ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੁਰਖ਼ੀਆਂ ਵਿੱਚ ਆਉਣ ਦਾ ਕੋਈ ਵੀ ਮੌਕਾ ਨਹੀਂ ਛੱਡਦੀ। ਇਸ ਦੀ ਤਾਜ਼ਾ ਉਦਾਹਰਣ ਪੰਜਾਬ ਦੇ ਜ਼ਿਲ੍ਹਾਂ ਅੰਮ੍ਰਿਤਸਰ ਵਿੱਚ ਵਾਪਰੀ ਘਟਨਾ ਹੈ। ਜੀ ਹਾਂ...ਹੁਣ ਇਸ ਵਿੱਚ ਕੰਗਨਾ ਰਣੌਤ ਨੇ ਐਂਟਰੀ ਕਰ ਲਈ ਹੈ ਅਤੇ ਅਦਾਕਾਰਾ ਲਗਾਤਾਰ ਇਸ ਨਾਲ ਸੰਬੰਧਿਤ ਟਵੀਟ ਕਰ ਰਹੀ ਹੈ।
ਜੇਕਰ ਅਦਾਕਾਰਾ ਦੇ ਤਾਜ਼ਾ ਟਵੀਟ ਦੀ ਗੱਲ਼ ਕਰੀਏ ਤਾਂ ਇਸ ਵਿੱਚ ਕੰਗਨਾ ਨੇ ਕਿਹਾ 'ਅੰਮ੍ਰਿਤ ਪਾਲ ਨੇ ਕੌਮ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਜੇਕਰ ਕੋਈ ਉਨ੍ਹਾਂ ਨਾਲ ਬੌਧਿਕ ਵਿਚਾਰ ਵਟਾਂਦਰਾ ਕਰਨ ਲਈ ਤਿਆਰ ਹੈ ਤਾਂ ਉਹ # ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾ ਸਕਦਾ ਹੈ, ਮੈਂ ਹੈਰਾਨ ਹਾਂ ਕਿ ਕਿਸੇ ਨੇ ਵੀ ਇਹ ਚੁਣੌਤੀ ਸਵੀਕਾਰ ਨਹੀਂ ਕੀਤੀ, ਇੱਥੋਂ ਤੱਕ ਕਿ ਕਿਸੇ ਸਿਆਸਤਦਾਨ ਨੇ ਵੀ ਨਹੀਂ। ਜੇਕਰ ਮੈਨੂੰ ਖਾਲਿਸਤਾਨੀਆਂ ਵੱਲੋਂ ਕੁੱਟਿਆ/ਮਾਰਿਆ ਜਾਂ ਗੋਲੀ ਮਾਰ ਕੇ ਨਾ ਮਾਰਿਆ ਜਾਵੇ ਤਾਂ ਮੈਂ ਤਿਆਰ ਹਾਂ।'
ਇਸ ਟਵੀਟ ਤੋਂ ਪਹਿਲਾਂ ਵੀ ਕੰਗਨਾ ਨੇ ਕਈ ਟਵੀਟ ਕੀਤੇ ਜੋ ਕਿ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਕੰਗਨਾ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ '6 ਸੰਮਨ, ਇੱਕ ਗ੍ਰਿਫਤਾਰੀ ਵਾਰੰਟ, ਪੰਜਾਬ ਵਿੱਚ ਮੇਰੀਆਂ ਫਿਲਮਾਂ 'ਤੇ ਪਾਬੰਦੀ, ਮੇਰੀ ਕਾਰ 'ਤੇ ਸਰੀਰਕ ਹਮਲਾ, ਕੌਮ ਨੂੰ ਇਕੱਠੇ ਰੱਖਣ ਲਈ ਇਹ ਕੀਮਤ ਅਦਾ ਕਰਨਾ ਹੈ। ਭਾਰਤ ਸਰਕਾਰ ਵੱਲੋਂ ਖਾਲਿਸਤਾਨੀਆਂ ਨੂੰ ਅੱਤਵਾਦੀ ਘੋਸ਼ਿਤ ਕਰ ਦੇਣਾ ਚਾਹੀਦਾ ਹੈ, ਜੇਕਰ ਤੁਸੀਂ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹੋ, ਤਾਂ ਤੁਹਾਨੂੰ ਇਸ ਬਾਰੇ ਆਪਣੀ ਸਥਿਤੀ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।'