ਮੁੰਬਈ: ਬਾਲੀਵੁੱਡ ਦਾ ਸਟਾਰ ਕਪਲ ਅਜੈ ਦੇਵਗਨ ਅਤੇ ਕਾਜੋਲ ਇੱਕ ਵਾਰ ਫਿਰ ਚਰਚਾ ਵਿੱਚ ਹਨ, ਦਿੱਗਜ ਅਦਾਕਾਰਾ ਕਾਜੋਲ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਅਦਾਕਾਰਾ ਨੇ ਹਾਲ ਹੀ ਵਿੱਚ ਆਫਿਸ ਸਪੇਸ ਵਧਾਉਣ ਦੇ ਲਈ ਕਰੋੜਾਂ ਦੀ ਜਾਇਦਾਦ ਖਰੀਦੀ ਹੈ, ਦੱਸ ਦਈਏ ਕਿ ਕਾਜੋਲ ਨੇ ਮੁੰਬਈ ਵਿੱਚ ਆਫਿਸ ਸਪੇਸ ਖਰੀਦੀ ਹੈ। ਇਸ ਤੋਂ ਪਹਿਲਾਂ ਹੀ ਉਸ ਦੇ ਸਟਾਰ ਪਤੀ ਅਜੈ ਦੇਵਗਨ ਪੰਜ ਫਲੈਟ ਖਰੀਦ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕਾਜੋਲ ਨੇ ਆਪਣਾ ਆਫਿਸ ਸਪੇਸ ਸਿਗਨੇਚਰ ਬਿਲਡਿੰਗ ਓਸ਼ੀਵਾਰਾ ਵਿਖੇ ਖਰੀਦਿਆ ਹੈ। ਜਿਸ ਦੀ ਕੀਮਤ ਜਾਣਨ ਤੋਂ ਬਾਅਦ ਤੁਹਾਡੇ ਹੋਸ਼ ਉੱਡ ਜਾਣਗੇ।
ਮੀਡੀਆ ਵਿੱਚ ਆ ਰਹੀਆਂ ਖਬਰਾਂ ਦੀ ਮੰਨੀਏ ਤਾਂ ਵੀਰ ਸਾਵਰਕਰ ਪ੍ਰੋਜੈਕਟਸ ਪ੍ਰਾਈਵੇਟ ਲਿਮਿਟੇਡ ਨੇ ਇਸ ਸੰਪਤੀ ਨੂੰ ਵੇਚਿਆ ਹੈ। ਦੱਸ ਦਈਏ ਕਿ ਕਾਜੋਲ ਨੇ ਮੌਜੂਦਾ ਸਾਲ ਵਿੱਚ ਇਹ ਦੂਜੀ ਵਾਰ ਜਾਇਦਾਦ ਖਰੀਦੀ ਹੈ, ਜਿਸ ਦੀ ਡੀਲ 28 ਜੁਲਾਈ ਨੂੰ ਹੋਈ ਸੀ। ਕਾਜੋਲ ਦੀ ਨਵੀ ਜਾਇਦਾਦ 194.67 ਵਰਗ ਮੀਟਰ ਵਿੱਚ ਫੈਲੀ ਹੋਈ ਹੈ ਅਤੇ ਇਸ ਦੀ ਕੀਮਤ 7.68 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਅਦਾਕਾਰਾ ਦੇ ਸਟਾਰ ਪਤੀ ਨੇ 45 ਕਰੋੜ ਦੇ ਪੰਜ ਫਲੈਟ ਖਰੀਦੇ ਹਨ।
- Binnu Dhillon Birthday: ਕਿਵੇਂ ਖਲਨਾਇਕ ਤੋਂ ਕਾਮੇਡੀ ਕਲਾਕਾਰ ਬਣੇ ਬਿਨੂੰ ਢਿੱਲੋਂ, ਅਦਾਕਾਰ ਦੇ ਜਨਮਦਿਨ 'ਤੇ ਵਿਸ਼ੇਸ਼
- Yaariyan 2 Movie Controversy: ਯਾਰੀਆਂ 2 ਫਿਲਮ ਦੇ ਗਾਣੇ 'ਤੇ ਸ਼੍ਰੋਮਣੀ ਕਮੇਟੀ ਦਾ ਇਤਰਾਜ਼, ਕਿਹਾ-ਗਾਣੇ 'ਚੋਂ ਨਹੀਂ ਹਟਾਏ ਇਹ ਸੀਨ ਤਾਂ ਕਰਾਂਗੇ ਕਾਨੂੰਨੀ ਕਾਰਵਾਈ
- Rani Mukerji: 9 ਸਾਲ ਬਾਅਦ ਪ੍ਰਸ਼ੰਸਕਾਂ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰੇਗੀ ਰਾਣੀ ਮੁਖਰਜੀ, ਇੰਟਰਵਿਊ 'ਚ ਕੀਤਾ ਖੁਲਾਸਾ