ਮੁੰਬਈ:ਫਿਲਮ ਮੇਕਰ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਵਿਵਾਦਾਂ ਦੀ ਰਾਣੀ ਕਹਿਣਾ ਗਲਤ ਨਹੀਂ ਹੋਵੇਗਾ, ਕਿਉਂਕਿ ਅਦਾਕਾਰਾ ਦੀ ਫਿਤਰਤ ਇਸ ਤਰ੍ਹਾਂ ਦੀ ਹੀ ਹੈ, ਉਹ ਬਿਨ੍ਹਾਂ ਗੱਲ ਤੋਂ ਆਪਣੇ ਨਾਂ ਵਿਵਾਦ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਹਾਲ ਹੀ ਵਿੱਚ ਕੰਗਨਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਨੂੰ ਫਰਜ਼ੀ ਕਿਹਾ ਹੈ। ਉਸ ਨੇ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਇੱਕ ਪਰਿਵਾਰਕ ਯਾਤਰਾ 'ਤੇ ਪਤਨੀ ਅਤੇ ਆਪਣੀ ਬੇਟੀ ਨੂੰ 'ਅਣਡਿੱਠ' ਕੀਤਾ ਗਿਆ ਹੈ।
ਇਸ ਪੋਸਟ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਕੰਗਨਾ ਨੇ ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਟਿੱਪਣੀ ਕੀਤੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਰਣਬੀਰ ਕਪੂਰ ਲੰਡਨ 'ਚ ਆਪਣੀ ਮਾਂ ਨੀਤੂ ਕਪੂਰ ਦੇ ਜਨਮਦਿਨ ਦੀ ਪਾਰਟੀ 'ਚ ਸ਼ਾਮਲ ਹੋਏ ਸਨ, ਜਦਕਿ ਆਲੀਆ ਭੱਟ ਆਪਣੀ ਸੱਸ ਦੇ ਜਨਮਦਿਨ ਦੀ ਪਾਰਟੀ 'ਚ ਸ਼ਾਮਲ ਨਹੀਂ ਹੋ ਸਕੀ ਸੀ।
'ਧਾਕੜ' ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਲਿਖਿਆ 'ਫਰਜ਼ੀ ਪਤੀ-ਪਤਨੀ ਦੇ ਜੋੜੇ ਦੀ ਇਕ ਹੋਰ ਖ਼ਬਰ, ਜੋ ਵੱਖ-ਵੱਖ ਮੰਜ਼ਿਲਾਂ 'ਤੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਕੰਮ ਕਰਦੇ ਹਨ ਜਿਵੇਂ ਕਿ ਉਹ ਇਕ ਜੋੜਾ ਹਨ। ਇਹ ਜੋੜਾ ਫਿਲਮ ਦੇ ਐਲਾਨਾਂ ਬਾਰੇ ਜਾਅਲੀ ਖ਼ਬਰਾਂ ਫੈਲਾਉਂਦੇ ਹਨ, ਜੋ ਕਿ ਨਹੀਂ ਕੀਤੀਆਂ ਜਾਂਦੀਆਂ ਹਨ।