ਚੰਡੀਗੜ੍ਹ:ਸੂਫੀ ਗਾਇਕਾ ਜੋਤੀ ਨੂਰਾਂ ਨੇ ਪਿਛਲੇ ਦਿਨੀਂ ਜਲੰਧਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਅਤੇ ਉਸ ਕਾਨਫਰੰਸ ਵਿੱਚ ਤਰ੍ਹਾਂ ਦੇ ਖੁਲਾਸੇ ਕੀਤੇ ਆਪਣੇ ਪਤੀ ਉਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ। ਜਾਣਕਾਰੀ ਅਨੁਸਾਰ ਮਹਿਲਾ ਸੂਫੀ ਗਾਇਕ ਨੂਰਾਂ ਸਿਸਟਰਜ਼ ਦੀ ਮੈਂਬਰ ਜੋਤੀ ਨੂਰਾਂ ਨੇ ਆਪਣੇ ਪਤੀ 'ਤੇ ਕੁੱਟਮਾਰ ਸਮੇਤ ਕਈ ਗੰਭੀਰ ਇਲਜ਼ਾਮ ਲਾਉਂਦਿਆਂ ਮਾਮਲਾ ਦਰਜ ਕਰਵਾਇਆ ਹੈ। ਉਸਨੇ ਸਾਲ 2014 ਵਿੱਚ ਆਪਣੇ ਪਤੀ ਕੁਨਾਲ ਪਾਸੀ ਨਾਲ ਪ੍ਰੇਮ ਵਿਆਹ ਕੀਤਾ ਸੀ। ਹੁਣ 8 ਸਾਲ ਬਾਅਦ ਗਾਇਕਾ ਨੇ ਆਪਣੇ ਪਤੀ 'ਤੇ ਘਰੇਲੂ ਹਿੰਸਾ ਦੇ ਇਲਜ਼ਾਮ ਲਾਏ ਹਨ।
ਦੱਸ ਦਈਏ 'ਪਟਾਖਾ ਗੁੱਡੀ' ਗੀਤ ਨਾਲ ਦੁਨੀਆਂ ਭਰ 'ਚ ਮਸ਼ਹੂਰ ਹੋਈ ਜੋਤੀ ਨੇ ਆਪਣੇ ਪਤੀ ਕੁਨਾਲ ਪਾਸੀ ਖਿਲਾਫ ਜਲੰਧਰ 'ਚ ਤਲਾਕ ਦਾ ਕੇਸ ਦਰਜ ਕਰਵਾਇਆ ਹੈ। ਕੁਨਾਲ 'ਤੇ ਘਰੇਲੂ ਹਿੰਸਾ ਦਾ ਇਲਜ਼ਾਮ ਲਗਾਉਂਦੇ ਹੋਏ ਉਸ ਨੇ ਆਪਣੇ ਪਤੀ ਨੂੰ ਨਸ਼ੇੜੀ ਵੀ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜੋਤੀ ਨੂਰਾਂ ਦੀ ਭੈਣ ਦਾ ਨਾਂ ਸੁਲਤਾਨਾ ਨੂਰਾਨ ਹੈ ਅਤੇ ਦੋਵਾਂ ਦੀ ਇਹ ਜੋੜੀ ਹੁਣ ਤੱਕ ਕਈ ਸੁਪਰਹਿੱਟ ਗੀਤਾਂ ਨੂੰ ਆਵਾਜ਼ ਦੇ ਚੁੱਕੀ ਹੈ।
ਕੌਣ ਹੈ ਜੋਤੀ ਨੂਰਾਂ:ਜੋਤੀ ਨੂਰਾਂ (Nooran Sisters) ਜਲੰਧਰ ਦੀ ਰਹਿਣ ਵਾਲੀ ਹੈ। ਉਸਨੇ ਸਾਲ 2014 ਵਿੱਚ ਕੁਨਾਲ ਪਾਸੀ ਨਾਲ ਵਿਆਹ ਕੀਤਾ ਸੀ। ਜੋਤੀ ਨੇ ਆਪਣੇ ਪਤੀ 'ਤੇ ਨਸ਼ੇ 'ਚ ਧੁੱਤ ਹੋਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਵਿਆਹ ਦੇ ਇਕ ਸਾਲ ਤੱਕ ਸਭ ਕੁਝ ਠੀਕ ਚੱਲਿਆ ਪਰ ਫਿਰ ਉਸ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।