ਮੁੰਬਈ: ਬਾਲੀਵੁੱਡ ਦੀ ਵਿਵਾਦਿਤ ਅਦਾਕਾਰਾਂ ਵਿੱਚੋਂ ਇੱਕ ਕੰਗਨਾ ਰਣੌਤ ਆਪਣੇ ਅੰਦਾਜ਼ ਲਈ ਮਸ਼ਹੂਰ ਹੈ। ਕੰਗਨਾ ਬਾਲੀਵੁੱਡ, ਰਾਜਨੀਤੀ ਅਤੇ ਸਮਾਜਿਕ ਮੁੱਦਿਆ 'ਤੇ ਖੁੱਲ ਕੇ ਆਪਣੀ ਰਾਏ ਰੱਖਦੀ ਹੈ। ਆਪਣੇ ਵਿਵਾਦਿਤ ਬਿਆਨਾਂ ਦੇ ਚੱਲਦੇ ਕੰਗਨਾ ਸੋਸ਼ਲ ਮੀਡੀਆ 'ਤੇ ਆਏ ਦਿਨ ਟ੍ਰੋਲ ਹੁੰਦੀ ਰਹਿੰਦੀ ਹੈ। ਪਰ ਇਸ ਤੋਂ ਅਲੱਗ ਕੰਗਨਾ ਦੇ ਅੰਦਰ ਇੱਕ ਨਰਮ ਮਿਜਾਜ ਵੀ ਕਦੇਂ-ਕਦੇਂ ਨਜ਼ਰ ਆਉਂਦਾ ਹੈ। ਦਰਅਸਲ, ਹੁਣ ਕੰਗਨਾ ਨੇ ਆਪਣੀ ਕੋ-ਅਦਾਕਾਰਾਂ ਸਵਰਾ ਨੂੰ ਵਿਆਹ ਦੀ ਵਧਾਈ ਦਿੱਤੀ ਹੈ।
ਭਗਵਾਨ ਤੁਹਾਨੂੰ ਖੁਸ਼ ਰੱਖੇ- ਕੰਗਨਾ ਰਣੌਤ : ਕੰਗਨਾ ਨੇ ਟਵਿੱਟਰ 'ਤੇ ਸਵਰਾ ਨੂੰ ਵਿਆਹ ਦੀ ਵਧਾਈ ਦਿੰਦੇ ਹੋਏ ਲਿਖਿਆ ਹੈ ਕਿ ਤੁਸੀਂ ਦੋਨੋਂ ਬਹੁਤ ਹੀ ਖੁਬਸੂਰਤ ਲੱਗ ਰਹੇ ਹੋ। ਤੁਹਾਡੇ 'ਤੇ ਭਗਵਾਨ ਦਾ ਆਸ਼ਿਰਵਾਦ ਬਣਿਆ ਰਹੇ। ਵਿਆਹ ਦਿਲਾਂ ਦਾ ਮਿਲਣ ਹੈ। ਦੱਸ ਦੇਈਏ, ਕੰਗਨਾ ਨੇ ਇਹ ਟਵੀਟ ਅੱਜ ਕੀਤਾ ਹੈ। ਕੰਗਨਾ ਨੇ ਸਵਰਾ ਦੇ ਟਵੀਟ ਨੂੰ ਰਿਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਕਿਉ ਕਿਹਾ ਸੀ ਸਵਰਾ ਨੂੰ ਬੀ-ਗ੍ਰੇਡ ਅਦਾਕਾਰਾਂ : ਕੰਗਨਾ ਅਤੇ ਸਵਰਾ ਦੇ ਵਿੱਚ ਦਾ ਵਿਵਾਦ ਤਾਂ ਹਰ ਕੋਈ ਜਾਣਦਾ ਹੈ। ਕੰਗਨਾ ਨੇ ਇੱਕ ਸਮੇਂ ਸਵਰਾ ਨੂੰ ਬੀ-ਗ੍ਰੇਡ ਅਦਾਕਾਰਾਂ ਬੋਲ ਕੇ ਅਦਾਕਾਰਾਂ ਨਾਲ ਪੰਗਾ ਲਿਆ ਸੀ। ਕੰਗਨਾ ਨੇ ਬਾਲੀਵੁੱਡ ਵਿੱਚ ਨੈਪੋਟਿਜਮ ਦੀ ਲੜਾਈ ਦੇ ਦੌਰਾਨ ਸਵਰਾ ਨੂੰ ਖਰੀਆਂ-ਖਰੀਆਂ ਸੁਣਾਈਆਂ ਸੀ। ਕੰਗਨਾ ਨੇ ਸਵਰਾ ਭਾਸਕਰ ਦੇ ਨਾਲ-ਨਾਲ ਅਦਾਕਾਰਾਂ ਤਾਪਸੀ ਪੰਨੂ ਨੂੰ ਵੀ ਇਸ ਲਈ ਬੀ-ਗ੍ਰੇਡ ਅਦਾਕਾਰਾਂ ਬੋਲਿਆ ਸੀ, ਕਿਉਕਿ ਉਹ ਦੋਨੋਂ ਬਾਲੀਵੁੱਡ ਵਿੱਚ ਨੈਪੋਟਿਜਮ ਹੋਣ ਨੂੰ ਸਵਿਕਾਰ ਨਹੀ ਕਰਦੀਆਂ ਸੀ।
ਹੁਣ ਇਨ੍ਹਾਂ ਸਾਰੇ ਵਿਵਾਦਾਂ ਤੋਂ ਪਰ੍ਹਾਂ ਕੰਗਨਾ ਨੇ ਸਵਰਾ ਨੂੰ ਵਿਆਹ ਦੀ ਵਧਾਈ ਦਿੱਤੀ ਹੈ। ਕੰਗਨਾ ਅਤੇ ਸਵਰਾ ਨੂੰ ਫਿਲਮ ਤਨੁ ਵੇਡਸ ਮਨੁ ਵਿੱਚ ਦੇਖਿਆ ਗਿਆ ਸੀ। ਇਹ ਫਿਲਮ ਬਾਲੀਵੁੱਡ ਦੀਆਂ ਹਿਟ ਫਿਲਮਾਂ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ :-Swara Bhaskar Danced After Court Marriage: Sp ਨੇਤਾ ਨਾਲ ਵਿਆਹ ਕਰ ਮੈਰਿਜ ਕੋਰਟ ਦੇ ਬਾਹਰ ਢੋਲ 'ਤੇ ਨੱਚੀ ਸੀ ਸਵਰਾ ਭਾਸਕਰ, ਦੇਖੋ ਵੀਡੀਓ