ਪੰਜਾਬ

punjab

ETV Bharat / entertainment

Emergency Postponed: ਅੱਗੇ ਹੋਈ ਕੰਗਨਾ ਰਣੌਤ ਦੀ 'ਐਮਰਜੈਂਸੀ' ਦੀ ਰਿਲੀਜ਼ ਡੇਟ, ਅਦਾਕਾਰਾ ਨੇ ਦੱਸਿਆ ਇਹ ਕਾਰਨ

Emergency Release Date Postponed: ਬਾਲੀਵੁੱਡ ਦੀ ਡੈਸ਼ਿੰਗ ਅਦਾਕਾਰਾ ਕੰਗਨਾ ਰਣੌਤ ਨੇ ਸੋਮਵਾਰ ਨੂੰ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਡੇਟ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਅਦਾਕਾਰਾ ਨੇ ਦੱਸਿਆ ਹੈ ਕਿ ਉਸ ਦੀ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਡੇਟ ਅੱਗੇ ਵਧ ਗਈ ਹੈ।

Emergency Postponed
Emergency Postponed

By ETV Bharat Punjabi Team

Published : Oct 16, 2023, 3:35 PM IST

ਮੁੰਬਈ (ਬਿਊਰੋ):ਕੰਗਨਾ ਰਣੌਤ ਦੀ ਆਉਣ ਵਾਲੀ ਡਰਾਮਾ ਫਿਲਮ 'ਐਮਰਜੈਂਸੀ' ਦੀ ਅਧਿਕਾਰਤ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਇਹ ਫਿਲਮ ਇਸ ਸਾਲ ਨਵੰਬਰ 'ਚ ਰਿਲੀਜ਼ ਹੋਣੀ ਸੀ। ਫਿਲਮ 'ਚ ਕੰਗਨਾ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ (Emergency Release Date Postponed) ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ।

ਐਕਸ ਉਤੇ (ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ) 'ਤਨੂ ਵੈਡਸ ਮਨੂ' ਅਦਾਕਾਰਾ ਕੰਗਨਾ ਰਣੌਤ ਨੇ ਸੋਮਵਾਰ ਨੂੰ 'ਐਮਰਜੈਂਸੀ' ਦੀ ਰਿਲੀਜ਼ ਡੇਟ 'ਤੇ ਇੱਕ ਅਪਡੇਟ ਸਾਂਝਾ ਕੀਤਾ। ਪੋਸਟ ਵਿੱਚ ਉਸਨੇ ਲਿਖਿਆ, 'ਪਿਆਰੇ ਦੋਸਤੋ, ਮੇਰੇ ਕੋਲ ਇੱਕ ਮਹੱਤਵਪੂਰਣ ਘੋਸ਼ਣਾ ਹੈ, ਫਿਲਮ ਐਮਰਜੈਂਸੀ ਇੱਕ ਕਲਾਕਾਰ ਦੇ ਰੂਪ ਵਿੱਚ ਮੇਰੇ ਸਿੱਖਣ ਅਤੇ ਕਮਾਈ ਕਰਨ ਦੇ ਪੂਰੇ ਜੀਵਨ ਦਾ ਸਿੱਟਾ ਹੈ। ਐਮਰਜੈਂਸੀ ਮੇਰੇ ਲਈ ਸਿਰਫ਼ ਇੱਕ ਫਿਲਮ ਨਹੀਂ ਹੈ, ਇਹ ਇੱਕ ਵਿਅਕਤੀ ਵਜੋਂ ਮੇਰੇ ਮੁੱਲਾਂ ਅਤੇ ਚਰਿੱਤਰ ਦੀ ਪ੍ਰੀਖਿਆ ਹੈ। ਸਾਡੇ ਟੀਜ਼ਰ ਅਤੇ ਪੋਸਟਰਾਂ ਤੋਂ ਮਿਲੇ ਸ਼ਾਨਦਾਰ ਹੁੰਗਾਰੇ ਨੇ ਸਾਨੂੰ ਸਾਰਿਆਂ ਨੂੰ ਉਤਸ਼ਾਹਿਤ ਕੀਤਾ, ਜਿਸ ਨਾਲ ਮੇਰਾ ਦਿਲ ਬਹੁਤ ਖੁਸ਼ ਹੈ।'

ਕੰਗਨਾ ਨੇ ਅੱਗੇ ਲਿਖਿਆ, 'ਮੈਂ ਜਿੱਥੇ ਵੀ ਜਾਂਦੀ ਹਾਂ, ਲੋਕ ਮੈਨੂੰ ਐਮਰਜੈਂਸੀ ਦੀ ਰਿਲੀਜ਼ ਡੇਟ ਬਾਰੇ ਪੁੱਛਦੇ ਹਨ। ਅਸੀਂ ਐਮਰਜੈਂਸੀ ਦੀ ਰਿਲੀਜ਼ ਮਿਤੀ 24 ਨਵੰਬਰ 2023 ਘੋਸ਼ਿਤ ਕੀਤੀ ਸੀ ਪਰ ਮੇਰੀਆਂ ਬੈਕ ਟੂ ਬੈਕ ਰਿਲੀਜ਼ਿੰਗ ਫਿਲਮਾਂ ਦੇ ਕੈਲੰਡਰ ਵਿੱਚ ਸਾਰੇ ਬਦਲਾਅ ਅਤੇ 2024 ਦੀ ਆਖਰੀ ਤਿਮਾਹੀ ਦੇ ਓਵਰ ਪੈਕ ਹੋਣ ਕਾਰਨ ਅਸੀਂ ਐਮਰਜੈਂਸੀ ਨੂੰ ਅਗਲੇ ਸਾਲ (2024) ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਨਵੀਂ ਰਿਲੀਜ਼ ਤਾਰੀਕ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ, ਕਿਰਪਾ ਕਰਕੇ ਸਾਡੇ ਨਾਲ ਰਹੋ, ਫਿਲਮ ਲਈ ਤੁਹਾਡੀ ਉਮੀਦ, ਉਤਸੁਕਤਾ ਅਤੇ ਉਤਸ਼ਾਹ ਬਹੁਤ ਮਾਅਨੇ ਰੱਖਦਾ ਹੈ।'

ਤੁਹਾਨੂੰ ਦੱਸ ਦਈਏ ਕਿ ਇਹ ਫਿਲਮ 24 ਨਵੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ। 'ਐਮਰਜੈਂਸੀ' ਕੰਗਨਾ (Emergency Release Date Postponed) ਦੀ ਪਹਿਲੀ ਸੋਲੋ ਨਿਰਦੇਸ਼ਨ ਵਾਲੀ ਫਿਲਮ ਹੈ। ਫਿਲਮ 'ਚ ਕੰਗਨਾ ਤੋਂ ਇਲਾਵਾ ਅਨੁਪਮ ਖੇਰ, ਮਹਿਮਾ ਚੌਧਰੀ, ਵਿਸ਼ਾਖ ਨਾਇਰ ਅਤੇ ਸ਼੍ਰੇਅਸ ਤਲਪੜੇ ਵਰਗੇ ਲਈ ਮੰਝੇ ਹੋਏ ਕਲਾਕਾਰ ਮੁੱਖ ਭੂਮਿਕਾਵਾਂ 'ਚ ਹਨ।

ABOUT THE AUTHOR

...view details