨਾ ਕਾਫੀ ਦਮਦਾਰ ਅਵਤਾਰ ਵਿੱਚ ਦਿਖਾਈ ਦੇ ਰਹੀ ਹੈ, ਉਸ ਦੇ ਚਿਹਰੇ ਉਤੇ ਕਈ ਤਰ੍ਹਾਂ ਦੀਆਂ ਸੱਟਾਂ ਵੀ ਦੇਖੀਆਂ ਜਾ ਸਕਦੀਆਂ ਹਨ।

ਇਸ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਨੇ ਆਪਣੇ ਸਟਾਰ ਪਤੀ ਦਾ ਪਹਿਲਾਂ ਲੁੱਕ ਰਿਲੀਜ਼ ਕੀਤਾ ਸੀ ਅਤੇ ਲਿਖਿਆ, 'ਸਿੰਘਮ ਅਗੇਨ, ਰਣਵੀਰ ਸਿੰਘ।' ਇਸ ਦੇ ਨਾਲ ਹੀ ਰੋਹਿਤ ਸ਼ੈੱਟੀ ਨੇ ਰਣਵੀਰ ਸਿੰਘ ਦਾ ਪੋਸਟਰ ਰਿਲੀਜ਼ ਕੀਤਾ ਅਤੇ ਲਿਖਿਆ, 'ਸਾਡਾ ਸਭ ਦਾ ਪਸੰਦੀਦਾ ਸਿੰਬਾ ਵਾਪਸ ਆ ਗਿਆ ਹੈ, ਸਿੰਘਮ ਅਗੇਨ...।' ਉਥੇ ਹੀ ਅਜੇ ਦੇਵਗਨ ਨੇ ਲਿਖਿਆ, 'ਆਲਾ ਰੇ ਆਲਾ, ਸਿੰਬਾ ਆਲਾ, ਸਿੰਘਮ ਅਗੇਨ ਤੋਂ ਰਣਵੀਰ ਸਿੰਘ ਦਾ ਪਹਿਲਾਂ ਲੁੱਕ।'

ਸਿੰਘਮ ਅਗੇਨ ਦੀ ਸਟਾਰ ਕਾਸਟ: ਹੁਣ ਤੱਕ ਦੀਪਿਕਾ ਪਾਦੂਕੋਣ, ਟਾਈਗਰ ਸ਼ਰਾਫ ਅਤੇ ਰਣਵੀਰ ਸਿੰਘ ਦਾ ਪਹਿਲਾਂ ਲੁੱਕ 'ਸਿੰਘਮ ਅਗੇਨ' ਤੋਂ ਆ ਚੁੱਕਾ ਹੈ, ਜਿਸ ਨੂੰ ਸਿੰਘਮ 3 ਵੀ ਕਿਹਾ ਜਾ ਰਿਹਾ ਹੈ। ਹੁਣ ਸਿੰਘਮ ਫਰੈਂਚਾਇਜ਼ੀ ਦੇ ਪ੍ਰਸ਼ੰਸਕ ਅਜੇ ਦੇਵਗਨ ਦੀ ਪਹਿਲੀ ਝਲਕ ਦਾ ਇੰਤਜ਼ਾਰ ਕਰ ਰਹੇ ਹਨ। ਫਿਲਮ ਦੀ ਹੋਰ ਸਟਾਰ ਕਾਸਟ ਵਿੱਚ ਵਿੱਕੀ ਕੌਸ਼ਲ ਦਾ ਨਾਂ ਵੀ ਸਾਹਮਣੇ ਆਇਆ ਹੈ।

ਸਿੰਘਮ ਅਗੇਨ ਕਦੋਂ ਹੋਵੇਗੀ ਰਿਲੀਜ਼:ਤੁਹਾਨੂੰ ਦੱਸ ਦੇਈਏ ਕਿ ਐਕਸ਼ਨ ਅਤੇ ਥ੍ਰਿਲਰ ਫਿਲਮ ਸਿੰਘਮ ਅਗੇਨ 15 ਅਗਸਤ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਸਾਊਥ ਸੁਪਰਸਟਾਰ ਅੱਲੂ ਅਰਜੁਨ ਸਟਾਰਰ ਫਿਲਮ ਪੁਸ਼ਪਾ 2 ਵੀ ਇਸ ਦਿਨ ਰਿਲੀਜ਼ ਹੋਵੇਗੀ। ਅਜਿਹੇ 'ਚ ਬਾਕਸ ਆਫਿਸ 'ਤੇ ਸਿੰਘਮ ਅਤੇ ਪੁਸ਼ਪਾ ਵਿਚਾਲੇ ਸਖਤ ਮੁਕਾਬਲਾ ਹੋਵੇਗਾ।

ABOUT THE AUTHOR

...view details