ਚੰਡੀਗੜ੍ਹ:ਵਾਅਦੇ ਮੁਤਾਬਕ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣਾ ਨਵਾਂ ਗੀਤ ਪੀਓਵੀ ਪੁਆਇੰਟ ਆਫ਼ ਵਿਊ ਕੱਲ੍ਹ ਸ਼ਾਮ 6 ਵਜੇ ਭਾਰਤੀ ਸਮੇਂ ਵਿੱਚ ਰਿਲੀਜ਼ ਕਰ ਦਿੱਤਾ ਹੈ ਅਤੇ ਗੀਤ ਦੇ ਰਿਲੀਜ਼ ਹੋਣ ਦੇ ਕੁਝ ਮਿੰਟਾਂ ਦੇ ਅੰਦਰ ਹੀ ਨਵੇਂ ਟਰੈਕ ਨੂੰ ਹਜ਼ਾਰਾਂ ਵਿਊਜ਼ ਮਿਲ ਗਏ ਹਨ। ਪੀਓਵੀ ਗੀਤ ਨੂੰ ਕਰਨ ਔਜਲਾ ਉਰਫ ਗੀਤਾਂ ਦੀ ਮਸ਼ੀਨ ਦੁਆਰਾ ਗਾਇਆ ਗਿਆ ਹੈ ਜਦੋਂ ਕਿ ਇਸਦਾ ਸੰਗੀਤ ਯੇ ਪਰੂਫ ਦੁਆਰਾ ਤਿਆਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪੀਓਵੀ ਦੀ ਗੱਲ ਕਰੀਏ ਤਾਂ ਦਰਸ਼ਕਾਂ ਨੂੰ ਇਸ ਵਾਰ ਕਰਨ ਔਜਲਾ ਤੋਂ ਬਹੁਤ ਉਮੀਦਾਂ ਸਨ। ਹੁਣ ਤੱਕ ਗਾਇਕ ਦਾ ਹਰੇਕ ਪ੍ਰੋਜੈਕਟ ਸਫਲ ਰਿਹਾ ਅਤੇ ਬਿਲਬੋਰਡਾਂ ਅਤੇ ਅੰਤਰਰਾਸ਼ਟਰੀ ਸੰਗੀਤ ਚਾਰਟ ਤੱਕ ਪਹੁੰਚਿਆ ਹੈ। ਹੁਣ ਪੀਓਵੀ ਉਸੇ ਸਫਲਤਾ ਤੱਕ ਪਹੁੰਚਣ ਦੇ ਰਾਹ 'ਤੇ ਹੈ।
ਗੀਤ ਦਾ ਵਿਸ਼ਾ: ਗੀਤ ਦੀ ਗੱਲ ਕਰੀਏ ਤਾਂ ਇਹ ਸਮਾਜ ਦੇ ਉਨ੍ਹਾਂ ਲੋਕਾਂ 'ਤੇ ਅਧਾਰਤ ਹੈ, ਜੋ ਦੂਜਿਆਂ ਨੂੰ ਬੇਬੁਨਿਆਦ ਬੁਰਾ ਬੋਲ ਦਿੰਦੇ ਹਨ ਅਤੇ ਜੋ ਜ਼ਿੰਮੇਵਾਰ ਜਾਂ ਦੋਸ਼ੀ ਹੁੰਦੇ ਹਨ ਉਹ ਹਮੇਸ਼ਾ ਬਚ ਜਾਂਦੇ ਹਨ ਅਤੇ ਦੋਸ਼ ਉਸ ਵਰਗੇ ਨਿਰਦੋਸ਼ਾਂ 'ਤੇ ਅਤੇ ਹੋਰ ਬਹੁਤ ਸਾਰੇ ਲੋਕਾਂ ਸਿਰ ਮੜ੍ਹ ਦਿੱਤਾ ਜਾਂਦਾ ਹੈ ਅਤੇ ਉਹ ਸਿਰਫ ਆਪਣਾ ਸੱਚ ਸਾਬਤ ਕਰਦੇ ਰਹਿੰਦੇ ਹਨ।