ਹੈਦਰਾਬਾਦ: ਮਸ਼ਹੂਰ ਟੀਵੀ ਐਕਟਰ ਕਰਨਵੀਰ ਬੋਹਰਾ ਬਾਰੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਐਕਟਰ ਖਿਲਾਫ 40 ਸਾਲਾ ਔਰਤ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਔਰਤ ਨੇ ਓਸ਼ੀਵਾਰਾ ਥਾਣੇ 'ਚ ਐਕਟਰ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਔਰਤ ਨੇ ਅਦਾਕਾਰ 'ਤੇ ਉਸ ਨਾਲ 1.99 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਔਰਤ ਦੀ ਸ਼ਿਕਾਇਤ 'ਤੇ ਕਰਨਵੀਰ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਔਰਤ ਦਾ ਦੋਸ਼ ਹੈ ਕਿ ਕਰਨਵੀਰ ਬੋਹਰਾ ਨੇ 2.5 ਫੀਸਦੀ ਵਿਆਜ ਦਰ ਨਾਲ 1.99 ਕਰੋੜ ਰੁਪਏ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਸਮੇਂ ਸਿਰ ਅਜਿਹਾ ਨਹੀਂ ਕਰ ਸਕਿਆ। ਔਰਤ ਨੇ ਪੁਲਿਸ ਨੂੰ ਅੱਗੇ ਦੱਸਿਆ ਕਿ ਅਦਾਕਾਰ ਨੇ ਉਸ ਨੂੰ ਸਿਰਫ਼ 1 ਕਰੋੜ ਰੁਪਏ ਵਾਪਸ ਕੀਤੇ ਹਨ।
ਔਰਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ: ਔਰਤ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਇਹ ਵੀ ਦਾਅਵਾ ਕੀਤਾ ਹੈ ਕਿ ਜਦੋਂ ਉਸ ਨੇ ਬਾਕੀ ਪੈਸੇ ਮੰਗੇ ਤਾਂ ਕਰਨਵੀਰ ਅਤੇ ਉਸ ਦੀ ਪਤਨੀ ਤੇਜਿੰਦਰ ਸਿੱਧੂ ਨੇ ਔਰਤ ਨੂੰ ਕੋਈ ਤਸੱਲੀਬਖਸ਼ ਜਵਾਬ ਨਾ ਦੇਣ 'ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਦੇ ਨਾਲ ਹੀ ਮਹਿਲਾ ਦੀ ਸ਼ਿਕਾਇਤ 'ਤੇ ਓਸ਼ੀਵਾੜਾ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।