ਹੈਦਰਾਬਾਦ: ਬਾਲੀਵੁੱਡ ਦੀ ਦਿੱਗਜ ਅਦਾਕਾਰਾ ਕਾਜੋਲ 90 ਦੇ ਦਹਾਕੇ ਤੋਂ ਹਿੰਦੀ ਸਿਨੇਮਾ 'ਤੇ ਰਾਜ ਕਰ ਰਹੀ ਹੈ। ਆਪਣੇ 30 ਸਾਲ ਦੇ ਕਰੀਅਰ ਦੌਰਾਨ ਕਾਜੋਲ ਨੇ ਇੱਕ ਤੋਂ ਵੱਧ ਕੇ ਇੱਕ ਹਿੱਟ ਫਿਲਮ ਦਿੱਤੀ ਹੈ। ਹਾਲ ਹੀ ਵਿੱਚ ਕਾਜੋਲ ਦੀ ਇੱਕ ਸੀਰੀਜ਼ ਰਿਲੀਜ਼ ਹੋਈ ਹੈ, ਜਿਸ ਦਾ ਨਾਂ ਹੈ 'ਦਿ ਟ੍ਰਾਇਲ'। ਇਸ ਸੀਰੀਜ਼ ਵਿੱਚ ਕਾਜੋਲ ਨੇ ਵਕੀਲ ਦੀ ਭੂਮਿਕਾ ਨਿਭਾਈ ਹੈ ਅਤੇ ਆਪਣੇ ਪਤੀ ਦੇ ਖਿਲਾਫ਼ ਕੋਰਟ ਵਿੱਚ ਲੜਾਈ ਲੜਦੀ ਹੈ। ਹੁਣ 'ਦਿ ਟ੍ਰਾਇਲ' ਵਿੱਚ ਕੀਤੇ ਕਾਜੋਲ ਦੇ ਕਿਸ ਨੇ ਸ਼ੋਸਲ ਮੀਡੀਆ ਉਤੇ ਹੰਗਾਮਾ ਮਚਾ ਦਿੱਤਾ ਹੈ। ਅਦਾਕਾਰਾ ਨੇ ਆਪਣੇ ਕਰੀਅਰ ਵਿੱਚ ਲਈ ਨੋ ਕਿਸ ਪਾਲਿਸੀ ਨੂੰ ਇਸ ਫਿਲਮ ਲਈ ਤੋੜ ਦਿੱਤਾ ਹੈ। ਬੀ-ਟਾਊਨ ਤੋਂ ਲੈ ਕੇ ਸ਼ੋਸਲ ਮੀਡੀਆ ਤੱਕ ਸਭ ਇਸ ਸੀਨ ਦੀ ਰੱਜ ਕੇ ਚਰਚਾ ਕਰ ਰਹੇ ਹਨ।
ਕਾਜੋਲ ਨੇ ਤੋੜੀ ਨੋ ਕਿਸ ਪਾਲਿਸੀ:ਕਾਜੋਲ ਨੇ ਆਪਣੀ ਵੈੱਬ ਸੀਰੀਜ਼ ਦਿ ਟ੍ਰਾਇਲ ਨਾਲ ਹੰਗਾਮਾ ਮਚਾ ਰੱਖਿਆ ਹੈ। ਇਹ ਪਹਿਲੀ ਵਾਰ ਹੈ, ਜਦੋਂ ਕਾਜੋਲ ਨੇ ਕਿਸੇ ਐਕਟਰ ਨੂੰ ਆਨ-ਸਕ੍ਰੀਨ ਕਿਸ ਕੀਤਾ ਹੈ। ਕਾਜੋਲ ਨੇ ਇਹ ਕਿਸ ਅਦਾਕਾਰ ਅਲੀ ਖਾਨ ਨੂੰ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਆਪਣੇ 30 ਸਾਲ ਤੋਂ ਜਿਆਦਾ ਦੇ ਕਰੀਅਰ ਦੌਰਾਨ ਕਾਜੋਲ ਪਰਦੇ ਉਤੇ ਕਿਸ ਤੋਂ ਬਚਦੀ ਆਈ ਹੈ। ਪਰ ਅਚਾਨਕ 30 ਸਾਲ ਬਾਅਦ ਅਜਿਹਾ ਕੀ ਹੋਇਆ ਕੀ ਅਦਾਕਾਰਾ ਨੂੰ ਆਨ-ਸਕ੍ਰੀਨ ਕਿਸ ਕਰਨੀ ਪਈ।