ਹੈਦਰਾਬਾਦ: ਕਾਮੇਡੀ ਕਿੰਗ ਦੇ ਨਾਂ ਨਾਲ ਮਸ਼ਹੂਰ ਕਪਿਲ ਸ਼ਰਮਾ ਕਿਸੇ ਪਛਾਣ 'ਤੇ ਨਿਰਭਰ ਨਹੀਂ ਹਨ। ਉਨ੍ਹਾਂ ਦਾ ਨਾਮ ਟੀਵੀ ਤੋਂ ਲੈ ਕੇ ਫਿਲਮੀ ਦੁਨੀਆ ਤੱਕ ਜਾਣਿਆ-ਪਛਾਣਿਆ ਨਾਮ ਬਣ ਗਿਆ ਹੈ। ਅਦਾਕਾਰ ਬਣਨ ਦਾ ਸੁਪਨਾ ਲੈ ਕੇ ਮੁੰਬਈ ਆਏ ਕਪਿਲ ਨੇ ਕਾਮੇਡੀ ਰਾਹੀਂ ਕਰੋੜਾਂ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾਂ ਬਣਾ ਲਈ। ਹਾਲਾਂਕਿ ਕਪਿਲ ਸ਼ਰਮਾ ਲਈ ਇਹ ਮੁਕਾਮ ਹਾਸਲ ਕਰਨਾ ਆਸਾਨ ਨਹੀਂ ਸੀ। ਪਰ ਉਨ੍ਹਾਂ ਨੇ ਕਾਫ਼ੀ ਸੰਘਰਸ਼ ਕੀਤਾ ਅਤੇ ਉਸ ਸੰਘਰਸ਼ ਦੇ ਚਲਦਿਆਂ ਅੱਜ ਉਹ ਇਸ ਮੁਕਾਮ 'ਤੇ ਹਨ ਕਿ ਉਨ੍ਹਾਂ ਹਰ ਕੋਈ ਜਾਣਦਾ ਹੈ।
ਕਪਿਲ ਸ਼ਰਮਾ ਦਾ ਜਨਮ: ਕਪਿਲ ਸ਼ਰਮਾ ਦਾ ਜਨਮ 2 ਅਪ੍ਰੈਲ 1981 ਨੂੰ ਪੰਜਾਬ ਦੇ ਅੰਮ੍ਰਿਤਸਰ 'ਚ ਹੋਇਆ ਸੀ। ਹਾਲਾਂਕਿ ਉਸ ਦੀ ਜ਼ਿੰਦਗੀ ਵਿਚ ਸਭ ਕੁਝ ਆਸਾਨ ਨਹੀਂ ਸੀ। ਉਸਦੇ ਪਿਤਾ ਇੱਕ ਪੁਲਿਸ ਹੈੱਡ ਕਾਂਸਟੇਬਲ ਸਨ ਅਤੇ ਮਾਂ ਇੱਕ ਘਰੇਲੂ ਔਰਤ ਹੈ। ਛੋਟੀ ਉਮਰ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਕਪਿਲ ਦੇ ਵੱਡੇ ਭਰਾ ਨੂੰ ਪਿਤਾ ਦੀ ਨੌਕਰੀ ਮਿਲ ਗਈ। ਕਪਿਲ ਦੇ ਪਿਤਾ ਦੀ ਕੈਂਸਰ ਕਾਰਨ ਜਾਨ ਨਹੀ ਬਚ ਪਾਈ।
ਕਪਿਲ ਸ਼ਰਮਾ ਨੇ ਆਪਣੇ ਪਿਤਾ ਦੀ ਦੱਸੀ ਸੀ ਮੌਤ ਦਾ ਬਜ੍ਹਾਂ:ਕਪਿਲ ਸ਼ਰਮਾ ਨੇ ਗੱਲਬਾਤ ਕਰਦਿਆ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਲਗਭਗ 10 ਸਾਲ ਤੋਂ ਕੈਂਸਰ ਸੀ ਅਤੇ ਉਨ੍ਹਾਂ ਦੇ ਪਿਤਾ ਨੇ ਇਹ ਗੱਲ ਪੂਰੇ ਪਰਿਵਾਰ ਤੋਂ ਛੁਪਾ ਕੇ ਰੱਖੀ ਸੀ। ਕਪਿਲ ਦੇ ਪਿਤਾ ਜੀ ਨੇ ਪਰਿਵਾਰ ਨੂੰ ਉਸ ਸਮੇਂ ਆਪਣੇ ਕੈਂਸਰ ਬਾਰੇ ਦੱਸਿਆ ਜਦੋਂ ਉਹ ਕੈਂਸਰ ਦੀ ਆਖਰੀ ਸਟੇਜ 'ਤੇ ਪਹੁੰਚ ਚੁੱਕੇ ਸੀ। ਉਸ ਸਮੇਂ ਕਪਿਲ ਦੇ ਪਰਿਵਾਰ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਆਪਣੇ ਪਿਤਾ ਦਾ ਇਲਾਜ ਕਰਵਾ ਸਕਣ। ਉਸ ਸਮੇਂ ਕਪਿਲ ਟੈਲੀਫੋਨ ਬੂਥ 'ਤੇ ਕੰਮ ਕਰਦੇ ਸਨ। ਉਸ ਸਮੇਂ ਉਨ੍ਹਾਂ ਦੇ ਪਿਤਾ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੇ ਪਿਤਾ ਦੀ ਜਾਨ ਨਹੀ ਬਚ ਪਾਈ।
ਕਪਿਲ ਬਣਨਾ ਚਾਹੁੰਦੇ ਸੀ ਗਾਇਕ:ਕਪਿਲ ਨੂੰ ਸੰਗੀਤ ਵਿੱਚ ਬਹੁਤ ਦਿਲਚਸਪੀ ਸੀ। ਉਹ ਇੱਕ ਗਾਇਕ ਬਣਨ ਦਾ ਸੁਪਨਾ ਦੇਖਦਾ ਸੀ ਅਤੇ ਕਾਲਜ ਦੇ ਦਿਨਾਂ ਵਿੱਚ ਉਸਨੇ ਮਸ਼ਹੂਰ ਪੰਜਾਬੀ ਗਾਇਕ ਅਮਰਿੰਦਰ ਗਿੱਲ ਲਈ ਵੀ ਕੰਮ ਕੀਤਾ।
ਇਸ ਤਰ੍ਹਾਂ ਸ਼ੁਰੂ ਹੋਇਆ ਕਾਮੇਡੀ ਦਾ ਸਫਰ:41 ਸਾਲ ਦੀ ਉਮਰ 'ਚ ਕਪਿਲ ਸ਼ਰਮਾ ਕਾਮੇਡੀ ਕਿੰਗ ਬਣ ਚੁੱਕੇ ਹਨ। ਛੋਟੀ ਉਮਰ ਵਿੱਚ ਉਹ ਆਪਣੇ ਚੁਟਕਲਿਆਂ ਨਾਲ ਬੱਚਿਆਂ ਅਤੇ ਵੱਡਿਆਂ ਨੂੰ ਹਸਾਉਣਾ ਜਾਣਦੇ ਹਨ। ਕਪਿਲ ਕੋਲ ਬਚਪਨ ਤੋਂ ਹੀ ਇਹ ਹੁਨਰ ਸੀ ਬਸ ਇਸ ਨੂੰ ਪਛਾਣਨ 'ਚ ਕੁਝ ਸਮਾਂ ਲੱਗਾ। ਕਪਿਲ 24 ਸਾਲ ਦੇ ਸਨ ਜਦੋਂ ਉਨ੍ਹਾਂ ਨੂੰ ਪੰਜਾਬੀ ਚੈਨਲ MH-1 ਦੇ ਸ਼ੋਅ ਹਸਦੇ ਹਸੰਦੇ ਰਾਵੋ ਤੋਂ ਟੈਲੀਵਿਜ਼ਨ 'ਤੇ ਪਹਿਲਾ ਬ੍ਰੇਕ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ 2007 'ਚ 'ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਲਈ ਆਡੀਸ਼ਨ ਦਿੱਤਾ। ਇਤਫਾਕਨ ਜਦੋਂ ਕਪਿਲ ਨੇ ਅੰਮ੍ਰਿਤਸਰ 'ਚ 'ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਲਈ ਆਡੀਸ਼ਨ ਦਿੱਤਾ ਤਾਂ ਉਨ੍ਹਾਂ ਨੂੰ ਠੁਕਰਾ ਦਿੱਤਾ ਗਿਆ। ਪਰ ਜਦੋਂ ਉਹ ਇਹੀ ਆਡੀਸ਼ਨ ਦੇਣ ਦਿੱਲੀ ਪਹੁੰਚੀ ਤਾਂ ਉਹ ਸਿਲੈਕਟ ਹੋ ਗਏ। ਕਪਿਲ ਸ਼ਰਮਾ ਨਾ ਸਿਰਫ ਆਡੀਸ਼ਨ 'ਚ ਚੁਣੇ ਗਏ ਸਗੋਂ ਉਸ ਸਾਲ ਸ਼ੋਅ ਦੇ ਵਿਨਰ ਦੇ ਰੂਪ 'ਚ ਦੁਨੀਆ ਦੇ ਸਾਹਮਣੇ ਆਏ। ਇਹ ਕਪਿਲ ਦੀ ਪਹਿਲੀ ਜਿੱਤ ਸੀ। 'ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਤੋਂ ਬਾਅਦ ਕਪਿਲ ਨੇ ਕਾਮੇਡੀ ਸਰਕਸ ਸੀਜ਼ਨ 6 ਦੀ ਟਰਾਫੀ ਵੀ ਜਿੱਤੀ।
ਸੂਤਰਾ ਮੁਤਾਬਿਕ ਕਪਿਲ ਸ਼ਰਮਾ ਦੀ ਇੰਨੀ ਹੈ ਆਮਦਨ:ਮੀਡੀਆ ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਆਪਣੇ ਕਾਮੇਡੀ ਸ਼ੋਅ ਦੇ ਇੱਕ ਐਪੀਸੋਡ ਲਈ 80-90 ਲੱਖ ਰੁਪਏ ਚਾਰਜ ਕਰਦੇ ਹਨ। ਲਗਜ਼ਰੀ ਕਾਰਾਂ ਤੋਂ ਇਲਾਵਾ ਕਪਿਲ ਦਾ ਪੰਜਾਬ ਵਿੱਚ ਇੱਕ ਬੰਗਲਾ ਅਤੇ ਮੁੰਬਈ ਵਿੱਚ ਕਈ ਜਾਇਦਾਦਾਂ ਹਨ। ਸੂਤਰਾਂ ਮੁਤਾਬਕ ਉਨ੍ਹਾਂ ਦੇ ਮੁੰਬਈ ਫਲੈਟ ਦੀ ਕੀਮਤ 15 ਕਰੋੜ ਰੁਪਏ ਹੈ ਅਤੇ ਪੰਜਾਬ ਵਿੱਚ ਉਸ ਦੇ ਬੰਗਲੇ ਦੀ ਕੀਮਤ 25 ਕਰੋੜ ਹੈ। ਪਿੰਕਵਿਲਾ ਦੀ ਇਕ ਰਿਪੋਰਟ ਮੁਤਾਬਕ ਕਪਿਲ ਸ਼ਰਮਾ ਦੀ ਸਾਲਾਨਾ ਆਮਦਨ 30 ਕਰੋੜ ਰੁਪਏ ਤੋਂ ਜ਼ਿਆਦਾ ਹੈ ਜਦਕਿ ਉਹ ਇਕ ਮਹੀਨੇ 'ਚ 3 ਕਰੋੜ ਰੁਪਏ ਕਮਾ ਲੈਂਦੇ ਹਨ। ਉਸ ਦੀ ਕੁੱਲ ਜਾਇਦਾਦ 300 ਕਰੋੜ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ:-Deep Sidhu Birthday: ਜਾਣੋ, ਦੀਪ ਸਿੱਧੂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ