ਪੰਜਾਬ

punjab

ETV Bharat / entertainment

Holi 2023: ਕੰਗਨਾ ਰਣੌਤ ਨੇ ਫਿਲਮ 'ਚੰਦਰਮੁਖੀ' ਦੇ ਸੈੱਟ 'ਤੇ ਇਸ ਤਰ੍ਹਾਂ ਖੇਡੀ ਹੋਲੀ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਦਿੱਤੀ ਵਧਾਈ - Kangana Ranaut upcoming film

Holi 2023: ਕੰਗਨਾ ਰਣੌਤ ਨੇ 8 ਮਾਰਚ ਨੂੰ ਆਪਣੀ ਆਉਣ ਵਾਲੀ ਫਿਲਮ ਚੰਦਰਮੁਖੀ ਦੇ ਸੈੱਟ 'ਤੇ ਆਪਣੀ ਟੀਮ ਨਾਲ ਜ਼ਬਰਦਸਤ ਹੋਲੀ ਖੇਡੀ ਹੈ। ਅਦਾਕਾਰਾ ਨੇ ਹੋਲੀ ਦੇ ਜਸ਼ਨ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ।

Holi 2023
Holi 2023

By

Published : Mar 8, 2023, 12:33 PM IST

ਮੁੰਬਈ (ਬਿਊਰੋ):ਬਾਲੀਵੁੱਡ 'ਚ ਹੋਲੀ ਦੀ ਰੌਣਕ ਬਰਕਰਾਰ ਹੈ ਅਤੇ ਇਕ ਤੋਂ ਬਾਅਦ ਇਕ ਸੈਲੇਬਸ ਹੋਲੀ 'ਤੇ ਰੰਗ ਬਖੇਰ ਰਹੇ ਹਨ। ਮਾਇਆਨਗਰੀ ਦੇ ਕਈ ਸਿਤਾਰੇ 7 ਮਾਰਚ ਨੂੰ ਹੋਲੀ ਖੇਡ ਚੁੱਕੇ ਹਨ ਅਤੇ ਕਈ 8 ਮਾਰਚ ਨੂੰ ਖੇਡ ਰਹੇ ਹਨ। ਇਸ ਕੜੀ 'ਚ ਹੁਣ ਬਾਲੀਵੁੱਡ ਦੀ ਨਿਡਰ 'ਕੁਈਨ' ਕੰਗਨਾ ਰਣੌਤ 'ਤੇ ਹੋਲੀ ਦਾ ਰੰਗ ਚੜ੍ਹ ਗਿਆ ਹੈ। ਅਦਾਕਾਰਾ ਨੇ ਆਪਣੀ ਆਉਣ ਵਾਲੀ ਫਿਲਮ ਚੰਦਰਮੁਖੀ ਦੇ ਸੈੱਟ 'ਤੇ ਆਪਣੀ ਪੂਰੀ ਟੀਮ ਨਾਲ ਹੋਲੀ ਖੇਡੀ ਹੈ। ਅਦਾਕਾਰਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਕੰਗਨਾ ਨੇ ਸ਼ੁੱਧ ਚਿੱਟੇ ਰੰਗ ਦਾ ਸੂਟ ਪਾਇਆ ਹੋਇਆ ਹੈ ਅਤੇ ਉਹ ਆਪਣੀ ਟੀਮ ਦੇ ਮੈਂਬਰਾਂ ਨੂੰ ਗੁਲਾਲ ਲਗਾਉਂਦੀ ਨਜ਼ਰ ਆ ਰਹੀ ਹੈ।

ਕੰਗਨਾ ਰਣੌਤ ਦੀ ਰੰਗੀਨ ਹੋਲੀ:ਕੰਗਨਾ ਰਣੌਤ ਨੇ ਆਪਣੀ ਫਿਲਮ 'ਚੰਦਰਮੁਖੀ' ਦੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੀ ਪੂਰੀ ਟੀਮ ਨੂੰ ਵਾਰੀ-ਵਾਰੀ ਲਾਲ ਰੰਗ ਲਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਵੀਡੀਓ ਦੇ ਬੈਕਗ੍ਰਾਊਂਡ 'ਚ ਅਮਿਤਾਭ ਬੱਚਨ ਅਤੇ ਰੇਖਾ ਦੀ ਜੋੜੀ ਦਾ ਹੋਲੀ ਦਾ ਸਦਾਬਹਾਰ ਗੀਤ 'ਰੰਗ ਬਰਸੇ' ਚੱਲ ਰਿਹਾ ਹੈ।

ਕੰਗਨਾ ਆਪਣੇ ਸਟਾਫ ਨੂੰ ਰੰਗ ਲਗਾਉਂਦੇ ਹੋਏ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਕੰਗਨਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕੰਗਨਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ 'ਚੰਦਰਮੁਖੀ ਦੇ ਸੈੱਟ 'ਤੇ ਅੱਜ ਸਵੇਰੇ ਹੋਲੀ'। ਕੰਗਨਾ ਦੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਦੱਸ ਦੇਈਏ ਕਿ ਫਿਲਮ 'ਐਮਰਜੈਂਸੀ' ਕਰਨ ਤੋਂ ਬਾਅਦ ਕੰਗਨਾ ਹੁਣ ਫਿਲਮ 'ਚੰਦਰਮੁਖੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਕੰਗਨਾ ਦੀਆਂ ਇਹ ਦੋਵੇਂ ਫਿਲਮਾਂ ਵੱਡੇ ਬਜਟ ਦੀਆਂ ਹਨ।

ਕੰਗਨਾ ਨੂੰ ਇਨ੍ਹਾਂ ਦੋਵਾਂ ਫਿਲਮਾਂ ਤੋਂ ਕਾਫੀ ਉਮੀਦਾਂ ਹਨ ਕਿਉਂਕਿ ਕੰਗਨਾ ਦੀ ਪਿਛਲੀ ਫਿਲਮ 'ਧਾਕੜ' ਬਾਕਸ ਆਫਿਸ 'ਤੇ ਇਤਿਹਾਸਿਕ ਫਲਾਪ ਹੋਈ ਸੂ। 'ਐਮਰਜੈਂਸੀ' ਇਸ ਸਾਲ ਅਕਤੂਬਰ 'ਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ 'ਚ ਕੰਗਨਾ ਦੇਸ਼ ਦੀ ਪਹਿਲੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਹੁਣ ਤੱਕ ਫਿਲਮ ਦੇ ਕਈ ਪੋਸਟਰ ਰਿਲੀਜ਼ ਹੋ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ਫਿਲਮਾਂ ਤੋਂ ਇਲਾਵਾ ਕੰਗਨਾ ਆਪਣੇ ਵਿਵਾਦਾਂ ਕਾਰਨ ਵੀ ਆਏ ਦਿਨ ਸੁਰਖ਼ੀਆਂ ਵਿੱਚ ਰਹਿੰਦੀ ਹੈ, ਬਾਲੀਵੁੱਡ ਦੀ ਸਭ ਤੋਂ ਜਿਆਦਾ ਟਵਿੱਟਰ ਉਤੇ ਟ੍ਰੋਲ ਹੋਣ ਵਾਲੀ ਅਦਾਕਾਰਾ ਕੰਗਨਾ ਰਣੌਤ ਹੀ ਹੈ।

ਇਹ ਵੀ ਪੜ੍ਹੋ:Holi 2023: ਹੋਲੀ ਦੇ ਰੰਗਾਂ 'ਚ ਸ਼ਹਿਨਾਜ਼ ਗਿੱਲ ਨੂੰ ਪਛਾਣਨਾ ਹੋਇਆ ਔਖਾ, ਵੇਖੋ ਤਸਵੀਰਾਂ 'ਚ 'ਪੰਜਾਬ ਦੀ ‘ਕੈਟਰੀਨਾ ਕੈਫ' ਦੀ ਮਸਤੀ

ABOUT THE AUTHOR

...view details